ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਗੈਰ ਕਾਨੂੰਨੀ ਮਾਈਨਿੰਗ ਦੀ ਸੂਚਨਾ ਮਿਲੀ ਸੀ। ਜਿਸ 'ਤੇ ਵੱਡੀ ਕਾਰਵਾਈ ਕਰਦਿਆਂ ਥਾਣਾ ਰਾਮਦਾਸ ਅਧੀਨ ਆਉਂਦੇ ਪਿੰਡ ਕਾਸੋਵਾਲ ਦੇ ਖੇਤਰ 'ਚ ਰਾਵੀ ਦਰਿਆ ਕੰਢੇ ਛਾਪਾ ਮਾਰਿਆ ਗਿਆ। ਪੁਲਿਸ ਵਲੋਂ ਇਸ ਛਾਪੇਮਾਰੀ ਰਾਵੀ ਦਰਿਆ ਕੰਢੇ ਚੱਲ ਰਹੀ ਮਾਈਨਿਗ ਨੂੰ ਲੈਕੇ ਪਰਦਾਫਾਸ਼ ਹੋਇਆ ਹੈ। ਪੁਲਿਸ ਵਲੋਨ ਮੌਕੇ ਤੋਂ 9 ਟਰੱਕ, 4 ਟਰੈਕਟਰ ਟਰਾਲੀਆਂ, 1 ਜੇਸੀਬੀ ਮਸ਼ੀਨ ਅਤੇ 1 ਪੋਕਲਾਈਨ ਮਸ਼ੀਨ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਪੁਲਿਸ ਵਲੋਂ ਦੋ ਲੋਕਾਂ ਦੀ ਗ੍ਰਿਫ਼ਤਾਰੀ ਵੀ ਕੀਤੀ ਗਈ। ਜਿਨ੍ਹਾਂ ਦੀ ਪਹਿਚਾਣ ਰਣਜੀਤ ਸਿੰਘ ਵਾਸੀ ਪਿੰਡ ਤੇਜਾ ਜ਼ਿਲ੍ਹਾ ਗੁਰਦਾਸਪੁਰ ਅਤੇ ਦਲਜੀਤ ਸਿੰਘ ਵਾਸੀ ਪਿੰਡ ਬਹਾਦਰਗੜ੍ਹ ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ। ਜਿਸ ਨੂੰ ਲੈਕੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਐਸ.ਐਸ.ਪੀ. ਅੰਮ੍ਰਿਤਸਰ (ਦਿਹਾਤੀ) ਸ੍ਰੀ ਧਰੁਵ ਦਹੀਆ ਨੇ ਦੱਸਿਆ ਹੁਣ ਤੱਕ ਕੀਤੀ ਪੜਤਾਲ ਤੋਂ ਪਤਾ ਚੱਲਿਆ ਹੈ ਕਿ ਛਾਪੇਮਾਰੀ ਵਾਲੀ ਥਾਂ ਪੂਰੀ ਤਰ੍ਹਾਂ ਅਣਅਧਿਕਾਰਤ ਸੀ। ਮਾਈਨਿੰਗ ਵਿਭਾਗ ਦੇ ਆਦੇਸ਼ਾਂ ਦੇ ਉਲਟ ਮੌਕੇ ਵਾਲੀ ਥਾਂ `ਤੇ ਮਾਈਨਿੰਗ ਸਬੰਧੀ ਨਿਯਮਾਂ ਦੀ ਪਾਲਣਾ ਵਿੱਚ ਕੁਤਾਹੀਆਂ ਪਾਈਆਂ ਗਈਆਂ। ਸਾਈਟ `ਤੇ ਕਿਸੇ ਵੀ ਕਿਸਮ ਦੀ ਨਿਸ਼ਾਨਦੇਹੀ ਨਹੀਂ ਸੀ। ਇਸ ਤੋਂ ਇਲਾਵਾ ਠੇਕੇਦਾਰ ਜਾਂ ਉਨ੍ਹਾਂ ਦੇ ਕਰਮਚਾਰੀਆਂ ਵਲੋਂ ਕੋਈ ਦਸਤਾਵੇਜ਼ ਜਾਂ ਸਰਕਾਰੀ ਪਰਚੀ ਵੀ ਪੇਸ਼ ਨਹੀਂ ਕੀਤੀ ਗਈ ਸੀ।