ਪੰਜਾਬ

punjab

ETV Bharat / state

'ਸਿਹਤ ਮੰਤਰੀ ਦੇ ਆਪਣੇ ਹਲਕੇ ਦੇ ਪਿੰਡਾਂ 'ਚ ਬੰਦ ਨੇ ਹੈਲਥ ਸੈਂਟਰ'

ਲਗਾਤਾਰ ਹੀ ਪੂਰੇ ਭਾਰਤ ਵਿਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਸਰਕਾਰਾਂ ਇਸ ਵਿੱਚ ਆਪਣਾ ਅਹਿਮ ਯੋਗਦਾਨ ਨਹੀਂ ਪਾ ਰਹੀਆਂ ਹਨ ਪਰ ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਨੇਤਾਵਾਂ ਵਲੋਂ ਸਰਕਾਰ 'ਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ।

'ਸਿਹਤ ਮੰਤਰੀ ਦੇ ਆਪਣੇ ਹਲਕੇ ਦੇ ਪਿੰਡਾਂ 'ਚ ਬੰਦ ਨੇ ਹੈਲਥ ਸੈਂਟਰ'
'ਸਿਹਤ ਮੰਤਰੀ ਦੇ ਆਪਣੇ ਹਲਕੇ ਦੇ ਪਿੰਡਾਂ 'ਚ ਬੰਦ ਨੇ ਹੈਲਥ ਸੈਂਟਰ'

By

Published : May 19, 2021, 6:15 PM IST

ਅੰਮ੍ਰਿਤਸਰ : ਲਗਾਤਾਰ ਹੀ ਪੂਰੇ ਭਾਰਤ ਵਿਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਸਰਕਾਰਾਂ ਇਸ ਵਿੱਚ ਆਪਣਾ ਅਹਿਮ ਯੋਗਦਾਨ ਨਹੀਂ ਪਾ ਰਹੀਆਂ ਹਨ ਪਰ ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਨੇਤਾਵਾਂ ਵਲੋਂ ਸਰਕਾਰ 'ਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ।

'ਸਿਹਤ ਮੰਤਰੀ ਦੇ ਆਪਣੇ ਹਲਕੇ ਦੇ ਪਿੰਡਾਂ 'ਚ ਬੰਦ ਨੇ ਹੈਲਥ ਸੈਂਟਰ'

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪ ਆਗੂ ਅਸ਼ੋਕ ਤਲਵਾਰ ਤੇ ਐਡਵੋਕੇਟ ਪਰਮਿੰਦਰ ਸੇਠੀ ਨੇ ਕਿਹਾ ਕਿ ਬਹੁਤ ਸ਼ਰਮ ਦੀ ਗੱਲ ਹੈ ਕਿ ਪੰਜਾਬ ਵਿੱਚ ਵੈਂਟੀਲੇਟਰ ਮਸ਼ੀਨਾਂ ਖ਼ਰਾਬ ਅਤੇ ਬੰਦ ਪਈਆਂ ਹੋਈਆਂ ਹਨ ਜਿਸ ਵੱਲ ਸਰਕਾਰ ਦਾ ਕੋਈ ਵੀ ਧਿਆਨ ਨਹੀਂ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਪਿੰਡਾਂ ਵਿਚ ਵੀ ਹੈਲਥ ਸੈਂਟਰ ਬੰਦ ਪਏ ਹਨ ਜਿਨ੍ਹਾਂ ਵਿਚ ਅਵਾਰਾ ਪਸ਼ੂਆਂ ਦਾ ਰੈਣ ਵਸੇਰਾ ਹੁੰਦਾ ਹੈ।

ਉਨ੍ਹਾਂ ਨੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੱਧੂ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਦੇ ਆਪਣੇ ਹਲਕੇ ਮੋਹਾਲੀ ਵਿਚ ਹੀ ਬਹੁਤ ਸਾਰੇ ਪਿੰਡਾਂ 'ਚ ਹੈਲਥ ਸੈਂਟਰ ਬੰਦ ਪਏ ਹਨ। ਉਨ੍ਹਾਂ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਗਰ ਦਿੱਲੀ ਸਰਕਾਰ ਆਪਣੀ ਜਨਤਾ ਵਾਸਤੇ ਇਨ੍ਹਾਂ ਵਧੀਆ ਉਪਰਾਲਾ ਕਰ ਸਕਦੀ ਹੈ ਤਾਂ ਪੰਜਾਬ ਸਰਕਾਰ ਕਿਉਂ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਅਗਰ ਪੰਜਾਬ ਦੇ ਮੁੱਖ ਮੰਤਰੀ ਨੂੰ ਲੋਕਾਂ ਦੀ ਚਿੰਤਾ ਹੈ ਤਾਂ ਉਨ੍ਹਾਂ ਨੂੰ ਆਪਣੇ ਮਹਿਲ ਚੋਂ ਬਾਹਰ ਆ ਕੇ ਲੋਕਾਂ ਦਾ ਹਾਲ ਜਾਣਨਾ ਚਾਹੀਦਾ।

ABOUT THE AUTHOR

...view details