ਪੰਜਾਬ

punjab

ETV Bharat / state

Heritage Street Blast: NIA ਤੋਂ ਬਾਅਦ ਹੁਣ NSG ਟੀਮ ਨੇ ਵੀ ਕੀਤੀ ਜਾਂਚ, ਅਲਰਟ ਉੱਤੇ ਪੁਲਿਸ

ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਅੰਦਰ ਹੋਏ ਦੋ ਧਮਾਕਿਆਂ ਤੋਂ ਬਾਅਦ ਇਸ ਦੀ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਲਗਾਤਾਰ ਇੱਥੇ ਜਾਂਚ ਲਈ ਟੀਮਾਂ ਪਹੁੰਚ ਰਹੀਆਂ ਹਨ। ਹੁਣ NSG ਟੀਮ ਨੇ ਵੀ ਘਟਨਾ ਵਾਲੀ ਥਾਂ ਇੱਤੇ ਪਹੁੰਚ ਕੇ ਜਾਂਚ ਪੜਤਾਲ ਕੀਤੀ। ਉੱਥੇ ਹੀ ਸ਼ਹਿਰ ਵਿੱਚ ਦੂਜੇ ਦਿਨ ਵੀ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ।

Heritage Street Blast
Heritage Street Blast

By

Published : May 9, 2023, 1:34 PM IST

NIA ਤੋਂ ਬਾਅਦ ਹੁਣ NSG ਟੀਮ ਨੇ ਵੀ ਕੀਤੀ ਜਾਂਚ, ਅਲਰਟ ਉੱਤੇ ਪੁਲਿਸ

ਅੰਮ੍ਰਿਤਸਰ: ਵਿਰਾਸਤੀ ਮਾਰਗ ਵਿੱਚ ਬੀਤੇ ਸ਼ਨੀਰਵਾਰ ਅਤੇ ਸੋਮਵਾਰ ਨੂੰ ਹੋਏ ਧਮਾਕੇ ਤੋਂ ਬਾਅਦ ਪੁਲਿਸ ਤ ਪ੍ਰਸ਼ਾਸਨ ਵੱਲੋਂ ਸੁਰੱਖਿਆ ਤੇ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਬੀਤੇ ਦਿਨ ਸੋਮਵਾਰ ਨੂੰ ਦੇਰ ਰਾਤ ਐਨਆਈਏ ਦੀ ਟੀਮ ਨੇ ਵੀ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਉੱਥ ਹੀ ਅੱਜ ਮੰਗਲਵਾਰ ਨੂੰ ਵੀ ਐਨਐਸਜੀ ਦੀ ਟੀਮ ਵੀ ਪੁੱਜੀ ਅਤੇ ਉਨ੍ਹਾਂ ਵਲੋਂ ਵੀ ਸੈਂਪਲ ਲਏ ਗਏ ਹਨ। ਉਸ ਦੀ ਰਿਪੋਰਟ ਆਉਣ ਉੱਤੇ ਇਸ ਦੀ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ ਜਾਵੇਗੀ।

ਕਿਸੇ ਵੀ ਅਫਵਾਹ ਜਾਂ ਫੇਕ ਨਿਊਜ਼ ਤੋਂ ਸਾਵਧਾਨ ਰਹੋ:ਏਡੀਸੀਪੀ ਮਹਿਤਾਬ ਸਿੰਘ ਨੇ ਕਿਹਾ ਕਿ ਕੋਈ ਵੀ ਫੈਕ ਨਿਊਜ਼ ਆਵੇ ਜਾਂ ਕੋਈ ਅਫਵਾਹ ਫੈਲ ਰਹੀ ਹੈ, ਤਾਂ ਨੂੰ ਇਕ ਵਾਰ ਜ਼ਰੂਰ ਸਾਡੇ ਨਾਲ ਕਲੀਅਰ ਕੀਤਾ ਜਾਵੇ। ਜਨਤਾ ਨੂੰ ਵੀ ਕਿਸੇ ਵੀ ਤਰ੍ਹਾਂ ਦਾ ਅਫਵਾਹਾਂ ਵੱਲ ਧਿਆਨ ਨਾ ਦੇਣ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ ਬੰਬ ਸਕਵਾਇਡ ਟੀਮ ਤੇ ਐੱਫਐਸਐਲ ਦੀ ਟੀਮ, ਐਂਟੀ ਸਕਵਾਇਡ ਟੀਮਾਂ ਵੀ ਜਾਂਚ ਵਿੱਚ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਸਾਡੇ ਵੱਲੋ ਜਾਂਚ ਪੂਰੀ ਤਰ੍ਹਾਂ ਚਲ ਰਹੀ ਹੈ, ਜਦੋਂ ਵੀ ਨਤੀਜੇ ਸਾਹਮਣੇ ਆਉਣਗੇ, ਤੁਹਾਡੇ ਸਾਮ੍ਹਣੇ ਨਸ਼ਰ ਕੀਤੇ ਜਾਣਗੇ।

