ਪੰਜਾਬ

punjab

ETV Bharat / state

ਵਾਇਰਲ ਵੀਡੀਓ ਦੀ ਮਦਦ ਨਾਲ ਮਹਿਲਾ ਨੂੰ ਪੁਲਿਸ ਨੇ ਜਿਸਮਫਿਰੋਸ਼ੀ ਦੇ 'ਚੋਂ ਕੱਢਿਆ ਬਾਹਰ

ਇਕ ਮਹਿਲਾ ਤੋਂ ਪਿਛਲੇ ਦੋ ਸਾਲ ਤੋਂ ਨਸ਼ਾ ਦੇ ਕੇ ਜਿਸਮਫਿਰੋਸ਼ੀ ਦਾ ਧੰਦਾ ਕਰਵਾਇਆ ਜਾ ਰਿਹਾ ਸੀ। ਮਹਿਲਾ ਨੂੰ ਬਣਾਇਆ ਗਿਆ ਬੰਧਕ ਬਣਾ ਕੇ ਕੁੱਟਮਾਰ ਵੀ ਕੀਤੀ ਜਾਂ ਦੀ ਸੀ। ਮਹਿਲਾ ਨਾ ਵੀਡੀਓ ਵਾਇਰਲ ਕਰ ਲੋਕਾਂ ਤੋਂ ਮਦਦ ਮੰਗੀ। ਵੀਡੀਓ ਦੇਖ ਉਸ ਨੂੰ ਬਚਾਉਣ ਸ਼ਹਿਰ ਵਾਸੀ ਪੁਲਿਸ ਕੋਲ ਪਹੁੰਚੇ।

ਵਾਇਰਲ ਵੀਡੀਓ ਦੀ ਮਦਦ ਨਾਲ ਮਹਿਲਾ ਨੂੰ ਪੁਲਿਸ ਨੇ ਜਿਸਮਫਿਰੋਸ਼ੀ ਦੇ 'ਚੋਂ ਕੱਢਿਆ ਬਾਹਰ
ਵਾਇਰਲ ਵੀਡੀਓ ਦੀ ਮਦਦ ਨਾਲ ਮਹਿਲਾ ਨੂੰ ਪੁਲਿਸ ਨੇ ਜਿਸਮਫਿਰੋਸ਼ੀ ਦੇ 'ਚੋਂ ਕੱਢਿਆ ਬਾਹਰਵਾਇਰਲ ਵੀਡੀਓ ਦੀ ਮਦਦ ਨਾਲ ਮਹਿਲਾ ਨੂੰ ਪੁਲਿਸ ਨੇ ਜਿਸਮਫਿਰੋਸ਼ੀ ਦੇ 'ਚੋਂ ਕੱਢਿਆ ਬਾਹਰ

By

Published : Jun 12, 2022, 3:26 PM IST

ਅੰਮ੍ਰਿਤਸਰ:ਅੰਮ੍ਰਿਤਸਰ 'ਚ ਇਕ ਔਰਤ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਉਸ ਦੇ ਬੁਆਏਫ੍ਰੈਂਡ ਨੇ ਇਕ ਔਰਤ ਦੇ ਕੋਲ ਉਸ ਨੂੰ ਵੇਚ ਦਿੱਤਾ। ਮਾਮਲਾ ਅੰਮ੍ਰਿਤਸਰ ਦੇ ਬਟਾਲਾ ਰੋਡ ਦਾ ਹੈ ਜਿੱਥੇ ਤਰਨਤਾਰਨ ਦੀ ਲੜਕੀ ਨੂੰ ਦੀਪ ਨਾਂ ਦੇ ਲੜਕੇ ਨਾਲ ਪਿਆਰ ਹੋ ਗਿਆ ਉਹ ਲੜਕੀ ਨੂੰ ਆਪਣੇ ਨਾਲ ਘਰੋਂ ਭਜਾ ਕੇ ਲੈ ਗਿਆ।

