ਅੰਮ੍ਰਿਤਸਰ: ਦਿੱਲੀ ਸਿੰਘੂ ਬਾਰਡਰ 'ਤੇ ਬੈਠੇ ਕਿਸਾਨ ਜਥੇਬੰਦੀਆਂ ਵੱਲੋਂ ਕਿਹਾ ਗਿਆ ਕਿ 26 ਜਨਵਰੀ ਨੂੰ ਦਿੱਲੀ 'ਚ ਟਰੈਕਟਰ ਪਰੇਡ ਕੀਤੀ ਜਾਵੇਗੀ ਤੇ ਪੰਜਾਬ ਚੋਂ ਵੱਡੀ ਗਿਣਤੀ 'ਚ ਕਿਸਾਨ ਟਰੈਕਟਰ ਲੈ ਕੇ ਇਥੇ ਪੁਹੰਚਣਗੇ। ਇਸ ਦੇ ਚੱਲਦੇ ਅਮ੍ਰਿਤਸਰ 'ਚ ਟਰੈਕਟਰ ਰਿਪੇਅਰ ਦੀਆਂ ਦੁਕਾਨਾਂ ਉਪਰ ਟਰੈਕਟਰਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ।
26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਰੈਲੀ ਲਈ ਟਰੈਕਟਰਾਂ ਦੀ ਫ੍ਰੀ ਸਰਵਿਸ - Tractor Repair Shops
ਦਿੱਲੀ ਸਿੰਘੂ ਬਾਰਡਰ 'ਤੇ ਬੈਠੇ ਕਿਸਾਨ ਜਥੇਬੰਦੀਆਂ ਵੱਲੋਂ ਕਿਹਾ ਗਿਆ ਕਿ 26 ਜਨਵਰੀ ਨੂੰ ਦਿੱਲੀ 'ਚ ਟਰੈਕਟਰ ਪਰੇਡ ਕੀਤੀ ਜਾਵੇਗੀ ਤੇ ਪੰਜਾਬ ਚੋਂ ਵੱਡੀ ਗਿਣਤੀ 'ਚ ਕਿਸਾਨ ਟਰੈਕਟਰ ਲੈ ਕੇ ਇਥੇ ਪੁਹੰਚਣਗੇ। ਇਸ ਦੇ ਚੱਲਦੇ ਅਮ੍ਰਿਤਸਰ 'ਚ ਟਰੈਕਟਰ ਰਿਪੇਅਰ ਦੀਆਂ ਦੁਕਾਨਾਂ ਉਪਰ ਟਰੈਕਟਰਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ।
ਟ੍ਰੈਕਟਰ ਰਿਪੇਅਰ ਕਰਨ ਵਾਲੇ ਮਕੈਨਿਕਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਹੀ ਦੂਰ ਦੂਰ ਤੋਂ ਕਿਸਾਨ ਟਰੈਕਟਰ ਰਿਪੇਅਰ ਕਰਵਾਉਣ ਲਈ ਆ ਰਹੇ ਹਨ ਤੇ 26 ਜਨਵਰੀ ਦੀ ਤਿਆਰੀ ਕਰ ਰਹੇ ਹਨ। ਹੁਣ ਤੱਕ 200 ਤੋ ਵੱਧ ਟਰੈਕਟਰ ਉਹ ਰਿਪੇਅਰ ਕਰ ਚੁੱਕੇ ਹਨ ਤੇ ਉਨ੍ਹਾਂ ਕਿਹਾ ਜਿਹੜਾ ਕਿਸਾਨ ਦਿੱਲੀ ਜਾਣ ਲਈ ਟਰੈਕਟਰ ਰਿਪੇਅਰ ਕਰਵਾਉਣ ਆਉਂਦਾ ਤੇ ਉਹਦੇ ਟਰੈਕਟਰ ਦੀ ਸਰਵਿਸ ਫ੍ਰੀ ਕੀਤੀ ਜਾ ਰਹੀ ਹੈ। ਟਰੈਕਟਰ ਮੈਕੇਨਿਕਾਂ ਨੇ ਕਿਹਾ ਕਿ ਅਸੀਂ ਵੀ ਆਪਣਾ ਜੋਗਦਾਨ ਪਾ ਰਹੇ ਹਾਂ ਤੇ ਕਿਸਾਨਾਂ ਅੱਗੇ ਅਪੀਲ ਕਰਦੇ ਕਿ ਹੁਣ ਜਿੱਤ ਦਾ ਝੰਡਾ ਹੀ ਫਤਿਹ ਕਰ ਕੇ ਪੰਜਾਬ ਆਉਣ ਤੇ ਸਾਡੀ ਮਦਦ ਦੀ ਜਿਥੇ ਲੋੜ ਪਵੇ ਅਸੀਂ ਨਾਲ ਖੜੇ ਹਾਂ।