Boy Finding Bride on Cycle: ਨੌਜਵਾਨ ਨੇ ਲਾੜੀ ਲੱਭਣ ਲਈ ਸਾਇਕਲ 'ਤੇ ਸ਼ੁਰੂ ਕੀਤੀ ਭਾਰਤ ਯਾਤਰਾ ! ਅੰਮ੍ਰਿਤਸਰ:ਪਾਣੀ ਬਚਾਉਣ, ਹੋਰ ਰੁੱਖ ਲਾਉਣ, ਵਾਤਾਵਰਨ ਬਚਾਉਣ ਤੇ ਇਲੈਕਟ੍ਰਾਨਿਕ ਵਾਹਨਾਂ ਦੀ ਵਰਤੋਂ ਕਰਦੇ ਹੋਏ ਪ੍ਰਦੂਸ਼ਨ ਰਹਿਤ ਵਾਤਾਵਰਨ ਸਿਰਜਣ ਆਦਿ ਮੁੱਦਿਆਂ ਉੱਤੇ ਕਈ ਵਾਤਾਵਰਨ ਪ੍ਰੇਮੀਆਂ ਨੇ ਸਾਇਕਲ ਉੱਤੇ ਭਾਰਤ ਯਾਤਰਾ ਕੱਢੀ ਹੈ, ਤਾਂ ਕਿ ਜਾਗਰੂਕਤਾ ਫੈਲਾ ਸਕਣ। ਪਰ, ਅੱਜ ਜਿਸ ਨੌਜਵਾਨ ਨਾਲ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਉਹ ਅਪਣੇ ਰਿਸ਼ਤਦਾਰਾਂ ਤੇ ਲੋਕਾਂ ਦੇ ਤਾਅਨਿਆਂ ਮਿਹਣਿਆਂ ਤੋਂ ਮਜ਼ਬੂਰ ਹੋ ਸਾਇਕਲ ਯਾਤਰਾ ਉੱਤੇ ਨਿਕਲ ਗਿਆ ਹੈ। ਉਸ ਦਾ ਟੀਚਾ ਹੈ-ਵਿਆਹ ਯੋਗ ਲਾੜੀ ਲੱਭਣਾ। ਜਾਣੋ ਇਸ ਨੌਜਵਾਨ ਦੀ ਪੂਰੀ ਕਹਾਣੀ।
ਵਿਆਹ ਨਾ ਹੋਣ ਕਾਰਨ ਦੁਖੀ:ਇਹ ਕਹਾਣੀ ਹੈ, ਨੋਇਡਾ ਦੇ ਰਹਿਣ ਵਾਲੇ ਰਮਾਕਾਂਤ ਨਾਂਅ ਦੇ ਨੌਜਵਾਨ ਦੀ, ਜੋ ਕਿ ਵਿਆਹ ਨਾ ਹੋਣ ਕਾਰਨ ਦੁਨੀਆ ਦੇ ਤਾਣੇ ਮਿਹਣਿਆਂ ਤੋਂ ਤੰਗ ਹੋ ਗਿਆ ਹੈ। ਉਸ ਨੇ ਹੁਣ ਭਾਰਤ ਘੁੰਮ ਕੇ ਆਪਣੇ ਲਈ ਲਾੜੀ ਲੱਭਣੀ ਸ਼ੁਰੂ ਕੀਤੀ ਹੈ। ਅਪਣੇ ਲਈ ਕੁੜੀ ਦੀ ਤਲਾਸ਼ ਵਿੱਚ ਨਿਕਲਿਆ ਇਹ ਨੌਜਵਾਨ ਅੰਮ੍ਰਿਤਸਰ ਪਹੁੰਚਿਆਂ ਹੈ, ਜਿੱਥੇ ਪੱਤਰਕਾਰਾਂ ਨੇ ਉਸ ਨਾਲ ਗੱਲਬਾਤ ਕੀਤੀ।
ਸਾਇਕਲ ਉੱਤੇ ਨਿਕਲਿਆ ਲਾੜੀ ਲੱਭਣ:ਜਿੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਉਸ ਨੇ ਦੱਸਿਆ ਕਿ ਉਸ ਨੂੰ ਵਿਆਹ ਲਈ ਕੋਈ ਯੋਗ ਮਹਿਲਾ ਨਹੀ ਮਿਲ ਪਾਈ ਅਤੇ ਦੁਨੀਆ ਦੇ ਤਾਅਨੇ ਸੁਣ ਕੇ ਉਸ ਨੇ ਜੀਵਨ ਸਾਥੀ ਦੀ ਤਲਾਸ਼ ਵਿੱਚ ਭਾਰਤ ਘੁੰਮਣ ਦਾ ਵਿਚਾਰ ਬਣਾਇਆ ਹੈ। ਉਸ ਦਾ ਕਹਿਣਾ ਹੈ ਕਿ ਉਹ ਸਾਇਕਲ ਉੱਤੇ ਭਾਰਤ ਘੁੰਮੇਗਾ। ਜੇਕਰ ਕੋਈ ਜੀਵਨ ਸਾਥੀ ਮਿਲਿਆ ਤਾਂ ਠੀਕ, ਨਹੀਂ ਤਾਂ ਉਹ ਭਗਵਾਨ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਸਮਰਪਿਤ ਕਰ ਦੇਵੇਗਾ।
