ਅਜਨਾਲਾ: ਮੁਹੱਲਾ ਗਰੀਨ ਐਵੇਨਿਊ ਵਿਖੇ ਨਗਰ ਪੰਚਾਇਤ ਅਜਨਾਲਾ ਵੱਲੋਂ ਵਿਕਾਸ ਕਾਰਜਾਂ ਦੇ ਚਲਦੇ ਗਲੀਆਂ ਬਣਾਈਆਂ ਜਾ ਰਹੀਆਂ ਹਨ ਜਿਨ੍ਹਾਂ ਗਲੀਆਂ ਨੂੰ ਬਣਾਉਣ ਵਾਸਤੇ ਪੁਰਾਣੀਆਂ ਇੱਟਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਥਾਨਕ ਲੋਕਾਂ ਦੀ ਮੰਗ ਹੈ ਕਿ ਪੁਰਾਣੀਆਂ ਇੱਟਾਂ ਜੋ ਲਗਾਈਆਂ ਜਾ ਰਹੀਆਂ ਹਨ ਉਹ ਬਹੁਤ ਬੁਰ੍ਹੇ ਹਲਾਤ ’ਚ ਹਨ। ਉਸ ਨਾਲ ਗਲੀਆਂ ਨਾਲੀਆਂ ਦੁਬਾਰਾ ਜਲਦੀ ਟੁੱਟ ਜਾਣਗੀਆਂ ਅਤੇ ਲੋਕਾਂ ਦੇ ਘਰਾਂ ਵਿੱਚ ਫਿਰ ਤੋਂ ਦੁਬਾਰਾ ਪਾਣੀ ਆਉਣਾ ਸ਼ੁਰੂ ਹੋ ਜਾਵੇਗਾ।
ਅਜਨਾਲਾ ’ਚ ਪੁਰਾਣੀਆਂ ਇੱਟਾਂ ਨਾਲ ਗਲੀਆਂ ਬਣਾਉਣ ਦਾ ਵਿਰੋਧ ਇਹ ਵੀ ਪੜੋ: ਚਿਰਾਂ ਮਗਰੋਂ ਨਵਜੋਤ ਸਿੱਧੂ ਮੀਡੀਆ ਦੇ ਰੂ-ਬ-ਰੂ, ਕੇਂਦਰ ਨੂੰ ਲਿਆ ਆੜੇ ਹੱਥੀਂ
ਇਸ ਮੌਕੇ ਸਥਾਨਕ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੀ ਜੋ ਗਲੀ ਬਣਾਈ ਜਾ ਰਹੀ ਹੈ ਉਸਦੇ ਵਿੱਚ ਪੁਰਾਣੀਆਂ ਇੱਟਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਜੋ ਕਿ ਇੱਟਾਂ ਬਹੁਤ ਹੀ ਖਸਤਾ ਹਾਲਤ ਹਨ ਅਤੇ ਇਸ ਨਾਲ ਜੇਕਰ ਉਨ੍ਹਾਂ ਦੀ ਗਲੀ ਬਣਦੀ ਹੈ ਤੇ ਬਹੁਤ ਜਲਦੀ ਟੁੱਟ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਜਦ ਠੇਕੇਦਾਰ ਨੂੰ ਪੁੱਛਿਆ ਤਾਂ ਉਸ ਕੋਲ ਵੀ ਕੋਈ ਠੋਸ ਜਵਾਬ ਨਹੀਂ ਮਿਲਿਆ। ਉਨ੍ਹਾਂ ਮੰਗ ਕੀਤੀ ਕਿ ਗਲੀ ਵਿੱਚ ਪੁਰਾਣੀਆਂ ਇੱਟਾਂ ਦੀ ਬਜਾਏ ਨਵੀਆਂ ਇੱਟਾਂ ਲਾ ਕੇ ਵਧੀਆ ਤਰੀਕੇ ਨਾਲ ਗਲੀ ਬਣਾਈ ਜਾਵੇ।
ਇਹ ਵੀ ਪੜੋ: ਇੱਕ ਸਾਲ ਪਹਿਲਾਂ ਹੋਏ ਦੋ ਛੋਟੇ ਬੱਚਿਆਂ ਦੇ ਕਤਲ ਕੇਸ ਨੂੰ ਪੁਲਿਸ ਨੇ ਸੁਲਝਾਇਆ
ਇਸ ਸਬੰਧੀ ਜਦ ਐਸਡੀਐਮ ਡਾ. ਦੀਪਕ ਭਾਟੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹਨਾਂ ਵੱਲੋਂ ਇਸ ਸੰਬੰਧੀ ਈ.ਓ. ਅਜਨਾਲਾ ਨੂੰ ਜਾਂਚ ਕਰ ਲਈ ਕਿਹਾ ਗਿਆ ਹੈ ਅਤੇ ਜਾਂਚ ਉਪਰੰਤ ਜੋ ਵੀ ਮੁਲਜ਼ਮ ਪਾਇਆ ਗਿਆ ਉਸ ’ਤੇ ਵਿਭਾਗੀ ਕਰਵਾਈ ਕੀਤੀ ਜਾਏਗੀ।