ਇਸ ਦੌਰਾਨ ਇੱਕ ਔਰਤ ਦੇ ਕੋਲ ਦੀਪ ਨੇ ਉਸਨੂੰ ਵੇਚ ਦਿੱਤਾ ਅਤੇ ਉਸ ਔਰਤ ਨੇ ਉਸ ਨੂੰ ਵੇਸਵਾਂ ਦੇ ਕਾਲੇ ਧੰਦੇ ਵਿੱਚ ਧੱਕ ਦਿੱਤਾ। ਉਸ 'ਤੇ ਤਸ਼ੱਦਦ ਕੀਤੇ ਗਏ ਉਸ ਨਾਲ ਕਈ ਵਾਰ ਕੁੱਟਮਾਰ ਵੀ ਕੀਤੀ ਗਈ। ਜਿਸ ਤੋਂ ਬਾਅਦ ਉਸ ਨੂੰ 2 ਸਾਲ ਤੱਕ ਗੈਰ-ਕਾਨੂੰਨੀ ਤੌਰ 'ਤੇ ਉਸ ਨੂੰ ਘਰ ਦੇ ਅੰਦਰ ਬੰਧਕ ਬਣਾ ਕੇ ਰੱਖਿਆ ਗਿਆ। ਜਦੋਂ ਵੀ ਉਹ ਉਥੋਂ ਭੱਜਣ ਦੀ ਕੋਸ਼ਿਸ਼ ਕਰਦੀ ਤਾਂ ਉਸ ਨੂੰ ਫੜ ਕੇ ਬੁਰੀ ਤਰ੍ਹਾਂ ਨਾਲ ਕੁੱਟਿਆ ਜਾਂਦਾ ਸੀ।

ਵਾਇਰਲ ਵੀਡੀਓ ਦੀ ਮਦਦ ਨਾਲ ਮਹਿਲਾ ਨੂੰ ਪੁਲਿਸ ਨੇ ਜਿਸਮਫਿਰੋਸ਼ੀ ਦੇ 'ਚੋਂ ਕੱਢਿਆ ਬਾਹਰ

ਔਰਤ ਨੇ ਦੱਸਿਆ ਕਿ ਉਹ ਉਸ ਨੂੰ ਨਸ਼ਾ ਕਰਨ ਲਈ ਮਜ਼ਬੂਰ ਕਰਦੇ ਸਨ, ਉਸ ਨੇ ਦੱਸਿਆ ਕਿ ਉਸ ਜਗ੍ਹਾ 'ਤੇ ਤਿੰਨ-ਚਾਰ ਹੋਰ ਲੜਕੀਆਂ ਹਨ, ਜਿਨ੍ਹਾਂ ਨੂੰ ਨਸ਼ਾ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਸਰੀਰਕ ਸਬੰਧ ਬਣਾਉਣ ਲਈ ਮਜ਼ਬੂਰ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਿਸ ਤੋਂ ਬਾਅਦ ਬੜੀ ਮੁਸ਼ਕਿਲ ਨਾਲ ਇੱਕ ਵੀਡੀਓ ਬਣਾ ਕੇ ਉਸਨੇ ਵਾਇਰਲ ਕੀਤੀ।

ਉਹ ਉਥੋਂ ਬਚ ਨਿਕਲੀ, ਜਦਕਿ ਇਸ ਔਰਤ ਨੇ ਅੰਮ੍ਰਿਤਸਰ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਮਹਿਲਾ ਨੂੰ ਬਚਾਉਣ ਵਿੱਚ ਮਦਦ ਕਰਨ ਲਈ ਸੰਦੀਪ ਸਿੰਘ ਨੂੰ ਭੇਜਿਆ ਸੰਦੀਪ ਸਿੰਘ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਅਜਿਹੇ ਲੋਕਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ । ਉਥੇ ਹੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ, ਉਕਤ ਪੀੜਤ ਲੜਕੀ ਇਨਸਾਫ ਦੀ ਮੰਗ ਕਰ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਔਰਤ ਦੇ ਬਿਆਨਾਂ ਦੇ ਆਧਾਰ 'ਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ:-ਸ਼ਰਾਬ ਹੋਈ ਸਸਤੀ ਤਾਂ MLA ਪਹੁੰਚੇ ਸ਼ਰਾਬੀਆਂ ਕੋਲ, ਪੀਣ ਵਾਲਿਆਂ ਨੂੰ ਦਿੱਤੀ ਇਹ ਸਲਾਹ

ABOUT THE AUTHOR

...view details