ਅੰਮ੍ਰਿਤਸਰ :ਬਿਕਰਮਜੀਤ ਸਿੰਘ ਹਵਾਲਾਤੀ ਕਤਲ ਮਾਮਲੇ ਵਿੱਚ ਅੰਮ੍ਰਿਤਸਰ ਦੀ ਅਦਾਲਤ ਵੱਲੋਂ 11 ਪੁਲਿਸ ਵਾਲਿਆਂ ਸਮੇਤ 13 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਉੱਚ ਅਧਿਕਾਰੀਆਂ ਨੇ ਆਪਣੇ ਆਪ ਨੂੰ ਬਚਾਉਣ ਲਈ ਉਨ੍ਹਾਂ ਨੂੰ ਇਸਤੇਮਾਲ ਕੀਤਾ ਹੈ।
ਬਿਕਰਮਜੀਤ ਕਤਲ ਮਾਮਲਾ : ਅਦਾਲਤ ਵੱਲੋਂ 11 ਪੁਲਿਸ ਵਾਲਿਆਂ ਸਮੇਤ 13 ਨੂੰ ਉਮਰ ਕੈਦ
ਦੋਸ਼ੀ ਪੁਲਿਸ ਵਾਲਿਆਂ ਨੇ ਆਪਣੇ ਆਪ ਨੂੰ ਇਸ ਮਾਮਲੇ ਵਿੱਚ ਬੇਕਸੂਰ ਦੱਸਿਆ ਤੇ ਕਿਹਾ ਕਿ ਪੁਲਿਸ ਦੇ ਉੱਚ ਅਫ਼ਸਰਾਂ ਨੇ ਆਪਣੇ ਆਪ ਨੂੰ ਬਚਾਉਣ ਲਈ ਉਨ੍ਹਾਂ ਨੂੰ ਫਸਾ ਦਿੱਤਾ।
ਫ਼ੋਟੋ
ਇਹ ਵੀ ਦੇਖੋ : ਫ਼ਿਰੋਜ਼ਪੁਰ: ਭੇਤ-ਭਰੇ ਹਾਲਾਤਾਂ 'ਚ 5 ਸਾਲਾ ਬੱਚੇ ਦੀ ਮਿਲੀ ਲਾਸ਼
ਦੂਜੇ ਪਾਸੇ ਦੋਸ਼ੀ ਪੁਲਿਸ ਵਾਲਿਆਂ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਤੇ ਕਿਹਾ ਕਿ ਪੁਲਿਸ ਦੇ ਉੱਚ ਅਫਸਰਾਂ ਨੇ ਆਪਣੇ ਆਪ ਨੂੰ ਬਚਾਉਣ ਲਈ ਉਹਨਾਂ ਨੂੰ ਫਸਾ ਦਿੱਤਾ। ਦੋਸ਼ੀ ਨਰੰਗ ਸਿੰਘ ਨੇ ਕਿਹਾ, "ਦੋਸ਼ੀ ਅਸੀਂ ਨਹੀਂ ਬਲਕਿ ਬਿਕਰਮਜੀਤ ਸਿੰਘ ਦੇ ਘਰ ਵਾਲੇ ਹਨ ਜਿਹੜੇ 10-10 ਕਤਲ ਕਰਕੇ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ।"