ਪੰਜਾਬ

punjab

ETV Bharat / state

ਸ੍ਰੀ ਦਰਬਾਰ ਸਾਹਿਬ ਸਰੋਵਰ 'ਚ ਛਾਲ ਮਾਰਨ ਵਾਲੇ ਵਿਅਕਤੀ ਦੀ ਨਹੀਂ ਹੋਈ ਸ਼ਨਾਖਤ

ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ 'ਚ ਬੀਤੀ ਦੁਪਹਿਰ ਨੂੰ 3 ਵਜੇ ਇੱਕ ਸ਼ਰਧਾਲੂ ਨੇ ਸਰੋਵਰ 'ਚ ਛਾਲ ਮਾਰ ਦਿੱਤੀ ਸੀ। ਜਿਸ ਦੀ ਲਾਸ਼ ਨੂੰ ਗੋਤਾਖੋਰਾਂ ਵੱਲੋਂ ਕੱਢ ਲਿਆ ਗਿਆ ਹੈ।

ਸ੍ਰੀ ਹਰਿਮੰਦਰ ਸਾਹਿਬ ਸਰੋਵਰ 'ਚ ਛਾਲ ਮਾਰਨ ਵਾਲੇ ਵਿਅਕਤੀ ਦੀ ਨਹੀਂ ਹੋਈ ਸ਼ਨਾਖਤ
ਸ੍ਰੀ ਹਰਿਮੰਦਰ ਸਾਹਿਬ ਸਰੋਵਰ 'ਚ ਛਾਲ ਮਾਰਨ ਵਾਲੇ ਵਿਅਕਤੀ ਦੀ ਨਹੀਂ ਹੋਈ ਸ਼ਨਾਖਤ

By

Published : Jul 8, 2020, 6:09 PM IST

Updated : Jul 8, 2020, 7:54 PM IST

ਅੰਮ੍ਰਿਤਸਰ: ਮੰਗਲਵਾਰ ਨੂੰ ਦੁਪਹਿਰ 3 ਵਜੇ ਦੇ ਕਰੀਬ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ 'ਚ ਇੱਕ ਵਿਅਕਤੀ ਵੱਲੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਗਈ ਸੀ, ਜਿਸ ਦੀ ਲਾਸ਼ ਨੂੰ ਰਾਤ 1:30 ਵਜੇ ਦੇ ਕਰੀਬ ਗੋਤਾਖੋਰਾਂ ਵੱਲੋਂ ਸਰੋਵਰ 'ਚੋਂ ਬਾਹਰ ਕੱਢਿਆ ਗਿਆ।

ਸ੍ਰੀ ਹਰਿਮੰਦਰ ਸਾਹਿਬ ਸਰੋਵਰ 'ਚ ਛਾਲ ਮਾਰਨ ਵਾਲੇ ਵਿਅਕਤੀ ਦੀ ਨਹੀਂ ਹੋਈ ਸ਼ਨਾਖਤ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੀਤੀ ਦੁਪਹਿਰ ਨੂੰ ਇੱਕ ਸ਼ਰਧਾਲੂ ਵੱਲੋਂ ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਛਾਲ ਮਾਰੀ ਗਈ ਸੀ, ਜਿਸ ਨੂੰ ਗੋਤਾਖੋਰਾਂ ਵੱਲੋਂ ਦੇਰ ਰਾਤ ਕੱਢਿਆ ਗਿਆ। ਉਨ੍ਹਾਂ ਨੇ ਕਿਹਾ ਕਿ ਲਾਸ਼ ਦੀ ਸ਼ਨਾਖਤ ਨਹੀਂ ਹੋ ਸਕੀ ਹੈ। ਵਿਅਕਤੀ ਦੀ ਉਮਰ ਕਰੀਬ 30/32 ਸਾਲ ਦੱਸੀ ਜਾ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਇਸ ਲਾਸ਼ ਦੀ ਸ਼ਨਾਖਤ ਹੁੰਦੀ ਹੈ ਤਾਂ ਉਹ ਪੁਲਿਸ ਨੂੰ ਆ ਕੇ ਜ਼ਰੂਰ ਦੱਸਣ ਤਾਂ ਜੋ ਬਣਦੀ ਕਾਰਵਾਈ ਕੀਤੀ ਜਾ ਸਕੇ।

ਇਹ ਵੀ ਪੜ੍ਹੋ:ਬਠਿੰਡਾ ਦੇ ਬਲੱਡ ਬੈਂਕ 'ਚ ਖੂਨ ਦੀ ਹੋ ਰਹੀ ਕਮੀ, ਲੋਕਾਂ ਨੂੰ ਖੂਨਦਾਨ ਕਰਨ ਦੀ ਕੀਤੀ ਗਈ ਅਪੀਲ

Last Updated : Jul 8, 2020, 7:54 PM IST

ABOUT THE AUTHOR

...view details