ਪੰਜਾਬ

punjab

ETV Bharat / state

ਦੇਸ਼ ਦੇ ਚੌਥੇ ਥੰਮ 'ਤੇ ਹਮਲਾ ਕਰਨਾ ਅਤਿ ਮਾੜੀ ਗੱਲ: ਗੁਰਜੀਤ ਔਜਲਾ

ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਔਜਲਾ ਨੇ ਸਕੂਲਾਂ ਵੱਲੋਂ ਵਧਾਈਆਂ ਜਾ ਰਹੀਆਂ ਫ਼ੀਸਾਂ, ਪੱਤਰਕਾਰਾਂ ਉੱਤੇ ਹਮਲੇ ਅਤੇ ਸ਼ਰਾਬ ਦੇ ਠੇਕੇ ਖੋਲ੍ਹਣ ਅਤੇ ਧਾਰਮਿਕ ਸਥਾਨਾਂ ਨੂੰ ਬੰਦ ਰੱਖਣ ਬਾਰੇ ਗੱਲਬਾਤ ਕੀਤੀ।

ਦੇਸ਼ ਦੇ ਚੌਥੇ ਥੰਮ 'ਤੇ ਹਮਲਾ ਕਰਨਾ ਅਤਿ ਮਾੜੀ ਗੱਲ: ਗੁਰਜੀਤ ਔਜਲਾ
ਦੇਸ਼ ਦੇ ਚੌਥੇ ਥੰਮ 'ਤੇ ਹਮਲਾ ਕਰਨਾ ਅਤਿ ਮਾੜੀ ਗੱਲ: ਗੁਰਜੀਤ ਔਜਲਾ

By

Published : May 24, 2020, 5:42 PM IST

ਅੰਮ੍ਰਿਤਸਰ: ਪ੍ਰਾਈਵੇਟ ਸਕੂਲਾਂ ਵੱਲੋਂ ਵਧਾਈਆਂ ਜਾ ਰਹੀਆਂ ਫੀਸਾਂ ਬਾਰੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਫ਼ੀਸਾਂ ਨਹੀਂ ਵਧਾਉਣੀਆਂ ਚਾਹੀਦੀਆਂ। ਇਸ ਸਬੰਧੀ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨਾਲ ਗੱਲ ਕੀਤੀ ਹੈ, ਇਸ ਸਬੰਧੀ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।

ਵੇਖੋ ਵੀਡੀਓ।

ਪੰਜਾਬ ਵਿੱਚ ਹੋ ਰਹੇ ਪੱਤਰਕਾਰਾਂ ਉੱਤੇ ਹੋ ਰਹੇ ਹਮਲਿਆਂ ਬਾਰੇ ਲੋਕ ਸਭਾ ਮੈਂਬਰ ਔਜਲਾ ਨੇ ਕਿਹਾ ਕਿ ਦੇਸ਼ ਦੇ ਚੌਥੇ ਥੰਮ ਉੱਪਰ ਹਮਲਾ ਕਰਨਾ ਅਤੇ ਪੱਤਰਕਾਰਤਾ ਨੂੰ ਨਿਸ਼ਾਨਾ ਬਣਾਉਣਾ ਅਤਿ ਮਾੜੀ ਗੱਲ ਹੈ। ਇਸ ਵਿੱਚ ਸੁਧਾਰ ਦੀ ਲੋੜ ਹੈ।

ਉਨ੍ਹਾਂ ਸ਼ਰਾਬ ਦੇ ਖੁੱਲ੍ਹੇ ਠੇਕੇ ਅਤੇ ਧਾਰਮਿਕ ਸਥਾਨ ਬੰਦ ਦੇ ਮਾਮਲੇ ਵਿੱਚ ਗੋਲਮੋਲ ਜਵਾਬ ਦਿੱਤਾ ਕਿਹਾ ਕਿ ਹੌਲੀ-ਹੌਲੀ ਧਾਰਮਿਕ ਸਥਾਨ ਵੀ ਖੋਲਾਂਗੇ, ਅਜੇ ਕੋਰੋਨਾ ਦਾ ਡਰ ਹੈ। ਜੇ ਧਾਰਮਿਕ ਸਥਾਨਾਂ ਤੋਂ ਕੋਰੋਨਾ ਵੱਧ ਗਿਆ ਫ਼ਿਰ ਤੁਸੀਂ ਸਵਾਲ ਕਰੋਗੇ ਕੀ ਕਿਵੇਂ ਵੱਧ ਗਿਆ ?

ਇੱਥੇ ਇਹ ਜਿਕਰਯੋਗ ਹੈ ਕਿ ਧਾਰਮਿਕ ਸਥਾਨਾਂ ਉੱਪਰ ਸ਼ਰਧਾਲੂ ਜਾਣ ਦੀ ਮਨਾਈ ਹੈ ਅਤੇ ਜ਼ਿਆਦਾਤਰ ਧਾਰਮਿਕ ਸਥਾਨ ਬੰਦ ਹਨ।

ABOUT THE AUTHOR

...view details