ਪੰਜਾਬ

punjab

By

Published : Jul 21, 2021, 5:50 PM IST

ETV Bharat / state

ਝੋਨੇ ਨੂੰ ਬੀਮਾਰੀ ਲੱਗਣ ਕਾਰਨ ਦੁਖੀ ਹੋਏ ਕਿਸਾਨ ਨੇ ਵਾਹੀ ਝੋਨੇ ਦੀ ਫ਼ਸਲ

ਕੀਟ ਨਾਸ਼ਕ ਦਵਾਈਆਂ ਅਤੇ ਖਾਦਾਂ ਪਾਉਣ ਦੇ ਬਾਵਜ਼ੂਦ ਵੀ ਝੋਨੇ (Paddy) ਦੀ ਫਸਲ ਨੂੰ ਬਿਮਾਰੀ ਨਾ ਹੱਟਣ ਕਰਕੇ ਮਜ਼ਬੂਰ ਹੋਏ ਕਿਸਾਨ (Farmers) ਵੱਲੋਂ ਫ਼ਸਲ ਨੂੰ ਵਾਹਣਾ ਪਿਆ।

ਝੋਨੇ ਨੂੰ ਬੀਮਾਰੀ ਲੱਗਣ ਕਾਰਨ ਦੁਖੀ ਹੋਏ ਕਿਸਾਨ ਨੇ ਵਾਹੀ ਝੋਨੇ ਦੀ ਫ਼ਸਲ
ਝੋਨੇ ਨੂੰ ਬੀਮਾਰੀ ਲੱਗਣ ਕਾਰਨ ਦੁਖੀ ਹੋਏ ਕਿਸਾਨ ਨੇ ਵਾਹੀ ਝੋਨੇ ਦੀ ਫ਼ਸਲ

ਅੰਮ੍ਰਿਤਸਰ: ਇੱਕ ਪਾਸੇ ਜਿੱਥੇ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਰਕੇ ਪਿਛਲੇ ਕਈ ਦਿਨਾਂ ਤੋਂ ਬਿਜਲੀ ਦੇ ਵੱਡੇ-ਵੱਡੇ ਕੱਟ ਲੱਗ ਰਹੇ ਹਨ। ਬਿਜਲੀ ਦੇ ਕੱਟਾ ਕਰਕੇ ਕਿਸਾਨਾਂ ਨੂੰ ਮਹਿੰਗੇ ਮੁੱਲ ਦਾ ਡੀਜ਼ਲ ਫੂਕਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਝੋਨੇ ਦੀ ਫ਼ਸਲ ਪਾਲਣ ਲਈ ਕਿਸਾਨਾਂ ਦਿਨ-ਰਾਤ ਡੀਜ਼ਲ ਫੂਕ ਰਹੇ ਹਨ। ਅਜਨਾਲਾ ਦੇ ਪਿੰਡ ਫੁੱਲੇਚੱਕ ਦੇ ਕਿਸਾਨ ਹਰਪਾਲ ਸਿੰਘ ਵੱਲੋਂ ਪੁੱਤਾ ਵਾਂਗ ਪਾਲੀ ਝੋਨੇ ਦੀ ਫ਼ਸਲ ਨੂੰ ਖੇਤ ਵਿੱਚ ਹੀ ਵਾਹ ਲਈ ਮਾੜੀਆਂ ਸਰਕਾਰਾਂ ਵੱਲੋਂ ਮਜ਼ਬੂਰ ਕਰ ਦਿੱਤਾ ਗਿਆ ਹੈ।

ਝੋਨੇ ਨੂੰ ਬੀਮਾਰੀ ਲੱਗਣ ਕਾਰਨ ਦੁਖੀ ਹੋਏ ਕਿਸਾਨ ਨੇ ਵਾਹੀ ਝੋਨੇ ਦੀ ਫ਼ਸਲ


ਭਰੇ ਮਨ ਨਾਲ ਗੱਲਬਾਤ ਕਰਦਿਆਂ ਕਿਸਾਨ ਹਰਪਾਲ ਸਿੰਘ ਨੇ ਦੱਸਿਆ, ਕਿ ਕੁੱਝ ਦਿਨ ਪਹਿਲਾਂ ਮੈਂ ਬਾਸਮਤੀ 17-18 ਲਗਾਈ ਸੀ, ਅਤੇ ਹੁਣ ਤੱਕ ਉਨ੍ਹਾਂ ਵੱਲੋਂ ਕੀਟ ਨਾਸ਼ਕ ਦਵਾਈਆਂ ਅਤੇ ਖਾਦਾਂ ਵੀ ਪਾ ਦਿੱਤੀਆਂ ਸਨ, ਪਰ ਪਿਛਲੇ ਕੁਝ ਦਿਨਾਂ ਤੋਂ ਬਾਸਮਤੀ ਦੇ ਬੂਟੇ ਸੁੱਕ ਰਹੇ ਸਨ। ਜਿਸ ਦੇ ਬਚਾਅ ਲਈ ਮਹਿੰਗੇ ਮੁੱਲ ਦੀਆਂ ਦਵਾਈਆਂ ਦਾ ਛਿੜਕਾਅ ਵੀ ਕੀਤਾ, ਪਰ ਕੋਈ ਫ਼ਰਕ ਨਾ ਪੈਂਦਾ ਦੇਖ ਅੱਜ ਉਸ ਵੱਲੋਂ ਖੇਤ ਵਿਚ ਹੀ ਝੋਨਾ ਵਾਹੁਣਾ ਪਿਆ।

