ਪੰਜਾਬ

punjab

ETV Bharat / state

ਸੁਰੱਖਿਆ ਦੀ ਮੰਗ ਨੂੰ ਲੈ ਕੇ ਗੁਰੂ ਨਾਨਕ ਹਸਪਤਾਲ ਦੇ ਡਾਕਟਰਾਂ ਨੇ ਕੀਤੀ ਹੜਤਾਲ

ਅੰਮ੍ਰਿਤਸਰ: ਗੁਰੂ ਨਾਨਕ ਦੇਵ ਹਸਪਤਾਲ ਦੀ ਇਕ ਮਹਿਲਾ ਡਾਕਟਰ ਨਾਲ ਨਿਜੀ ਸੁਰੱਖਿਆ ਮੁਲਾਜ਼ਮ ਵਲੋਂ ਛੇੜ ਛਾੜ ਦਾ ਮਾਮਲਾ ਸਾਹਮਣੇ ਆਇਆ ਹੈ।

asr1

By

Published : Feb 5, 2019, 9:03 PM IST

Pic 2
ਘਟਨਾ ਰਾਤ ਕਰੀਬ 12 ਵਜੇ ਦੀ ਹੈ ਜਦੋਂ ਮਹਿਲਾ ਡਾਕਟਰ ਡਿਊਟੀ 'ਤੇ ਤਾਇਨਾਤ ਸੀ ਤੇ ਹਸਪਤਾਲ ਦੇ ਬਾਹਰ ਪਾਰਕਿੰਗ ਵਿੱਚ ਗਈ ਹੋਈ ਸੀ। ਇੱਥੇ ਹੀ ਬੱਸ ਨਹੀਂ ਜਦੋਂ ਕੁਝ ਸਮੇਂ ਬਾਅਦ ਦੂਜੀ ਮਹਿਲਾ ਡਾਕਟਰ ਪਾਰਕਿੰਗ ਵਿੱਚ ਗਈ ਤਾਂ ਸੁਰੱਖਿਆ ਮੁਲਾਜ਼ਮ ਨੇ ਉਸ ਨਾਲ ਵੀ ਛੇੜਛਾੜ ਕੀਤੀ ਅਤੇ ਉਹ ਭੱਜ ਕੇ ਹਸਪਤਾਲ ਅੰਦਰ ਚਲੀ ਗਈ।
pic 1


ਛੇੜਛਾੜ ਦੇ ਵਿਰੋਧ ਨੂੰ ਲੈ ਕੇ ਗੁਰੂ ਨਾਨਕ ਦੇਵ ਹਸਪਤਾਲ ਦੇ ਸਾਰੇ ਡਾਕਟਰ ਹੜਤਾਲ 'ਤੇ ਚਲੇ ਗਏ ਅਤੇ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰਾ ਦਿਨ ਹਸਪਤਾਲ ਦਾ ਕੰਮ ਬੰਦ ਰੱਖਿਆ।

Video


ਉਧਰ ਪੁਲਿਸ ਨੇ ਨਿਜੀ ਸੁਰੱਖਿਆ ਕੰਪਨੀ ਦੇ ਮੁਲਾਜ਼ਿਮ ਨੂੰ ਗ੍ਰਿਫਤਾਰ ਕਰ ਉਸ ਤੇ ਮਾਮਲਾ ਦਰਜ ਕਰ ਦਿਤਾ ਹੈ। ਦੋਸ਼ੀ ਦੀ ਪਹਿਚਾਣ ਸੁਖਵਿੰਦਰ ਸਿੰਘ ਵਜੋਂ ਹੋਈ ਹੈ।

ABOUT THE AUTHOR

...view details