ਅੰਮ੍ਰਿਤਸਰ: ਵਿਸ਼ਵ ਭਰ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ ਜਿਸ ਨੂੰ ਵੇਖਦਿਆਂ ਪੰਜਾਬ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ। ਘਰ ਵਿੱਚੋਂ ਸਿਰਫ ਇੱਕ ਮੈਂਬਰ ਹੀ ਬਾਹਰ ਆ-ਜਾ ਸਕਦਾ ਹੈ ਉਹ ਵੀ ਜੇ ਬਹੁਤ ਜ਼ਰੂਰੀ ਹੋਵੇ।
ਅੰਮ੍ਰਿਤਸਰ ਵਿੱਚ ਵਿਖਿਆ ਕਰਫਿਊ ਦਾ ਅਸਰ ਅੰਮ੍ਰਿਤਸਰ ਵਿੱਚ ਵੀ ਕਰਫਿਊ ਦਾ ਅਸਰ ਵੇਖਣ ਨੂੰ ਮਿਲਿਆ। ਲੋਕ ਘਰੋਂ ਬਾਹਰ ਆਏ ਤਾਂ ਸਿਰਫ ਦੁੱਧ ਲੈਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਰਫਿਊ ਦੀ ਪਾਲਣਾ ਕਰੋ ਅਤੇ ਬਹੁਤ ਜ਼ਿਆਦਾ ਲੋੜ ਹੋਵੇ ਤਾਂ ਹੀ ਘਰ ਤੋਂ ਬਾਹਰ ਨਿਕਲੋ।
ਕਰਫਿਊ ਦੌਰਾਨ ਸਿਰਫ ਮੈਡੀਕਲ ਸੇਵਾਵਾਂ ਨੂੰ ਛੋਟ ਰਹੇਗੀ। ਪੈਟਰੋਲ ਪੰਪ ਵੀ ਸਵੇਰੇ 6 ਵਜੇ ਤੋਂ ਲੈ ਕੇ ਸਵੇਰੇ 9 ਵਜੇ ਤੱਕ ਹੀ ਖੁੱਲ੍ਹਣਗੇ। ਕਰਿਆਨਾ ਸਟੋਰ ਵੀ ਸਵੇਰੇ 5.30 ਵਜੇ ਤੋਂ ਸਵੇਰੇ 7.30 ਤੱਕ ਹੀ ਖੁੱਲ੍ਹਣਗੇ।
ਦੱਸ ਦਈਏ ਕਿ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਹੁਣ ਤੱਕ 23 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਏ। ਪੂਰੇ ਭਾਰਤ ਵਿੱਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 500 ਦੇ ਕਰੀਬ ਪਹੁੰਚ ਗਈ ਹੈ ਅਤੇ 10 ਲੋਕਾਂ ਦੀ ਮੌਤ ਹੋ ਗਈ ਹੈ।