ਪੰਜਾਬ

punjab

ETV Bharat / state

Arjuna Awardee Harmanpreet Reached His School : ਹਾਕੀ ਟੀਮ ਦੇ ਕਪਤਾਨ ਅਤੇ ਅਰਜੁਨ ਐਵਾਰਡੀ ਹਰਮਨਪ੍ਰੀਤ ਪੁੱਜੇ ਆਪਣੇ ਸਕੂਲ - Amritsar latest news in Punjabi

ਭਾਰਤੀ ਹਾਕੀ ਟੀਮ ਕਪਤਾਨ ਅਤੇ ਅਰਜੁਨ ਐਵਾਰਡੀ ਹਰਮਨਪ੍ਰੀਤ (Arjuna Awardee Harmanpreet Reached His School) ਆਪਣੇ ਸਕੂਲ ਪਹੁੰਚੇ ਹਨ। ਇਸ ਮੌਕੇ ਸਕੂਲ ਸਟਾਫ ਨਾਲ ਮਿਲ ਕੇ ਤਾਜ਼ਾ ਬਚਪਨ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ ਹਨ।

Indian hockey team captain and Arjuna awardee Harmanpreet reached his school
Arjuna Awardee Harmanpreet Reached His School : ਭਾਰਤੀ ਹਾਕੀ ਟੀਮ ਕਪਤਾਨ ਅਤੇ ਅਰਜੁਨ ਐਵਾਰਡੀ ਹਰਮਨਪ੍ਰੀਤ ਪੁੱਜੇ ਆਪਣੇ ਸਕੂਲ

By ETV Bharat Punjabi Team

Published : Oct 23, 2023, 8:47 PM IST

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਾਕੀ ਕਪਤਾਨ ਹਰਮਨਪ੍ਰੀਤ।


ਅੰਮ੍ਰਿਤਸਰ : ਕਿਸੇ ਵੀ ਸਕੂਲ ਦੇ ਅਧਿਆਪਕਾਂ ਲਈ ਸੱਚੀ ਖੁਸ਼ੀ ਇਹ ਹੁੰਦੀ ਹੈ ਕਿ ਉਨ੍ਹਾਂ ਕੋਲੋਂ ਪੜ੍ਹੇ ਵਿਦਿਆਰਥੀ ਚੰਗਾ ਮੁਕਾਮ ਹਾਸਿਲ ਕਰਕੇ ਦੇਸ਼ ਦੁਨੀਆਂ ਵਿੱਚ ਮਾਪਿਆਂ ਦੇ ਨਾਲ ਨਾਲ ਉਨ੍ਹਾਂ ਦੇ ਸਕੂਲ ਦਾ ਨਾਮ ਰੌਸ਼ਨ ਕਰਨ। ਇੱਥੇ ਗੱਲ ਜੇਕਰ ਜੰਡਿਆਲਾ ਗੁਰੂ ਵਿੱਚ ਸਥਿਤ ਸੇਂਟ ਸੋਲਜਰ ਇਲਾਈਟ ਕੌਨਵੈਂਟ ਸਕੂਲ ਦੀ ਕਰੀਏ ਤਾਂ ਇਥੋਂ ਪੜ ਚੁੱਕੇ ਵਿਦਿਆਰਥੀਆਂ ਵਿੱਚ ਹੁਣ ਵੱਡੇ ਅਹੁਦੇ ਤੇ ਪੁੱਜ ਚੁੱਕੇ ਨੌਜਵਾਨਾਂ ਦੇ ਨਾਮ ਸ਼ੁਮਾਰ ਹਨ। ਅੱਜ ਇਸ ਸਕੂਲ ਵਿੱਚ ਕਰਵਾਏ ਗਏ ਸਿਲਵਰ ਜੁਬਲੀ ਪ੍ਰੋਗਰਾਮ ਦੌਰਾਨ ਇਸੇ ਸਕੂਲ ਵਿੱਚ ਮੁੱਢਲੀ ਪੜ੍ਹਾਈ ਕਰ ਚੁੱਕੇ ਭਾਰਤੀ ਹਾਕੀ ਟੀਮ ਦੇ ਕਪਤਾਨ ਅਤੇ ਅਰਜੁਨ ਐਵਾਰਡੀ ਹਰਮਨਪ੍ਰੀਤ ਸਿੰਘ ਸਕੂਲ ਪੁੱਜੇ।