ਉਨ੍ਹਾਂ ਦੱਸਿਆ ਕਿ ਝੋਨਾ ਲਗਾਉਣ ‘ਤੇ ਹੁਣ ਤੱਕ ਕਰੀਬ 10 ਹਜ਼ਾਰ ਰੁਪਏ ਦਾ ਖਰਚਾ ਆ ਚੁੱਕਾ ਸੀ। ਕਿਸਾਨ ਹਰਪਾਲ ਸਿੰਘ ਨੇ ਇਲਜ਼ਾਮ ਲਗਾਉਂਦਿਆਂ ਕਿਹਾ, ਕਿ ਬਜ਼ਾਰ ਵਿੱਚੋਂ ਘਟੀਆ ਮਿਆਰ ਦੀਆਂ ਦਵਾਈਆਂ ਮਿਲਣ ਕਾਰਨ ਵੀ ਦਵਾਈ ਵੱਲੋਂ ਝੋਨੇ ‘ਤੇ ਅਸਰ ਨਹੀਂ ਹੋ ਰਿਹਾ। ਉਨ੍ਹਾਂ ਨੇ ਕਿਹਾ, ਜੇਕਰ ਦਵਾਈ ਵਧੀਆ ਹੁੰਦੀ ਤਾਂ ਮੈਨੂੰ ਅੱਜ ਆਪਣੀ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਵਾਹਣਾ ਨਾ ਪੈਂਦਾ।

ਕਿਸਾਨ ਵੱਲੋਂ ਵਾਹੇ ਝੋਨੇ ਦਾ ਮਾਮਲਾ ਜਦ ਬਲਾਕ ਖੇਤੀਬਾੜੀ ਅਫ਼ਸਰ ਯੋਗਰਾਜਬੀਰ ਸਿੰਘ ਗਿੱਲ ਨਾਲ ਗੱਲ ਕੀਤੀ, ਤਾਂ ਉਨ੍ਹਾਂ ਦੱਸਿਆ ਕਿ ਝੋਨੇ ਦੇ ਵੱਡੇ ਬੂਟੇ ਨਿਕਲਣਾ ਇੱਕ ਰੋਗ ਹੈ। ਜੋ ਠੀਕ ਨਹੀਂ ਹੁੰਦਾ, ਸਗੋਂ ਅਜਿਹਾ ਹੋਣ ‘ਤੇ ਕਿਸਾਨ ਵੀ ਜੋ ਵੀ ਵੱਡੇ ਬੂਟੇ ਹਨ। ਉਨ੍ਹਾਂ ਨੂੰ ਜੜ੍ਹਾਂ ਤੋਂ ਪੁੱਟ ਕੇ ਨਸ਼ਟ ਕਰ ਦੇਣ।

ਉਨ੍ਹਾਂ ਦੱਸਿਆ ਕਿ ਝੋਨੇ ਦੀ ਪਨੀਰੀ ਬੀਜਣ ਤੋਂ ਪਹਿਲਾਂ ਵਿਸ਼ੇਸ਼ ਦਵਾਈ ਨਾਲ ਬੀਜ ਸੋਧ ਕੇ ਬੀਜਣਾ ਚਾਹੀਦਾ ਹੈ, ਤਾਂ ਜੋ ਕਿਸਾਨਾਂ ਨੂੰ ਅਜਿਹੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਬਜ਼ਾਰ ਵਿੱਚ ਵਿਕਦੀ ਘਟੀਆ ਮਿਆਰ ਦੀਆਂ ਦਵਾਈਆਂ ਸੰਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਜਨਾਲਾ ਵਿੱਚ ਅਜਿਹੀ ਕੋਈ ਸ਼ਿਕਾਇਤ ਨਹੀਂ ਹੈ, ਤੇ ਸਮੇਂ-ਸਮੇਂ ‘ਤੇ ਖੇਤੀਬਾੜੀ ਵਿਭਾਗ ਵੱਲੋਂ ਖਾਦ ਬੀਜ ਦਵਾਈ ਦੀਆਂ ਦੁਕਾਨਾਂ ‘ਤੇ ਅਚਨਚੇਤ ਚੈਕਿੰਗ ਕਰਕੇ ਸੈਂਪਲ ਵੀ ਭਰੇ ਜਾਂਦੇ ਹਨ।
ਇਹ ਵੀ ਪੜ੍ਹੋ:200 ਕਿਸਾਨ ਪਹੁੰਚਣਗੇ ਜੰਤਰ-ਮੰਤਰ, ਸਾਰਿਆਂ ਕੋਲ ਕਿਸਾਨ ਮੋਰਚਾ ਕਾਰਡ ਹੋਵੇਗਾ

ABOUT THE AUTHOR

...view details