ਅੰਮ੍ਰਿਤਸਰ :ਆਮ ਨਾਗਰਿਕਾਂ ਦੀ ਸਿਹਤ ਤੇ ਦੇਸ਼ ਦੇ ਲੋਕਤੰਤਰ ਦੀ ਮਜ਼ਬੂਤੀ ਲਈ ਪੰਜਾਬ ਖੇਡ ਵਿਭਾਗ ਵੱਲੋਂਸਰਕਾਰੀ ਸੰਸਥਾਂਵਾਦੇ ਨਾਲ ਮਿਲ ਕੇ ਮਿੰਨੀ ਮੈਰਾਥਨ ਕਰਵਾਈ ਗਈ। ਇਸ ਮੈਰਾਥਨ 'ਚ 6000 ਤੋਂ ਜ਼ਿਆਦਾ ਲੋਕਾਂ ਨੇ ਭਾਗਲਿਆ ।
ਅੰਮ੍ਰਿਤਸਰ 'ਚ ਲੋਕਾਂ ਨੇ ਵੱਧ-ਚੜ੍ਹ ਕੇ ਲਿਆ ਮਿੰਨੀ ਮੈਰਾਥਨ 'ਚ ਹਿੱਸਾ
ਐਤਵਾਰ ਨੂੰ ਅੰਮ੍ਰਿਤਸਰ 'ਚ ਮਿੰਨੀ ਮੈਰਾਥਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡਿਪਟੀ ਕਮਿਸ਼ਨਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਵੱਡੀ ਗਿਣਤੀ ਵਿੱਚ ਆਮ ਲੋਕ ਵੀ ਸ਼ਾਮਲ ਹੋਏ।
ਅੰਮ੍ਰਿਤਸਰ 'ਚ ਲੋਕਾਂ ਨੇ ਵੱਧ-ਚੜ੍ਹ ਕੇ ਲਿਆ ਮਿੰਨੀ ਮੈਰਾਥਨ 'ਚ ਹਿੱਸਾ
ਦੱਸਣਯੋਗ ਹੈ ਕਿ ਇਸ ਮੈਰਾਥਨ ਨੂੰ ਕਰਵਾਉਣ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਵੋਟ ਪਾਉਣ ਦੇ ਲਈ ਪ੍ਰੇਰਿਤ ਕਰਨਾ ਅਤੇ ਮਤਦਾਤਾ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕਰਵਾਉਣਾ ਸੀ। ਇਸ ਮੈਰਾਥਨ ਦੇ ਵਿੱਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਵੀ ਪੁੱਜੇ। ਇਸ ਮੌਕੇ ਉਨ੍ਹਾਂ ਚੰਗੀ ਸਿਹਤ ਪ੍ਰਤੀ ਅਤੇ ਵੋਟਾਂ ਲਈ ਆਮ ਲੋਕਾਂ ਨੂੰ ਜਾਗਰੂਕ ਕੀਤਾ।