ਦੂਜੇ ਦਿਨ ਵੀ ਕੱਢਿਆ ਫਲੈਗ ਮਾਰਚ:ਅੰਮ੍ਰਿਤਸਰ ਹੈਰੀਟੇਜ ਸਟਰੀਟ ਵਿੱਚ ਹੋਏ ਧਮਾਕਿਆ ਤੋਂ ਬਾਅਦ ਅੱਜ ਦੂਜੇ ਦਿਨ ਵੀ ਪੁਲਿਸ ਵੱਲੋ ਫਲੈਗ ਮਾਰਚ ਕੱਢਿਆ ਗਿਆ। ਪੈਰਾ ਮਿਲਟਰੀ ਫੋਰਸ ਤੇ ਪੰਜਾਬ ਪੁਲਿਸ ਦੇ ਨਾਲ ਆਰਏਐੱਫ ਦੀ ਕੰਪਨੀ ਵਲੋਂ ਹੈਰੀਟੇਜ ਸਟਰੀਟ ਦੇ ਆਲੇ ਦੁਆਲੇ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਏਡੀਸੀਪੀ ਮਹਿਤਾਬ ਸਿੰਘ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਲੈ ਕੇ ਫਲੈਗ ਮਾਰਚ ਕੱਢਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਫਲੈਗ ਮਾਰਚ ਦਾ ਮਕਸਦ ਆਮ ਜਨਤਾ ਨੂੰ ਇਹ ਦੱਸਣਾ ਹੈ ਕਿ ਪੰਜਾਬ ਦਾ ਮਾਹੌਲ ਬਿਲਕੁਲ ਸ਼ਾਂਤੀ ਪੂਰਵਕ ਹੈ।

ਗ੍ਰਹਿ ਮੰਤਰਾਲੇ ਨੇ ਮੰਗੀ ਰਿਪੋਰਟ:ਅੰਮ੍ਰਿਤਸਰ 'ਚ ਹਰਿਮੰਦਰ ਸਾਹਿਬ ਨੇੜੇ ਹੈਰੀਟੇਜ ਮਾਰਗ 'ਤੇ 32 ਘੰਟਿਆਂ ਦੌਰਾਨ ਹੋਏ ਦੋ ਧਮਾਕਿਆਂ ਤੋਂ ਬਾਅਦ ਹੁਣ ਰਾਸ਼ਟਰੀ ਜਾਂਚ ਏਜੰਸੀ (NIA) ਅਤੇ ਰਾਸ਼ਟਰੀ ਸੁਰੱਖਿਆ ਗਾਰਡ (NSG) ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। NSG ਦੀ ਟੀਮ ਨੇ ਘਟਨਾ ਵਾਲੀ ਥਾਂ 'ਤੇ ਸੀਨ ਨੂੰ ਰੀਕ੍ਰਿਏਟ ਕਰਨ ਦੇ ਨਾਲ-ਨਾਲ ਪੂਰੇ ਇਲਾਕੇ ਦਾ ਮੁਆਇਨਾ ਕੀਤਾ। ਇਸ ਦੇ ਨਾਲ ਹੀ, ਗ੍ਰਹਿ ਮੰਤਰਾਲਾ (MHA) ਵੀ ਇਸ ਮਾਮਲੇ ਵਿੱਚ ਸਖ਼ਤ ਕਦਮ ਚੁੱਕਣ ਦੇ ਮੂਡ ਵਿੱਚ ਹੈ। ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਡੀਜੀਪੀ ਤੋਂ ਪੂਰੇ ਮਾਮਲੇ ਦੀ ਰਿਪੋਰਟ ਤਲਬ ਕੀਤੀ ਹੈ। ਜਿਸ ਨੂੰ ਅੱਜ ਸ਼ਾਮ ਤੱਕ ਡੀਜੀਪੀ ਨੂੰ ਭੇਜਿਆ ਜਾਣਾ ਹੈ।

ABOUT THE AUTHOR

...view details