ਅੰਮ੍ਰਿਤਸਰ : ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਅੰਮ੍ਰਿਤਸਰ ਵਿਖੇ ਇੱਕ ਪ੍ਰੈੱਸ ਵਾਰਤਾ ਕੀਤੀ ਗਈ। ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਮਦਮਾ ਸਾਹਿਬ ਵਿਖੇ ਸ਼ਰਾਬ ਪੀ ਕੇ ਜਾਣ ਦੇ ਲੱਗੇ ਇਲਜ਼ਾਮਾਂ ’ਤੇ ਉਨ੍ਹਾਂ ਕਿਹਾ ਕਿ ਜੇਕਰ ਗੁਰੂ ਦੀ ਕੋਈ ਮਰਿਆਦਾ ਭੰਗ ਕਰਦਾ ਹੈ ਤਾਂ ਉਹ ਗੁਰੂ ਦਾ ਦੇਣਦਾਰ ਹੈ ਹਾਲਾਂਕਿ ਪੱਤਰਕਾਰਾਂ ਵੱਲੋਂ ਇਹ ਸਵਾਲ ਪੁੱਛੇ ਜਾਣ ’ਤੇ ਕਿ ਉਨ੍ਹਾਂ ਵੱਲੋਂ ਤਖਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਸ ਬਾਰੇ ਕੋਈ ਸ਼ਿਕਾਇਤ ਕੀਤੀ ਗਈ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਗੁਰੂ ਅਤੇ ਸਿੱਖ ਦਾ ਮਾਮਲਾ ਹੈ ਜੇਕਰ ਕਿਸੇ ਨੇ ਮਰਿਆਦਾ ਭੰਗ ਕੀਤੀ ਹੈ ਤਾਂ ਉਹ ਖੁਦ ਉਸ ਦਾ ਜ਼ਿੰਮੇਵਾਰ ਹੈ।
ਸਾਬਕਾ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਦੀ ਪੱਗੜੀ ਉਤਰਨ ਦੀ ਵੀਡੀਓ ਵਾਇਰਲ ਦੇ ਸਵਾਲ ’ਤੇ ਉਨ੍ਹਾਂ ਨੇ ਕਿਹਾ ਕਿ ਕਿਸੇ ਦੀ ਵੀ ਪੱਗੜੀ ਨਹੀਂ ਉਤਾਰੀ ਜਾਣੀ ਚਾਹੀਦੀ ਹਾਲਾਂਕਿ ਇਸ ਬਾਰੇ ਉਨ੍ਹਾਂ ਨੇ ਕੁਝ ਵੀ ਜ਼ਿਆਦਾ ਨਹੀਂ ਕਿਹਾ ਅਤੇ ਵਾਰ ਵਾਰ ਪੁੱਛਣ ’ਤੇ ਉਨ੍ਹਾਂ ਨੇ ਕਿਹਾ ਕਿ ਗੱਲ ਚਾਹੇ ਜੋ ਮਰਜ਼ੀ ਹੋਵੇ ਪਰ ਕਿਸੇ ਸਿੱਖ ਦੀ ਦਸਤਾਰ ਨਹੀਂ ਲੱਥਣੀ ਚਾਹੀਦੀ ਆਉਣ ਵਾਲੇ ਸਮੇਂ ਦੇ ਵਿਚ ਐੱਸਜੀਪੀਸੀ ਵੱਲੋਂ ਜੋ ਆਪਣਾ ਚੈਨਲ ਬਣਾਉਣ ਦੀ ਗੱਲ ਕੀਤੀ ਗਈ ਸੀ ਉਸਦੇ ਬਾਰੇ ਸਵਾਲ ਦਾ ਜਵਾਬ ਦਿੰਦੇ ਹੋਏ ਧਾਮੀ ਨੇ ਕਿਹਾ ਕਿ ਇਕ ਦੋ ਦਿਨਾਂ ਤੱਕ ਜੋ ਇਜਾਜ਼ਤ ਲੈਣ ਲਈ ਪੱਤਰ ਭੇਜੇ ਗਏ ਸਨ ਉਨ੍ਹਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਉਨ੍ਹਾਂ ਨੇ ਆਉਣ ਵਾਲੀਆਂ ਮੁੱਖ ਸ਼ਤਾਬਦੀਆਂ ਨੂੰ ਚੜ੍ਹਦੀ ਕਲਾ ’ਚ ਮਨਾਉਣ ਦੀ ਗੱਲ ਕਹੀ ਗਈ ਹੈ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਪਿਛਲੇ ਵਰ੍ਹੇ ਤੋਂ ਚੱਲ ਰਹੇ ਸਮਾਗਮਾਂ ਦੇ ਭੋਗ 21 ਅਪਰੈਲ 2022 ਨੂੰ ਪਾਏ ਜਾਣਗੇ ਇਸ ਤੋਂ ਇਲਾਵਾ ਗੁਰੂ ਕੇ ਬਾਗ ਦੇ ਮੋਰਚੇ ਦੇ ਸਮਾਗਮ ਵੀ ਕੀਤੇ ਜਾਣਗੇ।