ਪੰਜਾਬ

punjab

ETV Bharat / state

ਜੇਜੇ ਸਿੰਘ ਹੀ ਖਡੂਰ ਸਾਹਿਬ ਤੋਂ ਲੜਣਗੇ ਚੋਣ: ਬ੍ਰਹਮਪੁਰਾ

ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕੀਤੀ ਜੇਜੇ ਸਿੰਘ ਦੀ ਪੈਰਵੀ 'ਚ ਕਿਹਾ ਕਿ ਖਡੂਰ ਸਾਹਿਬ ਲੋਕਸਭਾ ਤੋਂ ਜੇਜੇ ਸਿੰਘ ਹੀ ਚੋਣ ਲੜਣਗੇ।  ਜੇਜੇ ਸਿੰਘ ਨੇ ਦੇਸ਼ ਦੇ ਲਈ ਲੜਾਈ ਲੜੀ, ਉਹ ਲੋਕਾਂ ਦੇ ਦੁੱਖ ਸੁੱਖ ਨੂੰ ਸਮਝਦੇ ਹਨ।

ਜੇਜੇ ਸਿੰਘ ਹੀ ਖਡੂਰ ਸਾਹਿਬ ਲੋਕਸਭਾ ਤੋਂ ਚੋਣ ਲੜਣਗੇ: ਬ੍ਰਹਮਪੁਰਾ

By

Published : Mar 30, 2019, 5:35 PM IST

ਅੰਮ੍ਰਿਤਸਰ: ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਜੇਜੇ ਸਿੰਘ ਦੀ ਪੈਰਵੀ ਕਰਦਿਆਂ ਕਿਹਾ ਕਿ ਖਡੂਰ ਸਾਹਿਬ ਲੋਕਸਭਾ ਤੋਂ ਜੇਜੇ ਸਿੰਘ ਹੀ ਚੋਣ ਲੜਣਗੇ। ਜੇਜੇ ਸਿੰਘ ਨੇ ਦੇਸ਼ ਦੇ ਲਈ ਲੜਾਈ ਲੜੀ ਹੈ। ਉਹ ਲੋਕਾਂ ਦੇ ਦੁੱਖ ਸੁਖ ਨੂੰ ਸਮਝਦੇ ਹਨ। ਆਕਲੀ ਦਲ ਦੇ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਜਦੋ ਉਹ ਅਕਾਲੀ ਦਲ 'ਚ ਸੀ ਤਾਂ ਸੁਖਬੀਰ ਬਾਦਲ ਖੁਦ ਨੂੰ ਜਰਨੈਲ ਕਹਿੰਦੇ ਸੀ ਤੇ ਹੁਣ ਅਕਾਲੀ ਦਲ ਟਕਸਾਲੀ ਨੂੰ ਜਾਲੀ ਕਿਹੰਦੇ ਹਨ।

ਵੀਡੀਓ।

ਦੂਜੇ ਪਾਸੇ ਅਕਾਲੀ ਦਲ ਟਕਸਾਲੀ ਦੇ ਯੂਥ ਪ੍ਰਧਾਨ ਬੱਬੀ ਬਾਦਲ ਨੇ ਕਿਹਾ ਕਿ ਸਾਡੀ ਪਾਰਟੀ ਪੰਜਾਬ 'ਚ ਚੋਣਾਂ ਲਈ ਮਜ਼ਬੂਤ ਪਾਰਟੀ ਹੈ। 'ਤੇ ਉਹ ਚੋਣਾਂ ਜਿੱਤ ਸਕਦੇ ਹਾਂ।

ABOUT THE AUTHOR

...view details