ਅੰਮ੍ਰਿਤਸਰ:ਭਾਜਪਾ (BJP) ਦੀ ਸਾਬਕਾ ਮੰਤਰੀ (Former Minister) ਲਕਸ਼ਮੀ ਕਾਂਤਾ ਚਾਵਲਾ ਨੇ ਪੰਜਾਬ ਸਰਕਾਰ (Government of Punjab) ‘ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਮੁੱਖ ਮੁੱਦਿਆ ਤੋਂ ਭਟਕ ਚੁੱਕੀ ਹੈ। ਅਤੇ ਹੁਣ ਲੋਕਾਂ ਦਾ ਵੀ ਇਨ੍ਹਾਂ ਮੁੱਦਿਆ ਤੋਂ ਧਿਆਨ ਹਟਾਉਣ ਦੇ ਲਈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Chief Minister Capt. Amarinder Singh) ਦੀ ਮਹਿਲਾ ਮਿੱਤਰ ਅਰੂਸਾ ਬਾਰੇ ਨਵੇਂ-ਨਵੇਂ ਬਿਆਨ ਜਾਰੀ ਕਰ ਰਹੇ ਹਨ ਤਾਂ ਜੋ ਪੰਜਾਬ ਦੇ ਲੋਕ ਇਨ੍ਹਾਂ ਨੂੰ 2017 ਵਿੱਚ ਕੀਤੇ ਵਾਅਦੇ ਨਾ ਪੁੱਛ ਸਕਣ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ (CM) ਤੇ ਕਾਂਗਰਸ ਪਾਰਟੀ (Congress Party) ਦੇ ਆਗੂਆਂ ਦਾ ਇੱਕੋ-ਇੱਕ ਏਜੇਂਡਾ ਹੈ।
ਇਸ ਮੌਕੇ ਉਨ੍ਹਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ‘ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਇਲਜ਼ਾਮ ਵੀ ਲਗਾਏ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਜਿੱਥੇ ਜਾਦੇ ਹਨ ਉਹ ਸਿਰਫ਼ ਐਲਾਨ ਕਰਦੇ ਹਨ, ਨਾ ਕੀ ਕੋਈ ਕੰਮ। ਉਨ੍ਹਾਂ ਕਿਹਾ ਕਿ ਹੁਣ ਤੱਕ ਜੋ-ਜੋ ਮੁੱਖ ਮੰਤਰੀ ਚੰਨੀ (CM Channy) ਵੱਲੋਂ ਲੋਕ ਭਲਾਈ ਲਈ ਐਲਾਨ ਕੀਤੇ ਗਏ ਹਨ, ਉਨ੍ਹਾਂ ਵਿੱਚੋਂ ਇੱਕ ਦਾ ਵੀ ਮੁੱਖ ਮੰਤਰੀ ਵੱਲੋ ਨੋਟੀਫਿਕੇਸ਼ਟ ਜਾਰੀ ਨਹੀਂ ਕੀਤਾ ਗਿਆ।
ਪੰਜਾਬ ਦੇ ਸਿਹਤ ਵਿਭਾਗ ‘ਤੇ ਚਿੰਤਾ ਜਾਹਿਰ ਕਰਦੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਦਿਨੋ-ਦਿਨ ਵੱਧ ਰਹੇ ਡੇਂਗੂ (Dengue) ਦੇ ਮਰੀਜ ਪੰਜਾਬ ਲਈ ਇੱਕ ਵੱਡੀ ਸਮੱਸਿਆ ਹੈ, ਪਰ ਪੰਜਾਬ ਸਰਕਾਰ (Government of Punjab) ਇਸ ਮੁੱਦੇ ਨੂੰ ਗੰਭੀਰਤਾਂ ਨਾਲ ਨਹੀਂ ਲੈ ਰਹੀ। ਜਿਸ ਦਾ ਨਤੀਜਾ ਬਹੁਤ ਮਾੜਾ ਹੋ ਸਕਦਾ ਹੈ।