ਦੋਹਾਂ ਦੇਸ਼ਾਂ ਨੂੰ ਅਮਨ-ਸ਼ਾਂਤੀ ਦੀ ਕਰਨੀ ਚਾਹੀਦੀ ਪਹਿਲ: ਔਜਲਾ
ਅੰਮ੍ਰਿਤਸਰ ਤੋਂ ਲੋਕ ਸਭਾ ਸਾਂਸਦ ਗੁਰਜੀਤ ਸਿੰਘ ਔਜਲਾ ਪੁੱਜੇ ਗੁਰਦਾਸਪੁਰ। ਉੱਥੋ ਦੇ ਬੁਲੇਵਾਲ ਵਿਖੇ ਕਰਵਾਏ ਗਏ ਖੇਡ ਟੂਰਨਾਮੈਂਟ 'ਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ। ਖ਼ਿਡਾਰੀਆਂ ਦੀ ਕੀਤੀ ਹੌਂਸਲਾ ਅਫ਼ਜਾਈ। ਪਾਕਿ ਮਾਮਲੇ 'ਚ ਕਿਹਾ, ਦੋਹਾਂ ਦੇਸ਼ਾਂ ਨੂੰ ਅਮਨ-ਸ਼ਾਂਤੀ ਦੇ ਰਾਹ ਦੀ ਕਰਨੀ ਚਾਹੀਦੀ ਹੈ ਚੋਣ।
ਸਾਂਸਦ ਗੁਰਜੀਤ ਸਿੰਘ ਔਜਲਾ
ਗੁਰਦਾਸਪੁਰ: ਲੋਕ ਸਭਾ ਸਾਂਸਦ ਗੁਰਜੀਤ ਸਿੰਘ ਔਜਲਾ ਗੁਰਦਾਸਪੁਰ ਦੇ ਬੁਲੇਵਾਲ ਵਿਖੇ ਖੇਡ ਟੂਰਨਾਮੈਂਟ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪਹੁੰਚੇ ਸਨ। ਇੱਥੇ ਉਨ੍ਹਾਂ ਨੇ ਜੰਗ ਦੇ ਮਸਲੇ 'ਤੇ ਗੱਲ ਕਰਦਿਆ ਕਿਹਾ ਕਿ ਸਾਨੂੰ ਸ਼ਾਂਤੀ ਵੱਲ ਪਹਿਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਪਣਾ ਦੇਸ਼ ਅਜੇ ਜੰਗ ਕਰਨ ਦੇ ਕਾਬਿਲ ਨਹੀਂ ਹੈ।