ਅੰਮ੍ਰਿਤਸਰ: ਇਥੋਂ ਦੇ ਕਸਬਾ ਚੌਕ ਚਬੂਤਰਾ 'ਚ ਪਾਣੀ ਦੀ ਮੁਸ਼ਕਲ ਨੂੰ ਲੈ ਕੇ ਆਪਸੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਾਣੀ ਦੀ ਮੁਸ਼ਕਲ ਦੇ ਚੱਲਦਿਆਂ 2 ਧਿਰਾਂ ਆਪਸ 'ਚ ਭਿੜ ਗਈਆਂ। ਮਾਮਲਾ ਇੰਨਾ ਵੱਧ ਗਿਆ ਕਿ ਇੱਕ ਧਿਰ ਨੇ ਦੂਜੇ 'ਤੇ ਗੋਲੀਆਂ ਚੱਲਾ ਦਿੱਤੀਆਂ ਅਤੇ ਘਰ ਦੀ ਭੰਨ-ਤੋੜ ਕੀਤੀ।
ਪਾਣੀ ਨੂੰ ਲੈ ਕੇ ਚੱਲੀਆਂ ਗੋਲੀਆਂ, ਹੋਈ ਭੰਨ-ਤੋੜ - amritsar
ਪਾਣੀ ਦੀ ਮੁਸ਼ਕਲ ਨੂੰ ਲੈ ਕੇ ਅੰਮ੍ਰਿਤਸਰ ਦੇ ਚੌਂਕ-ਚਬੂਤਰਾ 'ਚ ਦੋ ਧਿਰ ਆਪਸ ਵਿੱਚ ਭਿੜ ਗਏ। ਮਾਮਲਾ ਇਨ੍ਹਾਂ ਵੱਧ ਗਿਆ ਕਿ ਇੱਕ ਧਿਰ ਨੇ ਦੂਜੀ ਧਿਰ ਤੇ ਗੋਲੀਆਂ ਚਲਾਈਆਂ ਅਤੇ ਭੰਨ-ਤੋੜ ਕੀਤੀ।
ਫ਼ੋਟੋ
ਪੀੜਤ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ 'ਚ ਜਦੋਂ ਪਾਣੀ ਆਉਂਦਾ ਹੈ ਤਾਂ ਜੋ ਮੋਟਰ ਪਹਿਲਾਂ ਚਲਾ ਦਿੰਦਾ ਉਸ ਨੂੰ ਤਾਂ ਪਾਣੀ ਮਿਲ ਜਾਂਦਾ ਪਰ ਬਾਕੀ ਲੋਕਾਂ ਨੂੰ ਪਾਣੀ ਨਹੀਂ ਮਿਲਦਾ। ਇਸ ਦੇ ਚੱਲਦਿਆਂ ਉਨ੍ਹਾਂ ਨੇ ਜੋਤੀ ਨਾਂਅ ਦੀ ਔਰਤ ਨੂੰ ਮੋਟਰ ਬੰਦ ਕਰਨ ਲਈ ਕਿਹਾ ਪਰ ਉਸ ਨੇ ਮੋਟਰ ਬੰਦ ਕਰਨ ਦੀ ਥਾਂ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਦੋਹਾਂ ਪਰਿਵਾਰਾਂ 'ਚ ਟਕਰਾਅ ਹੋ ਗਿਆ।
ਉਧਰ, ਜਾਂਚ ਅਧਿਕਾਰੀ ਨੇ ਕਿਹਾ ਕਿ ਪੁਲਿਸ ਨੇ ਮੌਕੇ ਤੇ ਪਹੁੰਚ ਪੜਤਾਲ ਸ਼ੁਰੂ ਕਰ ਦਿੱਤੀ ਹੈ।