ਅੰਮ੍ਰਿਤਸਰ: 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਨਕਾਣਾ ਸਾਹਿਬ ਤੋਂ ਰਵਾਨਾ ਹੋਏ ਨਗਰ ਕੀਰਤਨ ਦੇ ਸਵਾਗਤ ਲਈ ਅਟਾਰੀ-ਵਾਘਾ ਸਰਹੱਦ 'ਤੇ ਕਾਫ਼ੀ ਤਿਆਰੀਆਂ ਕੀਤੀਆਂ ਗਈਆਂ ਹਨ, ਪਰ ਮੌਸਮ ਖ਼ਰਾਬ ਹੋਣ ਕਰਕੇ ਮੀਂਹ ਪੈ ਗਿਆ ਜਿਸ ਦੇ ਚਲਦਿਆਂ ਸੰਗਤਾ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅਟਾਰੀ ਸਰਹੱਦ 'ਤੇ ਪਿਆ ਮੀਂਹ, ਨਗਰ ਕੀਰਤਨ ਦੇ ਸਵਾਗਤ 'ਚ ਹੋ ਸਕਦੀ ਹੈ ਮੁਸ਼ਕਿਲ - 550ਵਾਂ ਪ੍ਰਕਾਸ਼ ਪੁਰਬ
ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਨਗਰ ਕੀਰਤਨ ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ ਪਾਕਿਸਤਾਨ ਤੋਂ ਰਵਾਨਾ ਹੋ ਗਿਆ ਹੈ। ਇਸ ਨਗਰ ਕੀਰਤਨ ਦੇ ਸਵਾਗਤ ਲਈ ਅਟਾਰੀ ਸਰਹੱਦ 'ਤੇ ਰੈਡ ਕਾਰਪੇਟ ਵਿਛਾਇਆ ਗਿਆ, ਪਰ ਮੌਸਮ ਖ਼ਰਾਬ ਹੋਣ ਕਰਕੇ ਮੀਂਹ ਪੈ ਗਿਆ ਹੈ।
ਫ਼ੋਟੋ
ਦੱਸ ਦਈਏ, ਨਨਕਾਣਾ ਸਾਹਿਬ ਤੋਂ ਸਜਾਇਆ ਜਾ ਰਿਹਾ ਨਗਰ ਕੀਰਤਨ ਕੁਝ ਹੀ ਸਮੇਂ ਵਿੱਚ ਅਟਾਰੀ-ਵਾਘਾ ਸਰਹੱਦ 'ਤੇ ਪੁੱਜੇਗਾ। ਇਸ ਨਗਰ ਕੀਰਤਨ ਦੀ ਉਡੀਕ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਅਟਾਰੀ ਵਾਘਾ ਸਰਹੱਦ 'ਤੇ ਮੌਜੂਦ ਹਨ। ਸੰਗਤਾਂ ਵਿੱਚ ਨਗਰ ਕੀਰਤਨ ਨੂੰ ਲੈ ਕੇ ਕਾਫ਼ੀ ਉਤਸ਼ਾਹ ਹੈ। ਇਸ ਦੇ ਨਾਲ ਹੀ ਪੰਜਾਬ ਦੇ ਤਿੰਨ ਕੈਬਿਨੇਟ ਮੰਤਰੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਪਹੁੰਚ ਗਏ ਹਨ।