ਅਧਿਆਪਕਾਂ ਦਾ ਅਸ਼ੀਰਵਾਦ ਲਿਆ :ਸਕੂਲ ਪੁੱਜਣ ਉੱਤੇ ਸਕੂਲ ਸਟਾਫ ਸਮੇਤ ਹਾਜ਼ਰੀਨ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਵਲੋਂ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਨੇ ਹਾਕੀ ਸਟਾਰ ਹਰਮਨ ਦੇ ਆਟੋ ਗ੍ਰਾਫ ਲੈਣ ਦੇ ਨਾਲ ਨਾਲ ਸੈਲਫਿਆਂ ਕਰਵਾਈਆਂ ਗਈਆਂ। ਇਸ ਦੌਰਾਨ ਕਪਤਾਨ ਹਰਮਨਪ੍ਰੀਤ ਨੇ ਵੀ ਆਪਣੇ ਗੁਰੂਆਂ ਸਣੇ ਪੂਰੇ ਸਕੂਲ ਦਾ ਦੌਰਾ ਕਰਦੇ ਹੋਏ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਅਤੇ ਆਪਣੇ ਇਸ ਮੁਕਾਮ ਤੇ ਪੁੱਜਣ ਤੱਕ ਦੇ ਸਫ਼ਰ ਵਿੱਚ ਦਿੱਤੇ ਗਏ ਸਹਿਯੋਗ ਤੇ ਆਸ਼ੀਰਵਾਦ ਲਈ ਗੁਰੂਆਂ ਦਾ ਧੰਨਵਾਦ ਕੀਤਾ। ਇਸ ਦੌਰਾਨ ਉਨ੍ਹਾਂ ਨੌਜਵਾਨਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਬੱਚੇ ਜੀਅ ਜਾਨ ਨਾਲ ਖੇਡਣ ਨੂੰ ਪਿਆਰ ਕਰਕੇ ਸਮਾਂ ਦੇਣਗੇ ਤਾਂ ਇੱਕ ਦਿਨ ਇਹ ਮਿਹਨਤ ਜਰੂਰ ਰੰਗ ਲਿਆਵੇਗੀ।

ਇਸ ਦੌਰਾਨ ਸਕੂਲ ਪ੍ਰਬੰਧਕਾਂ ਨੇ ਵੀ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਹਰਮਨ ਦੀ ਮੁੱਢਲੀ ਜਿੰਦਗੀ ਤੇ ਝਾਤ ਪਾਈ, ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਇਸੇ ਸਕੂਲ ਦੇ ਵਿਦਿਆਰਥੀ ਆਸਦੀਪ ਸਿੰਘ ਜੋ ਕਿ ਹੁਣ ਜੱਜ ਨਿਯੁਕਤ ਹੋ ਚੁੱਕੇ ਹਨ, ਉਹ ਵੀ ਜੋਇਨਿੰਗ ਕਰਨ ਤੋਂ ਪਹਿਲਾਂ ਆਏ ਅਤੇ ਸਕੂਲ ਸਟਾਫ ਦਾ ਆਸ਼ੀਰਵਾਦ ਲਿਆ ਸੀ। ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਇਸ ਮੁਕਾਮ ਹਾਸਿਲ ਕਰਨ ਨਾਲ ਜਿੱਥੇ ਮਾਪਿਆਂ ਦਾ ਸਿਰ ਮਾਣ ਨਾਲ ਉੱਚਾ ਹੁੰਦਾ ਹੈ। ਉਥੇ ਦੂਜੇ ਮਾਪਿਆਂ ਵਜੋਂ ਮੰਨੇ ਜਾਂਦੇ ਅਧਿਆਪਕ ਵੀ ਫ਼ਖ਼ਰ ਮਹਿਸੂਸ ਕਰਦੇ ਹਨ।

ABOUT THE AUTHOR

...view details