ਪੰਜਾਬ

punjab

By

Published : May 16, 2021, 11:00 PM IST

ETV Bharat / state

ਲੌਕਡਾਊਨ ਦੀ ਉਲੰਘਣਾ 'ਤੇ ਪੁਲਿਸ ਦੀ ਸਖ਼ਤੀ

ਅੰਮ੍ਰਿਤਸਰ ਦੀ ਗੇਟ ਹਕੀਮਾਂ ਪੁਲਿਸ ਵਲੋਂ ਸਰਕਾਰ ਵਲੋਂ ਲਗਾਏ ਵੀਕਐਂਡ ਲੌਕ ਡਾਊਨ ਦੀ ਉਲੰਘਣਾ ਕਰਨ 'ਤੇ ਤਿੰਨ ਸਵੀਮਿੰਗ ਪੂਲ ਦੇ ਮੁਲਾਜ਼ਮਾਂ ਨੂੰ ਕਾਬੂ ਕਰ ਮਾਮਲਾ ਦਰਜ ਕੀਤਾ ਗਿਆ।

ਲੌਕਡਾਊਨ ਦੀ ਉਲੰਘਣਾ 'ਤੇ ਪੁਲਿਸ ਦੀ ਸਖ਼ਤੀ
ਲੌਕਡਾਊਨ ਦੀ ਉਲੰਘਣਾ 'ਤੇ ਪੁਲਿਸ ਦੀ ਸਖ਼ਤੀ

ਅੰਮ੍ਰਿਤਸਰ: ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈਕੇ ਪੰਜਾਬ ਸਰਕਾਰ ਵਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਸੂਬੇ 'ਚ ਵੀਕਐਂਡ ਲੌਕ ਡਾਊਨ ਲਗਾਇਆ ਗਿਆ ਹੈ। ਇਸ ਦੇ ਚੱਲਦਿਆਂ ਫਿਰ ਵੀ ਕਈ ਥਾਂਵਾਂ 'ਤੇ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਲੋਕਾਂ ਵਲੋਂ ਕੀਤੀ ਜਾ ਰਹੀ ਹੈ। ਇਸ ਦੇ ਚੱਲਦਿਆਂ ਅੰਮ੍ਰਿਤਸਰ ਦੇ ਗੇਟ ਹਕੀਮਾਂ ਥਾਣਾ ਮੁਖੀ ਵਲੋਂ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸ਼ਿਕੰਜਾ ਕੱਸਿਆ ਹੈ। ਇਸ ਮੌਕੇ ਜਿਥੇ ਉਨ੍ਹਾਂ ਵਲੋਂ ਉਲੰਘਣਾ ਨੂੰ ਲੈਕੇ ਪਰਚੇ ਦਰਜ ਕੀਤੇ ਉਥੇ ਹੀ ਕਈ ਲੋਕਾਂ ਦੇ ਚਲਾਨ ਵੀ ਕੱਟੇ।

ਲੌਕਡਾਊਨ ਦੀ ਉਲੰਘਣਾ 'ਤੇ ਪੁਲਿਸ ਦੀ ਸਖ਼ਤੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੂਲਿਸ ਨੂੰ ਸੂਚਨਾ ਮਿਲੀ ਸੀ ਕਿ ਸਰਕਾਰ ਦੇ ਹੁਕਮਾਂ ਤੋਂ ਬਾਅਦ ਵੀ ਸਵਮਿੰਗ ਪੂਲ ਖੁੱਲ੍ਹੇ ਹਨ, ਜਿਸ ਨੂੰ ਲੈਕੇ ਪੁਲਿਸ ਵਲੋਂ ਕਾਰਵਾਈ ਕੀਤੀ ਗਈ। ਇਸ 'ਚ ਪੁਲਿਸ ਵਲੋਂ ਤਿੰਨ ਪੂਲਾਂ 'ਤੇ ਛਾਪਾ ਮਾਰਿਆ ਗਿਆ। ਜਿਥੇ ਪੁਲਿਸ ਵਲੋਂ ਉਕਤ ਸਵਮਿੰਗ ਪੂਲ ਦੇ ਮੁਲਾਜ਼ਮਾਂ ਨੂੰ ਥਾਣੇ ਲਿਆ ਕੇ ਪਰਚਾ ਦਰਜ ਕੀਤਾ ਗਿਆ।

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਨਸ਼ਾ ਤਸਕਰੀ 'ਤੇ ਠੱਲ੍ਹ ਪਾਉਂਦਿਆਂ ਨਸ਼ੇ ਸਮੇਤ ਤਸਕਰਾਂ ਨੂੰ ਵੀ ਕਾਬੂ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਨਿਯਮਾਂ ਦੀ ਉਲੰਘਣਾ 'ਤੇ ਪੁਲਿਸ ਵਲੋਂ ਕਈ ਵਾਹਨ ਚਾਲਕਾਂ ਦੇ ਚਲਾਨ ਵੀ ਕੀਤੇ ਗਏ। ਉਨ੍ਹਾਂ ਅਪੀਲ ਕੀਤੀ ਕਿ ਕੋਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਲਈ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।

ਇਹ ਵੀ ਪੜ੍ਹੋ:ਦਰਦਨਾਕ ਹਾਦਸੇ 'ਚ 2 ਮੌਤਾਂ

ABOUT THE AUTHOR

...view details