ਪੰਜਾਬ

punjab

By

Published : Aug 20, 2020, 5:13 PM IST

ETV Bharat / state

ਕੁੱਤੇ 'ਤੇ ਕਾਰ ਚੜ੍ਹਾਉਣ ਵਾਲੇ ਵਿਅਕਤੀ ਦੇ ਘਰ ਪਹੁੰਚੀ ਸੰਸਥਾ, 20 ਕੁੱਤੇ ਕੀਤੇ ਰੈਸਕਿਊ

ਕਪੂਰਥਲੇ ਵਿੱਚ ਪਿਛਲੇ ਦਿਨੀਂ ਇੱਕ ਕਾਰ ਸਵਾਰ ਵੱਲੋਂ ਆਪਣੀ ਕਾਰ ਥੱਲੇ ਕੁੱਤੇ ਨੂੰ ਜਾਣਬੁਝ ਕੇ ਕੁੱਚਲ ਦੇਣ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਪੀਪਲ ਫਾਰ ਐਨੀਮਲਜ਼ ਸੰਸਥਾ ਨੇ ਇਸ ਮਾਮਲੇ 'ਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

ਫ਼ੋਟੋ
ਫ਼ੋਟੋ

ਅੰਮ੍ਰਿਤਸਰ: ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਕਾਰ ਚਾਲਕ ਨੇ ਕੁੱਤੇ ਨੂੰ ਕੁਚਲਿਆ ਸੀ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪੀਪਲ ਫਾਰ ਐਨੀਮਲਜ਼ ਸੰਸਥਾ ਨੇ ਉਸ ਕਾਰ ਦੇ ਨੰਬਰ ਨੂੰ ਟਰੇਸ ਕੀਤਾ ਤੇ ਪੁਲਿਸ ਦੀ ਮਦਦ ਨਾਲ ਸੰਸਥਾ ਉਸ ਨੌਜਵਾਨ ਦੇ ਕਪੂਰਥਲਾ ਸਥਿਤ ਘਰ ਪਹੁੰਚੀ। ਘਰ ਪਹੁੰਚਣ ਮਗਰੋਂ ਸੰਸਥਾ ਨੇ ਉਸ ਵਿਅਕਤੀ ਦੇ ਘਰੋਂ 20 ਕੁੱਤੇ ਰੈਸਕਿਊ ਕੀਤੇ ਜਿਨ੍ਹਾਂ 'ਚੋਂ 11 ਕੁੱਤੇ ਠੀਕ ਹਨ ਤੇ ਬਾਕੀ ਕੁੱਤੇ ਮਰੇ ਹੋਏ ਸਨ।

ਵੀਡੀਓ
ਸੰਸਥਾ ਦੇ ਮੈਂਬਰ ਬਾਨੀ ਨੇ ਕਿਹਾ ਕਿ ਉਹ ਅੱਜ ਕਪੂਰਥਲਾ ਵਿੱਚ ਉਸ ਵਿਅਕਤੀ ਦੇ ਘਰ ਪੁਜੇ ਹਨ ਜਿਸ ਨੇ ਕੁੱਤੇ ਨੂੰ ਕਾਰ ਨਾਲ ਕੁਚਲਿਆ ਸੀ। ਉਨ੍ਹਾਂ ਨੇ ਕਿਹਾ ਕਿ ਉਸ ਵਿਅਕਤੀ ਦਾ ਨਾਂਅ ਗੁਰਜਿੰਦਰ ਸਿੰਘ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਗੁਰਜਿੰਦਰ ਸਿੰਘ ਦੇ ਘਰ ਪੁੱਜੇ ਤਾਂ ਗੁਰਜਿੰਦਰ ਸਿੰਘ ਫਰਾਰ ਹੋ ਗਿਆ ਪਰ ਉਸ ਦੇ ਘਰ ਵਿੱਚ ਵੱਖ-ਵੱਖ ਨਸਲਾਂ ਦੇ ਕੁੱਤੇ ਸੀ ਜਿੰਨ੍ਹਾਂ ਦੀ ਹਾਲਾਤ ਤਰਸਯੋਗ ਸੀ। ਉਨ੍ਹਾਂ ਨੇ ਕੁਤਿਆਂ ਵਿੱਚੋਂ 20 ਕੁੱਤੇ ਰੈਸਕਿਊ ਕੀਤੇ ਹਨ ਜਿਨ੍ਹਾਂ 'ਚੋਂ 11 ਕੁੱਤੇ ਠੀਕ ਹਨ ਤੇ ਬਾਕੀ ਕੁੱਤੇ ਮਰ ਗਏ ਹਨ। ਉਨ੍ਹਾਂ ਨੇ ਮੇਨਕਾ ਗਾਂਧੀ ਨੂੰ ਅਪੀਲ ਕੀਤੀ ਕਿ ਬੇਜ਼ੁਬਾਨਾਂ ਨਾਲ ਬਦਸੂਲਕੀ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਉੱਥੇ ਹੀ ਸੰਸਥਾ ਦੇ ਮੈਂਬਰ ਸੁਖਜਿੰਦਰ ਸਿੰਘ ਨੇ ਕਿਹਾ ਕਿ ਕੁੱਤੇ ਬੇਜ਼ੁਬਾਨ ਜ਼ਰੂਰ ਹੁੰਦੇ ਪਰ ਇਹ ਇਨਸਾਨਾਂ ਨਾਲੋਂ ਜ਼ਿਆਦਾ ਵਫ਼ਾਦਾਰ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਲੋਕ ਪਤਾ ਨਹੀਂ ਇਨ੍ਹਾਂ ਨਾਲ ਸਖ਼ਤ ਕਿਵੇਂ ਹੋ ਜਾਂਦੇ ਹਨ। ਉਨ੍ਹਾਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਜੋ ਕੁੱਤਿਆਂ 'ਤੇ ਬਦਸੂਲਕੀ ਕਰਦੇ ਹਨ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਵੱਧ ਤੋਂ ਵੱਧ ਜੁਰਮਾਨਾ ਲਗਾਣਾ ਚਾਹੀਦਾ ਹੈ ਤਾਂ ਜੋ ਕੋਈ ਵਿਅਕਤੀ ਕੁੱਤਿਆਂ ਨਾਲ ਅਜਿਹਾ ਸਲੂਕ ਨਾ ਕਰ ਸਕੇ।

ABOUT THE AUTHOR

...view details