ਅੰਮ੍ਰਿਤਸਰ: ਹਲਕਾ ਅਟਾਰੀ ਵਿੱਚ ਪੈਂਦੇ ਪੁਲ ਕੰਜਰੀ ਦਾ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਵੱਲੋਂ ਪੁਲ ਦੇ ਸੁੰਦਰੀਕਰਨ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਵੇਲੇ ਅੰਮ੍ਰਿਤਸਰ ਦੇ ਹਲਕਾ ਅਟਾਰੀ ਵਿੱਚ ਪੁਲ ਦਾ ਨਿਰਮਾਣ ਕੀਤਾ ਗਿਆ ਸੀ। ਇਸ ਪੁਲ ਦਾ ਨਾਂਅ ਪੁੱਲ ਕੰਜਰੀ ਰਖਿਆ ਗਿਆ ਸੀ ਤੇ ਕਾਫੀ ਲੰਬੇ ਸਮੇਂ ਤੋਂ ਇੱਥੇ ਆਵਾਜਾਈ ਤੋਂ ਮਨਾਹੀ ਸੀ, ਕਿਉਂਕਿ ਨਜ਼ਦੀਕ ਹੀ ਪਾਕਿਸਤਾਨ ਦੀ ਸਰਹੱਦ ਹੈ।
ਪੁਲ ਕੰਜਰੀ ਦਾ ਸੁੰਦਰੀਕਰਨ ਕੀਤਾ ਜਾਵੇਗਾ: ਔਜਲਾ
ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਵੇਲੇ ਦੀਆਂ ਵਿਰਾਸਤਾਂ ਉਨ੍ਹਾਂ ਕੋਲ ਬਹੁਤ ਹੀ ਘੱਟ ਹਨ। ਇਨ੍ਹਾਂ 'ਚੋਂ ਇਹ ਇੱਕ ਪੁਲ ਕੰਜਰੀ ਵੀ ਹੈ, ਜਿਸ ਦਾ ਹੁਣ ਸੁੰਦਰੀਕਰਨ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਇਸ ਪੁਲ 'ਤੇ ਕਈ ਛੋਟੀਆਂ ਫ਼ਿਲਮਾਂ ਤੇ ਪ੍ਰੀ-ਵੈਡਿੰਗ ਤੇ ਕਈ ਗੀਤ ਸ਼ੂਟ ਹੋ ਚੁੱਕੇ ਹਨ ਤੇ ਹੁਣ ਇਸ ਪੁਲ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਸ਼ਹਿਰ ਇਕ ਟੂਰਿਸਟ ਹੱਬ ਹੈ ਤੇ ਇਸ ਪੁਲ ਦੇ ਨੇੜੇ ਅਟਾਰੀ-ਵਾਘਾ ਸਰਹੱਦ ਹੋਣ ਕਰਕੇ ਇਸ ਪੁਲ 'ਤੇ ਵੀ ਲੋਕ ਆ ਕੇ ਘੁੰਮ ਸਕਣਗੇ।
ਔਜਲਾ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਵੇਲੇ ਦੀਆਂ ਵਿਰਾਸਤਾਂ ਉਨ੍ਹਾਂ ਕੋਲ ਬਹੁਤ ਹੀ ਘੱਟ ਹਨ ਜਿਨ੍ਹਾਂ 'ਚੋਂ ਇਹ ਇੱਕ ਪੁਲ ਕੰਜਰੀ ਵੀ ਹੈ, ਜਿਸ ਦਾ ਹੁਣ ਸੁੰਦਰੀਕਰਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਅਕਾਲੀ ਦਲ ਦੇ ਧਰਨੇ ਬਾਰੇ ਕਿਹਾ ਕਿ ਪਹਿਲਾਂ ਅਕਾਲੀ ਦਲ ਭਾਜਪਾ ਤੋਂ ਵੱਖ ਹੋ ਜਾਵੇ, ਉਸ ਤੋਂ ਬਾਅਦ ਵਧਦੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰੇ। ਉਨ੍ਹਾਂ ਨੇ ਕਿਹਾ ਕਿ ਰੋਸ ਪ੍ਰਦਰਸ਼ਨ ਵਿੱਚ ਅਕਾਲੀ ਦਲ ਨੇ ਸੋਸ਼ਲ ਡਿਸਟੈਂਸ ਦੀਆਂ ਧੱਜੀਆਂ ਉਡਾਈਆਂ ਹਨ, ਉਸ ਦੇ ਖਿਲਾਫ਼ ਵੀ ਉਨ੍ਹਾਂ 'ਤੇ ਮੁਕੱਦਮੇ ਦਰਜ ਹੋਣੇ ਚਾਹੀਦੇ ਹਨ।