ਅੰਮ੍ਰਿਤਸਰ: ਰੂਹਾਨੀਅਤ ਦਾ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿਥੇ ਆਉਂਦੇ ਹੀ ਹਰ ਇੱਕ ਵਿਅਕਤੀ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਣ ਲੱਗਦਾ ਹੈ, ਉੱਥੇ ਹੀ ਅੱਜ 1 ਨਵੰਬਰ ਨੂੰ ਗਾਇਕ ਜਸਬੀਰ ਜੱਸੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਪਹੁੰਚੇ, ਨਤਮਸਤਕ ਹੁੰਦਿਆਂ ਹੀ ਉਨ੍ਹਾਂ ਪਵਿੱਤਰ ਗੁਰਬਾਣੀ ਦਾ ਕੀਰਤਨ ਵੀ ਸਰਵਣ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਬੀਰ ਜੱਸੀ ਨੇ ਕਿਹਾ ਕਿ ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲਦਾ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਜ਼ਰੂਰ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਮੂਲ ਮੰਤਰ ਦਾ ਜਾਪ ਜ਼ਰੂਰ ਕਰਵਾਉਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਨੂੰ ਸਿੱਖੀ ਬਾਰੇ ਹੋਰ ਜਾਣਕਾਰੀ ਮਿਲ ਸਕੇ।
ਇਸ ਦੇ ਨਾਲ ਹੀ ਉਨ੍ਹਾਂ ਨੇ ਡੇਰੇਵਾਦ 'ਤੇ ਬੋਲਦੇ ਹੋਏ ਕਿਹਾ ਕਿ ਡੇਰਿਆਂ ਦੇ ਵਿੱਚ ਮੁਖੀ ਆਪਣੇ ਆਪ ਨੂੰ ਗੁਰੂ ਦੱਸਦੇ ਹਨ, ਭਾਰਤ ਅਤੇ ਆਪਣੇ ਆਪ ਨੂੰ ਸਭ ਤੋਂ ਵੱਡਾ ਦੱਸਦੇ ਹਨ ਜਦਕਿ ਸਾਡੇ ਦਸਮ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਜਿਨ੍ਹਾਂ ਨੇ ਕਦੀ ਵੀ ਆਪਣੇ ਆਪ ਨੂੰ ਵੱਡਾ ਨਹੀਂ ਕਿਹਾ। ਅੱਜਕੱਲ੍ਹ ਦੇ ਮਨੁੱਖ ਗੁਰੂ ਆਪਣੇ ਆਪ ਨੂੰ ਐਵੇਂ ਹੀ ਵੱਡਾ ਦੱਸੀ ਜਾਂਦੇ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਗਾਇਕੀ ਦੇ ਖੇਤਰ ਵਿਚ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੋ ਪੁਰਾਣੇ ਸਮੇਂ ਵਿੱਚ ਗਾਇਕ ਗੀਤ ਗਾਇਆ ਕਰਦੇ ਸਨ ਅੱਜ ਕੱਲ੍ਹ ਮਿਊਜ਼ਿਕ ਕੰਪਨੀਆਂ ਉਨ੍ਹਾਂ 'ਤੇ ਪੈਸਾ ਨਹੀਂ ਲਗਾ ਰਹੀਆਂ। ਇਸ ਦਾ ਕਾਰਨ ਹੈ ਕਿ ਪੁਰਾਣੀ ਗਾਇਕੀ ਖ਼ਤਮ ਹੁੰਦੀ ਜਾ ਰਹੀ ਹੈ। ਜਿੱਥੇ ਅੱਜਕੱਲ੍ਹ ਮਿਊਜ਼ਿਕ ਕੰਪਨੀਆਂ ਸਿਰਫ਼ ਗੀਤਾਂ ਦੇ ਵਿੱਚ ਲੜਾਈ ਝਗੜਾ ਪੈਦਾ ਕਰਕੇ ਹਥਿਆਰ ਪ੍ਰਮੋਟ ਕਰਕੇ ਉਨ੍ਹਾਂ ਨੂੰ ਲਾਚ ਕਰ ਰਹੀਆਂ ਹਨ। ਜਿਸ ਦਾ ਕੀ ਨੁਕਸਾਨ ਪੂਰੀ ਪੰਜਾਬੀਅਤ ਨੂੰ ਹੋ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ਼ ਜ਼ਰੂਰ ਮਿਲਣਾ ਚਾਹੀਦਾ ਹੈ, ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ। ਅੱਗੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੋ ਵਾਰਿਸ ਪੰਜਾਬ ਜਥੇਬੰਦੀ ਦੇ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਅੰਮ੍ਰਿਤ ਛਕਾਇਆ ਜਾ ਰਿਹਾ ਹੈ, ਉਹ ਕੋਈ ਮਾੜੀ ਗੱਲ ਨਹੀਂ। ਹਰ ਇੱਕ ਨੂੰ ਚਾਹੀਦਾ ਹੈ ਕਿ ਅੰਮ੍ਰਿਤ ਛੱਕ ਕੇ ਗੁਰੂ ਦਾ ਸਿੰਘ ਬਣੇ।
ਉਨ੍ਹਾਂ ਕਿਹਾ ਕਿ ਪੂਰੀ ਦੁਨੀਆਂ ਦੇ ਵਿੱਚ ਕਿਤੇ ਵੀ ਕੋਈ ਵੀ ਵਿਅਕਤੀ ਆਪਣੀਆਂ ਧੀਆਂ ਭੈਣਾਂ ਨੂੰ ਸਿੱਖਾਂ ਦੇ ਵਿੱਚ ਸੁਰੱਖਿਅਤ ਮਹਿਸੂਸ ਕਰਦੇ ਹਨ ਜੋ ਕਿ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਨਸ਼ਾ ਖ਼ਤਮ ਸਿਰਫ਼ ਇਕੱਲਾ ਭਗਵੰਤ ਮਾਨ ਨਹੀਂ ਕਰ ਸਕਦਾ ਨਸ਼ਾ ਖਤਮ ਕਰਨ ਲਈ ਸਾਨੂੰ ਸਭ ਨੂੰ ਭਗਵੰਤ ਮਾਨ ਜਿਹੀ ਸੋਚ ਅਪਨਾਉਣ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ:ਸੰਜੇ ਦੱਤ ਦੀ ਫਿਲਮ 'ਦ ਵਰਜਿਨ ਟ੍ਰੀ' 'ਚ ਦਿਖਣਗੀਆਂ ਪਲਕ ਤਿਵਾਰੀ ਮੌਨੀ ਰਾਏ