ਅੰਮ੍ਰਿਤਸਰ: ਇੱਕ ਵਾਰ ਫਿਰ ਭਾਰਤ ਸਰਕਾਰ ਵੱਲੋਂ ਦਰਿਆਦਿਲੀ ਦਿਖਾਉਂਦੇ ਹੋਏ ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕੀਤਾ ਗਿਆ ਹੈ। ਸਰਕਾਰ ਵੱਲੋਂ 12 ਪਾਕਿਸਤਾਨੀ ਕੈਦੀ ਰਿਹਾਅ (12 Pakistani prisoners) ਕੀਤੇ ਗਏ ਹਨ। ਵੱਖ ਵੱਖ ਧਰਾਵਾਂ ਤਹਿਤ ਸਜ਼ਾ ਪੂਰੀ ਕਰ ਚੁੱਕੇ ਇੰਨ੍ਹਾਂ ਕੈਦੀਆਂ ਨੂੰ ਰਿਹਾਅ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਗਲਤੀ ਨਾਲ ਭਾਰਤੀ ਹੱਦ ਅੰਦਰ ਦਾਖਲ ਹੋ ਗਏ ਸਨ ਜਿੰਨ੍ਹਾਂ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਸੀ ਅਤੇ ਕਾਰਵਾਈ ਤਹਿਤ ਸਜ਼ਾ ਸੁਣਾਈ ਗਈ ਸੀ। ਹੁਣ ਪਾਕਿ ਕੈਦੀ ਸਜ਼ਾ ਪੂਰੀ ਕਰ ਚੁੱਕੇ ਹਨ ਅਤੇ ਵਤਨ ਪਰਤੇ ਹਨ।
ਇਸ ਮੌਕੇ ’ਤੇ ਵਾਹਗਾ ਬਾਰਡਰ ’ਤੇ ਮੌਜੂਦ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਨ੍ਹਾਂ ਵਿੱਚ 6 ਮਛੇਰੇ ਹਨ ਜਿਹੜੇ ਗਲਤੀ ਨਾਲ ਮੱਛੀਆਂ ਫੜ੍ਹਦੇ ਅਨਜਾਣੇ ਵਿੱਚ ਭਾਰਤੀ ਹੱਦ ਅੰਦਰ ਦਾਖਲ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਪੰਜ ਸਾਲ ਦੀ ਸਜ਼ਾ ਪੂਰੀ ਹੋਣ ਬਾਅਦ ਉਨ੍ਹਾਂ ਨੂੰ ਸਰਕਾਰ ਦੇ ਅਹਿਮ ਉਪਰਾਲੇ ਸਦਕਾ ਰਿਹਾਅ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਵਿੱਚ 6 ਸਿਵਲੀਅਨ ਕੈਦੀ ਹਨ ਜਿੰਨ੍ਹਾਂ ਰਿਹਾਅ ਕੀਤਾ ਗਿਆ ਹੈ।