ਪੰਜਾਬ

punjab

ETV Bharat / state

'ਰਾਸ਼ਨ ਦੇ ਨਾਂਅ 'ਤੇ ਲੁੱਟ ਹੋ ਰਹੀ ਹੈ, ਦਵਾਈਆਂ ਮਿਲ ਨਹੀਂ ਰਹੀਆਂ'

ਪੰਜਾਬ ਵਿੱਚ ਕੋਰੋਨਾ ਵਾਇਰਸ ਨੂੰ ਵੇਖਦਿਆਂ ਕਰਫਿਊ ਲਗਾਇਆ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਰਫਿਊ ਕਾਰਨ ਉਨ੍ਹਾਂ ਨੂੰ ਦਵਾਈਆਂ ਵੀ ਨਹੀਂ ਮਿਲ ਰਹੀਆਂ।

ਫ਼ੋਟੋ।
ਫ਼ੋਟੋ।

By

Published : Mar 27, 2020, 3:24 PM IST

ਅੰਮ੍ਰਿਤਸਰ: ਕੋਰੋਨਾ ਵਾਇਰਸ ਦੁਨੀਆ ਭਰ ਵਿੱਚ ਫੈਲ ਚੁੱਕਿਆ ਹੈ ਜਿਸ ਨੂੰ ਵੇਖਦਿਆਂ ਪੰਜਾਬ ਵਿੱਚ ਕਰਫ਼ਿਊ ਲਗਾ ਦਿੱਤਾ ਹੈ ਪਰ ਇਸ ਕਾਰਨ ਆਮ ਲੋਕਾਂ ਦਾ ਬਾਹਰ ਨਿਕਲਣਾ ਬੰਦ ਹੋ ਗਿਆ ਹੈ ਤੇ ਉਨ੍ਹਾਂ ਨੂੰ ਰਾਸ਼ਨ ਅਤੇ ਦਵਾਈਆਂ ਲਈ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਲੋਕਾਂ ਨਾਲ ਕੀਤੇ ਵਾਅਦੇ ਠੁੱਸ ਹੋ ਕੇ ਰਹਿ ਗਏ ਹਨ ਕਿਉਂਕਿ ਮੈਡੀਕਲ ਸਹੂਲਤਾਂ ਅਤੇ ਰਾਸ਼ਨ ਲਈ ਦਿੱਤੇ ਹੈਲਪ ਲਾਈਨ ਨੰਬਰ ਚੱਲ ਨਹੀਂ ਰਹੇ ਜਾਂ ਫਿਰ ਫੋਨ ਅਟੈਂਡ ਨਹੀਂ ਕੀਤਾ ਜਾਂਦਾ।

ਇਸ ਸਬੰਧੀ ਈਟੀਵੀ ਭਾਰਤ ਵੱਲੋਂ ਅੰਮ੍ਰਿਤਸਰ ਦੇ ਕਈ ਇਲਾਕਿਆਂ ਵਿੱਚ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਪਰ ਲੋਕ ਸਰਕਾਰ ਦੇ ਕੀਤੇ ਵਾਅਦਿਆਂ ਤੇ ਦਾਅਵਿਆਂ ਨੂੰ ਝੁਠਲਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਾ ਤਾਂ ਦਵਾਈ ਮਿਲ ਰਹੀ ਹੈ ਤੇ ਨਾ ਹੀ ਰਾਸ਼ਨ, ਜੇਕਰ ਇੱਕਾ ਦੁੱਕਾ ਦੁਕਾਨਾਂ 'ਤੇ ਰਾਸ਼ਨ ਮਿਲ ਵੀ ਰਿਹਾ ਹੈ ਤਾਂ ਉਹ ਦੁੱਗਣੇ ਰੇਟ ਵਿੱਚ, ਤੇ ਸਰਕਾਰ ਅਤੇ ਪ੍ਰਸ਼ਾਸਨ ਇਸ ਕਾਲਾਬਜ਼ਾਰੀ ਨੂੰ ਕੰਟਰੋਲ ਕਰਨ ਵਿਚ ਫੇਲ੍ਹ ਹੋਏ ਹਨ

ਵੇਖੋ ਵੀਡੀਓ

ਕਈ ਲੋਕਾਂ ਨੇ ਦੱਸਿਆ ਕਿ ਮੈਡੀਕਲ ਅਤੇ ਰਾਸ਼ਨ ਦੀਆਂ ਦੁਕਾਨਾਂ ਬੰਦ ਹਨ। ਇਸ ਲਈ ਪੰਜਾਬ ਪੁਲਿਸ ਨੂੰ ਲੋਕਾਂ ਨੂੰ ਕੁੱਟਣ ਦੀ ਬਜਾਏ ਰਾਸ਼ਨ ਤੇ ਦਵਾਈ ਦੀਆਂ ਦੁਕਾਨਾਂ ਖੁਲਵਾ ਕੇ ਵਾਰੋ ਵਾਰੀ ਲੋਕਾਂ ਨੂੰ ਉਨ੍ਹਾਂ ਦੀ ਜ਼ਰੂਰਤ ਮੁਤਾਬਕ ਰਾਸ਼ਨ ਅਤੇ ਦਵਾਈਆਂ ਦਿਵਾਉਣ ਵਿੱਚ ਮਦਦ ਕਰਨੀ ਚਾਹੀਦੀ ਹੈ।

ABOUT THE AUTHOR

...view details