ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿਚ ਸਾਬਕਾ ਕੈਬਨਿਟ ਮੰਤਰੀ ਰਹੇ ਸੁਰਜੀਤ ਸਿੰਘ ਰੱਖੜਾ ਮੰਗਲਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ।
ਜਿਥੇ ਉਨ੍ਹਾਂ ਵੱਲੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਮੁੜ ਤੋਂ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਪੂਰਨ ਬਹੁਮਤ ਨਾਲ ਵਾਪਿਸ ਆਵੇਗੀ ਸਾਨੂੰ ਸਿਰਫ ਤੇ ਸਿਰਫ ਆਪਣੀਆ ਗਲਤੀਆਂ ਸੁਧਾਰਨ ਦੀ ਲੋੜ ਹੈ। ਇਸ ਮੌਕੇ ਗੱਲਬਾਤ ਕਰਦਿਆਂ ਸੁਰਜੀਤ ਸਿੰਘ ਰੱਖੜਾ ਨੇ ਦੱਸਿਆ ਕਿ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮੌਕੇ ਮਨ ਨੂੰ ਬਹੁਤ ਚੰਗਾ ਲੱਗਿਆ ਹੈ।
ਪੰਜਾਬ ਦੇ ਬਾਰੇ ਕਹਿਏ ਤਾਂ ਪੰਜਾਬ ਲਈ ਸਿਰਫ 'ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੀ ਕੰਮ ਕਰ ਸਕਦੀ ਹੈ ਅਤੇ ਮੈਨੂੰ ਪੂਰਨ ਆਸ ਹੈ ਕਿ ਆਉਣ ਵਾਲੇ ਸਮੇ ਵਿਚ ਪੰਜਾਬ ਵਿਚ ਮੁੜ ਤੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੂਰਨ ਬਹੁਮਤ ਨਾਲ ਬਣੇਗੀ।ਅਤੇ ਪੰਜਾਬ ਦੇ ਲੋਕਾਂ ਨੂੰ ਇਕ ਵਾਰ ਫਿਰ ਤੋ ਵਿਕਾਸ ਹੁੰਦਾ ਦਿਖਾਈ ਦੇਵੇਗਾ।
ਸਾਰੀ ਰਾਜਨੀਤੀਕ ਪਾਰਟੀਆਂ ਦਿੱਲੀ ਤੋਂ ਪੁਛੇ ਬਿਨ੍ਹਾ ਫੈਸਲੇ ਨਹੀਂ ਕਰ ਸਕਦੀਆਂ ਪਰ ਸ੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿਚ ਰਹਿ ਪੰਜਾਬ ਦੇ ਹਿੱਤ ਵਿਚ ਖੁਦ ਫੈਸਲੇ ਲੈ ਹਰ ਕੰਮ ਨੇਪਰੇ ਚਾੜੇਗੀ।ਇਸ ਲਈ ਅਸੀ ਆਪਣੀਆ ਗਲਤੀਆਂ ਨੂੰ ਸੁਧਾਰ ਜਲਦ ਪੰਜਾਬ ਵਿਚ ਬਦਲਾਵ ਲਿਆਵਾਂਗੇ ਅਤੇ ਲੋਕ ਸਾਨੂੰ ਬਹੁਮਤ ਨਾਲ ਵਾਪਿਸ ਲਿਆਉਣਗੇ ਇਹ ਸਾਡਾ ਅਟੁੱਟ ਵਿਸ਼ਵਾਸ ਹੈ ।
ਇਹ ਵੀ ਪੜ੍ਹੋ:-ਸਿਮਰਨਜੀਤ ਮਾਨ ਵਲੋਂ ਚੱਲਦੀ ਪ੍ਰੈਸ ਕਾਨਫਰੰਸ ਵਿੱਚ ਆਪਣੀ ਹੀ ਪਾਰਟੀ ਵਰਕਰਾਂ ਨਾਲ ਬਦਸਲੂਕੀ !