ਪੰਜਾਬ

punjab

ETV Bharat / state

ਨਸ਼ਿਆਂ ਖ਼ਿਲਾਫ਼ ਚਲਾਈ ਜਾਗਰੂਕਤਾ ਮੁਹਿੰਮ

ਆਪ ਦੇ ਐਸ.ਸੀ ਵਿੰਗ ਦੇ ਜਿਲ੍ਹਾ ਪ੍ਰਧਾਨ ਅਤੇ ਹਲਕਾ ਪੱਛਮੀ ਤੋਂ ਆਗੂ ਰਾਜੀਵ ਭਗਤ ਅਤੇ ਵਰੁਣ ਰਾਣਾ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਜਾਗਰੂਕ ਮਾਰਚ ਕੱਢਿਆ ਗਿਆ।

ਨਸ਼ਿਆਂ ਖ਼ਿਲਾਫ਼ ਕੱਢਿਆ ਜਾਗਰੂਕ ਮਾਰਚ
ਨਸ਼ਿਆਂ ਖ਼ਿਲਾਫ਼ ਕੱਢਿਆ ਜਾਗਰੂਕ ਮਾਰਚ

By

Published : Aug 8, 2021, 8:12 PM IST

ਅੰਮ੍ਰਿਤਸਰ: ਪੰਜਾਬ ਸਰਕਾਰ ਨਸ਼ਿਆਂ 'ਤੇ ਨੱਥ ਪਾਉਣ 'ਚ ਪੂਰੀ ਤਰ੍ਹਾਂ ਨਾਲ ਫੇਲ੍ਹ ਹੋ ਗਈ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਐਸ.ਸੀ ਵਿੰਗ ਦੇ ਜਿਲ੍ਹਾ ਪ੍ਰਧਾਨ ਅਤੇ ਹਲਕਾ ਪੱਛਮੀ ਤੋਂ ਆਗੂ ਰਾਜੀਵ ਭਗਤ ਅਤੇ ਵਰੁਣ ਰਾਣਾ ਵੱਲੋਂ ਕੀਤਾ ਗਿਆ ਅਤੇ ਰਾਜੀਵ ਭਗਤ ਦੀ ਅਗਵਾਈ ਹੇਠ ਹਲਕਾ ਪੱਛਮੀ ਵਿੱਚ ਭਗਵਾਨ ਵਾਲਮੀਕਿ ਚੌਂਕ ਤੋਂ ਨਸ਼ਿਆਂ ਦੇ ਖ਼ਿਲਾਫ਼ ਜਾਗਰੂਕ ਮਾਰਚ ਕੱਢਿਆ ਗਿਆ।

ਨਸ਼ਿਆਂ ਖ਼ਿਲਾਫ਼ ਕੱਢਿਆ ਜਾਗਰੂਕ ਮਾਰਚ

ਜਿਸ ਵਿੱਚ ਭਾਰੀ ਸੰਖਿਆ ਵਿੱਚ ਨੌਜਵਾਨ ਪਹੁੰਚੇ ਅਤੇ ਮੋਟਰਸਾਈਕਲਾਂ 'ਤੇ ਵਿਸ਼ਾਲ ਕਾਫ਼ਲੇ ਦੇ ਰੂਪ ਵਿੱਚ ਇੰਡੀਆ ਗੇਟ ਛੇਹਰਟਾ ਵਿਖੇ ਸਮਾਪਤੀ ਕੀਤੀ ਅਤੇ ਲੋਕਾਂ ਨੇ ਸ਼ਾਮ ਸਿੰਘ ਜੀ ਅਟਾਰੀ ਵਾਲੇ ਦੇ ਬੁੱਤ 'ਤੇ ਸਹੁੰ ਚੁੱਕੀ, ਕਿ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ 'ਤੇ ਨਸ਼ੇ ਦੇ ਖਾਤਮੇ ਵਾਸਤੇ ਹਰ ਜ਼ਰੂਰੀ ਕਦਮ ਚੁੱਕਾਂਗੇ। ਪੰਜਾਬ ਦੇ ਹਰ ਨਾਗਰਿਕ ਨੂੰ ਜਾਗਰੂਕ ਕਰਾਂਗੇ।

ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪੱਛਮੀ ਹਲਕੇ ਦੇ ਇੰਚਾਰਜ ਰਾਜੀਵ ਭਗਤ ਨੇ ਰਵਾਇਤੀ ਪਾਰਟੀਆਂ ਦੇ ਤਿੱਖੇ ਹਮਲੇ ਕਰਦੇ ਹੋਇਆਂ ਕਿਹਾ, ਕਿ ਰੋਜ਼ਾਨਾ ਹੀ ਨੌਜਵਾਨਾਂ ਦੀਆਂ ਕੀਮਤੀ ਜਾਨਾਂ ਨਸ਼ੇ ਦੀ ਭੇਟ ਚੜ੍ਹ ਰਹੀਆ ਹਨ ਅਤੇ ਸਰਕਾਰ ਇਸ ਮਸਲੇ 'ਤੇ ਅਜੇ ਤੱਕ ਪੂਰੀ ਤਰ੍ਹਾ ਫੇਲ੍ਹ ਸਾਬਿਤ ਹੋਈ ਹੈ। ਕਿਉਂਕਿ ਜਿਨ੍ਹਾਂ ਨੇ ਨਸ਼ਾ ਰੋਕਣਾ ਸੀ। ਉਹ ਹੀ ਨਸ਼ੇ ਦੇ ਸੌਦਾਗਰ ਬਣੇ ਹੋਏ ਹਨ।

ਇਸ ਮੌਕੇ ਆਪ ਆਗੂ ਵਰੁਣ ਰਾਣਾ ਨੇ ਕਿਹਾ, ਕਿ ਪੰਜਾਬ ਦੀਆ ਰਿਵਾਇਤੀ ਪਾਰਟੀਆਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ 300 ਯੂਨਿਟ ਫ੍ਰੀ ਬਿਜਲੀ ਦੇਣ ਦੇ ਬਿਆਨ ਤੋਂ ਡਰ ਕੇ ਗਲਤ ਬਿਆਨ ਦੇ ਰਹੀਆਂ ਹਨ। ਸੁਖਬੀਰ ਬਾਦਲ ਵੱਲੋ 400 ਯੂਨਿਟ ਫ੍ਰੀ ਅਤੇ ਸਿੱਧੂ ਵੱਲੋ 3 ਰੁਪਏ ਯੂਨਿਟ ਬਿਜਲੀ ਦੇਣ ਦਾ ਐਲਾਨ ਕੀਤਾ ਜਾ ਰਿਹਾ ਹੈ। ਜੇਕਰ ਕਾਂਗਰਸ ਨੇ 3 ਰੁਪਏ ਯੂਨਿਟ ਬਿਜਲੀ ਦੇਣੀ ਹੈ। ਹੁਣੇ ਦੇਵੇ ਕਿਉਕਿ ਪੰਜਾਬ ਵਿੱਚ ਉਹਨਾਂ ਦੀ ਸਰਕਾਰ ਚੱਲ ਰਹੀ ਹੈ। ਇਹ ਸਿਰਫ਼ ਲੋਕਾਂ ਨੂੰ ਚੋਣਾਂ ਵਿੱਚ ਉਲਝਾਉਣ ਦੀ ਇਨ੍ਹਾਂ ਰਿਵਾਇਤੀ ਪਾਰਟੀਆਂ ਦੀ ਸਾਜਿਸ਼ ਹੈ।
ਇਹ ਵੀ ਪੜ੍ਹੋ:- ਗੁਰਨਾਮ ਸਿੰਘ ਚੜੂਨੀ ਦਾ ਪਹਿਲਾਂ ਬਿਆਨ ਆਇਆ ਸਾਹਮਣੇ

ABOUT THE AUTHOR

...view details