ਪੰਜਾਬ

punjab

ETV Bharat / state

ਨਸ਼ੇ ਨੂੰ ਲੈਕੇ ਪੁਲਿਸ ’ਤੇ ਵੱਡੇ ਸਵਾਲ: ਥਾਣੇ ਦੇ 200 ਗਜ ਦੀ ਦੂਰੀ ’ਤੇ ਬਣਿਆ ਨਸ਼ੇ ਕਰਨ ਵਾਲਿਆਂ ਦਾ ਅੱਡਾ ! - haven for drug addicts

ਸੂਬੇ ਵਿੱਚ ਨਸ਼ੇ ਦਾ ਕਹਿਰ ਵਧਦਾ ਜਾ ਰਿਹਾ ਹੈ ਆਏ ਦਿਨ ਨਸ਼ੇ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ। ਇਸਦੇ ਨਾਲ ਹੀ ਸ਼ਰੇਆਮ ਤਸਕਰਾਂ ਦੇ ਨਸ਼ਾ ਸਪਲਾਈ ਕਰਨ ਦੀਆਂ ਵੀਡੀਓ ਚਰਚਾ ਦਾ ਵਿਸ਼ਾ ਬਣ ਰਹੀਆਂ ਹਨ। ਨਸ਼ੇ ਦੇ ਮੁੱਦੇ ਨੂੰ ਲੈਕੇ ਭਗਵੰਤ ਮਾਨ ਸਰਕਾਰ ਉੱਪਰ ਸਵਾਲ ਖੜ੍ਹੇ ਹੋ ਰਹੇ ਹਨ। ਵਿਰੋਧੀ ਪਾਰਟੀਆਂ ਭਗਵੰਤ ਮਾਨ ਸਰਕਾਰ ਨੂੰ ਨਸ਼ੇ ਨੂੰ ਲੈਕੇ ਘੇਰ ਰਹੀਆਂ ਹਨ ਅਤੇ ਨਸ਼ਾ ਖਤਮ ਕਰਨ ਦੀ ਮੰਗ ਕਰ ਰਹੀਆਂ ਹਨ। ਇਸਦੇ ਨਾਲ ਹੀ ਲਗਾਤਾਰ ਨਸ਼ੇ ਨਾਲ ਹੋ ਰਹੀਆਂ ਮੌਤਾਂ ਨੂੰ ਲੈਕੇ ਪੰਜਾਬ ਦਾ ਆਵਾਮ ਚਿੰਤਾ ਵਿੱਚ ਡੁੱਬਿਆ ਹੋਇਆ ਹੈ ਅਤੇ ਆਪ ਸਰਕਾਰ ਤੋਂ ਇਸ ਕੋਹੜ ਨੂੰ ਖਤਮ ਕਰਨ ਦੀ ਮੰਗ ਕਰ ਰਿਹਾ ਹੈ।

ਅੰਮ੍ਰਿਤਸਰ ਦਾ ਪਾਰਕ ਬਣਿਆ ਨਸ਼ੇ ਕਰਨ ਵਾਲਿਆਂ ਦਾ ਅੱਡਾ
ਅੰਮ੍ਰਿਤਸਰ ਦਾ ਪਾਰਕ ਬਣਿਆ ਨਸ਼ੇ ਕਰਨ ਵਾਲਿਆਂ ਦਾ ਅੱਡਾ