ਸੱਚਾ ਪਿਆਰ ਕਰਨ ਵਾਲੀ ਲਾੜੀ ਦੀ ਭਾਲ:ਨੌਜਵਾਨ ਰਮਾਕਾਂਤ ਨੇ ਦੱਸਿਆ ਕਿ ਉਹ ਅਜਿਹੀ ਲੜਕੀ ਦੀ ਭਾਲ ਲਈ ਨਿਕਲਿਆਂ ਹੈ, ਜਿਸ ਦਾ ਪਿਆਰ ਸੱਚਾ ਹੋਵੇ ਤੇ ਪੈਸਿਆ ਪ੍ਰਾਪਟੀ ਦਾ ਲਾਲਚ ਨਾ ਹੋਵੇ। ਉਸ ਨੇ ਕਿਹਾ ਕਿ ਮੈਂ ਅਜਿਹੀ ਲੜਕੀ ਨਾਲ ਵਿਆਹ ਕਰਾ ਕੇ ਖੁਸ਼ੀ ਖੁਸ਼ੀ ਉਸ ਨਾਲ ਰਹਾਂਗਾ। ਉਸ ਨੇ ਕਿਹਾ ਕਿ ਲੋਕ ਉਸ ਨੂੰ ਤਾਅਨੇ ਮਾਰਦੇ ਸੀ ਕਿ ਤੇਰਾ ਵਿਆਹ ਨਹੀਂ ਹੋਵੇਗਾ, ਭਾਵੇਂ ਪੂਰਾ ਭਾਰਤ ਘੁੰਮ ਲਵਾਂ। ਇਨ੍ਹਾਂ ਗੱਲਾਂ ਤੋਂ ਤੰਗ ਆ ਕੇ ਉਸ ਨੇ ਭਾਰਤ ਘੁੰਮਣ ਦਾ ਵਿਚਾਰ ਬਣਾਇਆ। ਉਸ ਨੇ ਕਿਹਾ ਕਿ ਪੂਰੇ ਭਾਰਤ ਵਿੱਚ ਕਿਤੇ ਤਾਂ ਉਸ ਦੀ ਜੀਵਨ ਸਾਥੀ ਹੋਵੇਗੀ। ਇਸੇ ਸੋਚ ਨੂੰ ਲੈ ਕੇ ਉਹ ਯਾਤਰਾ ਲਈ ਨਿਕਲ ਗਿਆ।
ਪੁਰਾਣੇ ਸਾਇਕਲ ਨੂੰ ਰਿਪੇਅਰ ਕਰਾਇਆ: ਰਮਾਕਾਂਤ ਨੇ ਦੱਸਿਆ ਕਿ ਉਸ ਕੋਲ ਸਾਇਕਲ ਵੀ ਨਵਾਂ ਨਹੀਂ ਸੀ। ਪਰ, ਉਸ ਨੇ ਠਾਣ ਲਿਆ ਸੀ ਕਿ ਉਹ ਅਪਣੇ ਲਈ ਕੁੜੀ ਲੱਭ ਕੇ ਹੀ ਦਿਖਾਏਗਾ। ਉਸ ਨੇ ਕਿਹਾ ਕਿ ਫਿਰ ਉਸ ਕੋਲ ਕੁਝ ਪੈਸੇ ਸਨ ਜਿਸ ਨਾਲ ਉਸ ਨੇ ਸਾਇਕਲ ਰਿਪੇਅਰ ਕਰਵਾਇਆ ਅਤੇ ਯਾਤਰਾ ਉੱਤੇ ਨਿਕਲ ਗਿਆ। ਹੁਣ ਉਸ ਨੂੰ ਉਮੀਦ ਹੈ ਕਿ ਪੂਰੇ ਭਾਰਤ ਵਿੱਚ ਕਿਤੇ ਤਾਂ ਉਸ ਨੂੰ ਪੈਸੇ ਨਾਲ ਨਹੀਂ, ਬਲਕਿ ਸੱਚਾ ਪਿਆਰ ਕਰਨ ਵਾਲੀ ਲਾੜੀ ਲੱਭ ਹੀ ਜਾਵੇਗੀ, ਨਹੀਂ ਤਾਂ ਉਸ ਕਿਸੇ ਧਾਰਮਿਕ ਥਾਂ ਉੱਤੇ ਜਾ ਕੇ ਜੀਵਨ ਤੋਂ ਹੀ ਸੰਨਿਆਸ ਲੈ ਲਵੇਗਾ।
ਇਹ ਵੀ ਪੜ੍ਹੋ:Poster Controversy: ਹੁਣ ਭਾਜਪਾ ਨੇ ਲਗਾਏ 'ਅਰਵਿੰਦ ਕੇਜਰੀਵਾਲ ਨੂੰ ਹਟਾਓ' 'ਦਿੱਲੀ ਬਚਾਓ' ਦੇ ਪੋਸਟਰ, ਘਮਾਸਾਣ ਜਾਰੀ