ਪੁਰਾਣੀ ਰੰਜਿਸ਼ ਤਹਿਤ ਕਾਂਗਰਸੀਆਂ ਨੇ ਚਲਾਈਆਂ ਅਕਾਲੀ ਵਰਕਰਾਂ 'ਤੇ ਗੋਲੀਆਂ
ਅੰਮ੍ਰਿਤਸਰ 'ਚ ਕਾਂਗਰਸ ਵਰਕਰਾਂ ਨੇ ਅਕਾਲੀ-ਭਾਜਪਾ ਵਰਕਰਾਂ 'ਤੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਗੋਲੀਆਂ ਚਲਾ ਦਿੱਤੀਆਂ ਹਨ। ਪੁਲਿਸ ਨੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅਕਾਲੀ ਵਰਕਰਾਂ 'ਤੇ ਚਲੀਆਂ ਗੋਲੀਆਂ
ਅੰਮ੍ਰਿਤਸਰ: ਪੰਚਾਇਤੀ ਚੋਣਾਂ 'ਚ ਹਾਰ ਦਾ ਸਾਹਮਣਾ ਕਰਨਾ ਵਾਲੇ ਕੁਝ ਕਾਂਗਰਸੀਆਂ ਨੇ ਮਜੀਠਾ ਰੋਡ ਬਾਈਪਾਸ 'ਤੇ ਸਥਿਤ ਹੈਲਥ ਕਲੱਬ 'ਚ ਦਾਖ਼ਲ ਹੋ ਕੇ ਕਲੱਬ ਦੇ ਮਾਲਿਕ 'ਤੇ ਗੋਲੀਆਂ ਚਲਾ ਦਿੱਤੀਆਂ।
ਇਸ ਸਬੰਧੀ ਕਲੱਬ ਦੇ ਮਾਲਿਕ ਸਾਹਿਲ ਦੱਤਾ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਦੇ ਸ਼ੇਰ, ਪਾਲਾ ਤੇ ਹਰਸ਼ ਜੋ ਕਿ ਕਾਂਗਰਸ ਪਾਰਟੀ ਦੇ ਵਰਕਰ ਹਨ ਜਿਨ੍ਹਾਂ ਨੇ ਉਸ ਨੂੰ ਪਿਛਲੀ ਵਾਰ ਵੀ ਪੰਚਾਇਤੀ ਚੋਣਾਂ ਵੇਲੇ ਭਾਜਪਾ ਦੀ ਹਿਮਾਇਤ ਕਰਨ 'ਤੇ ਡਰਾਇਆ ਧਮਕਾਇਆ ਸੀ। ਸਾਹਿਲ ਨੇ ਕਿਹਾ ਕਿ ਮੁਲਜ਼ਮ ਉਸ ਵੇਲੇ ਤੋਂ ਹੀ ਇਹ ਉਸ ਦੇ ਦੁਸ਼ਮਨ ਬਣੇ ਹੋਏ ਹਨ। ਸਾਹਿਲ ਨੇ ਕਿਹਾ ਕਿ ਉਕਤ ਮੁਲਜ਼ਮਾਂ ਵੱਲੋਂ ਪਿਛਲੀ ਵਾਰ ਵੀ ਉਸ 'ਤੇ ਗੋਲੀਆਂ ਚਲਾਈਆਂ ਗਈਆਂ ਸਨ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ।
ਉਸ ਨੇ ਕਿਹਾ ਕਿ ਕਾਂਗਰਸੀ ਵਰਕਰਾਂ ਵਲੋਂ ਲਗ਼ਾਤਾਰ ਗੋਲੀਆਂ ਚਲਾਈਆਂ ਗਈਆਂ ਪਰ ਕਿਸੇ ਰਾਹਗੀਰ ਦਾ ਨੁਕਸਾਨ ਹੋਣ ਤੋਂ ਬੱਚ ਗਿਆ। ਪੁਲਿਸ ਨੇ ਜਾਣਕਾਰੀ ਮਿਲਦਿਆਂ ਹੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।