ਅੰਮ੍ਰਿਤਸਰ:ਦਿਵਾਲੀ (Diwali) ਦਾ ਤਿਉਹਾਰ ਭਾਰਤ ਦਾ ਇੱਕ ਪ੍ਰਚੀਨ ਤਿਉਹਾਰ ਹੈ। ਇਸ ਤਿਉਹਾਰ ਨੂੰ ਲੋਕ ਬਹੁਤ ਹੀ ਖੁਸ਼ੀਆਂ ਅਤੇ ਧੂਮ ਧਾਮ ਨਾਲ ਮਨਾਉਂਦੇ ਹਨ। ਦੀਵਾਲੀ ਦੇ ਤਿਉਹਾਰ ਨੂੰ ਰੌਸ਼ਨੀਆਂ ਦਾ ਤਿਉਹਾਰ (Festival of Lights) ਵੀ ਕਿਹਾ ਜਾਂਦਾ ਹੈ। ਦਿਵਾਲੀ ਦੇ ਤਿਉਹਾਰ ਮੌਕੇ ਲੋਕ ਪਟਾਕੇ ਆਤਬਾਜ਼ੀ ਆਦਿ ਚਲਾ ਕੇ ਇਸ ਤਿਉਹਾਰ ਦਾ ਆਨੰਦ ਲੈਂਦੇ ਹਨ।
ਦੱਸ ਦੇਈਏ ਕਿ ਅੱਜ ਦੇ ਸਮੇਂ ਵਿੱਚ ਪਟਾਕੇ ਦੀਵਾਲੀ ਦਾ ਅਹਿਮ ਹਿੱਸਾ ਬਣ ਚੁੱਕੇ ਹਨ, ਕਿ ਪਟਾਕਿਆ ਬਿਨ੍ਹਾਂ ਇਹ ਤਿਉਹਾਰ ਅਧੂਰਾ ਲਗਦਾ ਹੈ। ਪਟਾਕੇ ਜਿੱਥੇ ਸਾਡੇ ਆਨੰਦ ਨੂੰ ਵਧਾਉਦੇ ਹਨ ਇਸਦੇ ਨਾਲ ਹੀ ਸਾਡੇ ਵਾਤਾਵਰਣ ਨੂੰ ਵੀ ਖ਼ਰਾਬ ਕਰਦੇ ਹਨ। ਅੰਮ੍ਰਿਤਸਰ (Amritsar) ਦੇ ਖਾਲਸਾ ਪਬਲਿਕ ਸਕੂਲ (Khalsa Public School) ਨੇ ਪਟਾਕੇ ਨਾ ਚਲਾ ਕੇ ਪ੍ਰਦੂਸ਼ਨ ਰਹਿਤ ਦਿਵਾਲੀ ਮਨਾਉਣ ਦਾ ਸੱਦਾ ਦਿੱਤਾ ਹੈ।
ਖਾਲਸਾ ਪਬਲਿਕ ਸਕੂਲ (Khalsa Public School) ਗੱਗੋਮਾਹਲ ਦੇ ਵਿਦਿਆਰਥੀਆਂ ਨੇ ਕਿਹਾ ਕਿ ਪਟਾਕਿਆਂ ਦੀ ਜਗ੍ਹਾ ਤੇ ਰੁੱਖ ਲਗਾ ਕੇ ਤੇ ਦੇਸੀ ਘਿਓ ਦੇ ਦੀਵੇ ਬਾਲ ਕੇ ਦੀਵਾਲੀ ਮਨਾਉਣੀ ਚਾਹੀਦੀ ਹੈ।