By

Published : May 16, 2022, 7:45 PM IST

ਅੰਮ੍ਰਿਤਸਰ: ਭਾਵੇਂ ਮਾਨ ਸਰਕਾਰ ਅਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਵਿੱਚੋਂ ਨਸ਼ੇ ਨੂੰ ਖਤਮ ਕਰਨ ਦੇ ਦਾਅਵੇ ਕਰ ਰਹੇ ਹਨ ਪਰ ਨਸ਼ਾ ਖਤਮ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ। ਅੰਮ੍ਰਿਤਸਰ ਦੇ ਥਾਣਾ ਡਿਵੀਜਨ ਸੀ ਦੇ ਇਲਾਕਿਆਂ ਦਾ ਕੁਝ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜੋ ਪੰਜਾਬ ਸਰਕਾਰ ਤੇ ਪੁਲਿਸ ਦੀ ਕਾਰਗੁਜਾਰੀ ਉੱਪਰ ਸਵਾਲੀਆਂ ਨਿਸ਼ਾਨ ਲਗਾ ਰਹੇ ਹਨ। ਇਸ ਥਾਣੇ ਦੇ ਅਧੀਨ ਆਉਂਦੇ ਇੱਕ ਪਾਰਕ ਵਿੱਚ ਨੌਜਵਾਨ ਪੀੜ੍ਹੀ ਸ਼ਰੇਆਮ ਨਸ਼ੇ ਦਾ ਸੇਵਨ ਕਰ ਰਹੀ ਹੈ ਪਰ ਉਨ੍ਹਾਂ ਨੂੰ ਰੋਕਣ ਵਾਲਾ ਕੋਈ ਵੀ ਦਿਖਾਈ ਨਹੀਂ ਦੇ ਰਿਹਾ ਹੈ। ਇਹ ਪਾਰਕ ਨਸ਼ੇੜੀਆਂ ਦੇ ਅੱਡੇ ਦਾ ਰੂਪ ਧਾਰਨ ਕਰ ਚੁੱਕਿਆ ਹੈ।

ਅੰਮ੍ਰਿਤਸਰ ਦਾ ਪਾਰਕ ਬਣਿਆ ਨਸ਼ੇ ਕਰਨ ਵਾਲਿਆਂ ਦਾ ਅੱਡਾ

ਵੱਡੀ ਗੱਲ ਇਹ ਪਾਰਕ ਪੁਲਿਸ ਥਾਣੇ ਤੋਂ 200 ਗਜ ਦੀ ਦੂਰੀ ਉੱਪਰ ਹੈ ਅਤੇ ਨੌਜਵਾਨ ਇੱਥੇ ਸ਼ਰੇਆਮ ਨਸ਼ਾ ਕਰ ਰਹੇ ਹਨ ਪਰ ਪੁਲਿਸ ਉਨ੍ਹਾਂ ਨੂੰ ਰੋਕਣ ਵਿੱਚ ਬੇਵੱਸ ਵਿਖਾਈ ਦੇ ਰਹੀ ਹੈ। ਇਸ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਾਰਕ ਵਿੱਚ ਨਸ਼ਾ ਕਰਨ ਵਾਲਿਆਂ ਕਾਰਨ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਥੇ ਵੱਡੀ ਗਿਣਤੀ ਵਿੱਚ ਨੌਜਵਾਨ ਨਸ਼ੇ ਦਾ ਸੇਵਨ ਕਰਨ ਆਉਂਦੇ ਹਨ ਜਿਸ ਕਾਰਨ ਇੱਥੇ ਆਉਣ ਜਾਣ ਵਾਲੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਓਧਰ ਇਸ ਮਸਲੇ ਨੂੰ ਲੈਕੇ ਪੁਲਿਸ ਅਧਿਕਾਰੀ ਨਾਲ ਵੀ ਗੱਲਬਾਤ ਕੀਤੀ ਗਈ ਹੈ ਜਿੰਨ੍ਹਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਲਗਾਤਾਰ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਲੈਕੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੌਜਵਾਨਾਂ ਲਗਾਤਾਰ ਪਾਰਕ ਵਿੱਚੋਂ ਨਸ਼ਾ ਕਰਨ ਤੋਂ ਰੋਕ ਰਹੀਆਂ ਹਨ ਪਰ ਜਦੋਂ ਪੁਲਿਸ ਪਾਰਕ ਕੋਲੋਂ ਚਲੀ ਜਾਂਦੀ ਹੈ ਉਹ ਫਿਰ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਮਾਮਲਾ ਪੁਲਿਸ ਦੇ ਧਿਆਨ ਵਿੱਚ ਹੈ ਅਤੇ ਇਸ ਨੂੰ ਲੈਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ:ਨਿਹੰਗਾਂ ਨੇ ਨੌਜਵਾਨ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ, ਇਲਾਕੇ ’ਚ ਦਹਿਸ਼ਤ ਦਾ ਮਾਹੌਲ

ABOUT THE AUTHOR

...view details