ਅੰਮ੍ਰਿਤਸਰ: 19 ਮਈ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਪੰਜਾਬ 'ਚ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਭਰਨ ਦਾ ਸਿਲਸਿਲਾ ਜਾਰੀ ਹੈ। ਇਸ ਤਹਿਤ ਅੰਮ੍ਰਿਤਸਰ ਤੋਂ ਬੀਜੇਪੀ ਉਮੀਦਵਾਰ ਹਰਦੀਪ ਸਿੰਘ ਪੁਰੀ ਆਪਣਾ ਨਾਮਜ਼ਦਗੀ ਪੱਤਰ 26 ਅਪ੍ਰੈਲ ਨੂੰ ਭਰਨਗੇ । ਇਸ ਦੀ ਜਾਣਕਾਰੀ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਇੱਕ ਪ੍ਰੈਸ ਕਾਨਫ਼ਰੰਸ ਕਰਕੇ ਦਿੱਤੀ ਹੈ। ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਭਾਜਪਾ ਵਿਚ ਕੋਈ ਗੁੱਟਬਾਜ਼ੀ ਨਹੀਂ ਹੈ ਅਤੇ ਸਾਰੇ ਮਿੱਲ ਕੇ ਚੱਲਦੇ ਹਨ। ਲੋਕ ਸਿਰਫ ਅਫਵਾਹਾਂ ਫੈਲਾ ਰਹੇ ਹਨ।
ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਕਾਂਗਰਸ 'ਤੇ ਸਾਧਿਆ ਨਿਸ਼ਾਨਾ
ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਕੀਤੀ ਪ੍ਰੈਸ ਕਾਨਫਰੰਸ, ਕਿਹਾ ਪੰਜਾਬ 'ਚ ਕਾਂਗਰਸ ਦਾ ਹੋਵੇਗਾ ਸਫਾਇਆ। ਅੰਮ੍ਰਿਤਸਰ ਦੇ ਬੀਜੇਪੀ ਉਮੀਦਵਾਰ ਹਰਦੀਪ ਸਿੰਘ ਪੁਰੀ 26 ਤਾਰੀਕ ਨੂੰ ਆਪਣੇ ਨਾਮਜ਼ਦਗੀ ਭਰਨਗੇ।
ਸ਼ਵੇਤ ਮਾਲਿਕ ਨੇ ਕਾਂਗਰਸ 'ਤੇ ਸਾਧਿਆ ਨਿਸ਼ਾਨਾ
ਮਲਿਕ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ
ਕਾਂਗਰਸ ਜਿੱਥੇ ਮਰਜ਼ੀ ਕਿਹੇ ਮੈ ਬਹਿਸ ਕਰਨ ਨੂੰ ਤਿਆਰ ਹਾਂ। ਕਾਂਗਰਸ ਵੀ ਆਪਣਾ ਦੋ ਸਾਲ ਦਾ ਰਿਪੋਰਟ ਕਾਰਡ ਲੈ ਆਵੇ। ਕਾਂਗਰਸ ਤਾਂ ਆਪਣੇ ਰੁਸੇ ਹੋਏ ਮੰਤਰੀਆਂ ਨੂੰ ਮਨਾਉਣ 'ਤੇ ਲੱਗੀ ਹੋਈ ਹੈ। ਮਲਿਕ ਨੇ ਕਿਹਾ ਕਿ ਗੁਰਦਾਸਪੁਰ ਤੋ ਭਾਜਪਾ ਨੇ ਸੰਨੀ ਦਿਓਲ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।