ਅੰਮ੍ਰਿਤਸਰ: ਜ਼ਿਲ੍ਹੇ ’ਚ ਬਿਊਟੀ ਪਾਰਲਰ ਚ ਕੰਮ ਕਰਨ ਵਾਲੀ ਲੜਕੀ ਦੇ ਕਤਲ ਮਾਮਲੇ ’ਚ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰਨ ’ਚ ਸਫਲਤਾ ਹਾਸਿਲ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਲੜਕੀ ਅਤੇ ਮੁਲਜ਼ਮ ਅੰਮ੍ਰਿਤਪਾਲ ਵਿਚਾਲੇ ਪ੍ਰੇਮ ਸੰਬੰਧ ਸੀ ਦੋਹਾਂ ’ਚ ਫੋਨ ’ਤੇ ਗੱਲਬਾਤ ਨਾ ਹੋਣ ਕਾਰਨ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਦੋਸ਼ੀ ਨੇ ਗੁੱਸੇ ਚ ਆ ਕੇ ਮਹਿਲਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਮਾਮਲੇ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ ਸੀ। ਪਰ ਪੁਲਿਸ ਨੇ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਕਾਬੂ ਕਰ ਲਿਆ।
ਬਿਊਟੀ ਪਾਰਲਰ 'ਚ ਕੰਮ ਕਰਨ ਵਾਲੀ ਲੜਕੀ ਦਾ ਕਾਤਲ ਕਾਬੂ
ਲੜਕੀ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਲੜਕੀ ਅਤੇ ਮੁਲਜ਼ਮ ਵਿਚਾਲੇ ਪ੍ਰੇਮ ਸੰਬੰਧ ਸੀ। ਦੋਹਾਂ ਵਿਚਾਲੇ ਕਹਾਸੁਣੀ ਹੋਣ ਤੋਂ ਬਾਅਦ ਮੁਲਜਮ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।
ਇਸ ਸਬੰਧ ’ਚ ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਸ਼ੁਰੂਆਤੀ ਜਾਂਚ ਚ ਸਾਹਮਣੇ ਆਇਆ ਹੈ ਕਿ ਦੋਹਾਂ ਦੇ ਪ੍ਰੇਮ ਸੰਬੰਧ ਸੀ, ਫੋਨ ਨੂੰ ਲੈ ਕੇ ਦੋਹਾਂ ਵਿਚਾਲੇ ਬਹਿਸ ਹੋ ਗਈ ਸੀ। ਜਿਸ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮੁਲਜ਼ਮ ਨੌਜਵਾਨ ਨੇ ਲੜਕੀ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਬੱਸ ਅੱਡੇ ਬਾਉਲੀ ਵਿਖੇ ਸੁੱਟ ਦਿੱਤਾ ਅਤੇ ਜਿਸ ਪਿਸਤੌਲ ਨਾਲ ਉਸਨੂੰ ਗੋਲੀ ਮਾਰੀ ਸੀ ਉਹ ਮਹਿਲਾ ਦੀ ਛਾਤੀ ਤੇ ਰੱਖ ਕੇ ਫਰਾਰ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰ ਲਿਆ। ਫਿਲਹਾਲ ਮੁਲਜ਼ਮ ਨੂੰ ਅਦਾਲਤ ਚ ਪੇਸ਼ ਕਰਕੇ ਉਸਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ। ਪੁੱਛਗਿੱਛ ਦੌਰਾਨ ਹੀ ਇਹ ਖੁਲਾਸਾ ਹੋਵੇਗਾ ਕਿ ਮੁਲਜ਼ਮ ਕੋਲ ਹਥਿਆਰ ਕਿੱਥੋਂ ਆਇਆ।
ਇਹ ਵੀ ਪੜੋ: 35 ਪਿੰਡਾਂ ਦਾ ਇਲਾਜ਼ ਕਰਨ ਵਾਲਾ ਰੈੱਡ ਕਰਾਸ ਹਸਪਤਾਲ ਖੁਦ ਬਿਮਾਰ...