ਅੰਮ੍ਰਿਤਸਰ: ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਡੀਸੀ ਦਫਤਰਾਂ ਅੱਗੇ ਧਰਨੇ ਲਗਾਏ ਗਏ ਹਨ। ਮੋਰਚੇ ਦੇ ਚੌਥੇ ਦਿਨ ਅੱਜ ਭਰ ਵਿੱਚ 18 ਜਗ੍ਹਾ 'ਤੇ ਮੋਦੀ ਅਤੇ ਭਗਵੰਤ ਮਾਨ ਸਰਕਾਰ ਦੇ ਪੁਤਲੇ ਫੂਕ ਕੇ ਵਿਰੋਧ ਪ੍ਰਦਰਸ਼ਨ ਕੀਤੇ ਗਏ ਹਨ।
ਅਜੈ ਮਿਸ਼ਰਾ ਦਾ ਪੁਤਲਾ ਫੂਕਿਆ: ਡੀਸੀ ਦਫ਼ਤਰ ਅੰਮ੍ਰਿਤਸਰ ਵਿੱਚ ਚੱਲ ਰਹੇ ਮੋਰਚੇ ਵਿੱਚ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਵੱਡੇ ਪੱਧਰ ਤੇ ਇਕੱਠ ਨੇ ਮੋਦੀ ਤੇ ਪੰਜਾਬ ਸਰਕਾਰ ਸਮੇਤ ਲਖੀਮਪੁਰ ਖੀਰੀ ਹੱਤਿਆਂ ਕਾਂਡ ਦੇ ਸਾਜ਼ਿਸ਼ਕਰਤਾ ਅਜੇ ਮਿਸ਼ਰਾ ਟੈਨੀ ਦਾ ਪੁਤਲਾ ਫੂਕਿਆ।
ਪਰੀਪੇਡ ਮੀਟਰ ਲਗਾੳਣ ਦਾ ਵਿਰੋਧ:ਇਸ ਮੌਕੇ ਬੋਲਦਿਆਂ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪਰੀਪੇਡ ਮੀਟਰ ਲਗਾੳਣ ਦਾ ਆਗਾਜ਼ ਕਰਨ ਦਾ ਅਭਿਆਨ ਸ਼ੁਰੂ ਕੀਤਾ ਗਿਆ ਹੈ ਜੋ ਕਿ ਗਰੀਬ ਲੋਕਾਂ ਦੀ ਜੇਬ ਉੱਤੇ ਡਾਕਾ ਮਾਰਨ ਦੀ ਕੋਸ਼ਿਸ਼ ਹੈ ਅਤੇ ਜਥੇਬੰਦੀ ਸਰਕਾਰ ਦੇ ਇਸ ਕਦਮ ਦਾ ਵਿਰੋਧ ਕਰਦੀ ਹੈ। ਆਗੂਆਂ ਨੇ ਕਿਹਾ ਹੈ ਕਿ ਇੰਟਰਨੈਸ਼ਨਲ ਮਾਰਕੀਟ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦੇ ਬਾਵਜੂਦ ਭਾਰਤ ਸਰਕਾਰ ਵੱਲੋਂ ਵਿੱਚ ਕੋਈ ਵੀ ਰਾਹਤ ਨਹੀਂ ਦਿੱਤੀ ਜਾ ਰਹੀ। ਜੋ ਕਿ ਇੱਕ ਤਰੀਕੇ ਨਾਲ ਲੋਕਾਂ ਦੇ ਨਾਲ ਧੋਖਾ ਹੈ ਤੇਲ ਦੀਆਂ ਘੱਟ ਹੋਈਆਂ ਕੀਮਤਾਂ ਦੇ ਅਨੁਪਾਤ ਵਿਚ ਦੀਆਂ ਕੀਮਤਾਂ ਵਿੱਚ ਕਮੀ ਕਰਕੇ ਮਹਿੰਗਾਈ ਨਾਲ ਪਿਸ ਰਹੀ ਜਨਤਾ ਨੂੰ ਰਾਹਤ ਦਿੱਤੀ ਜਾਵੇ।
ਜੁਮਲਾ ਮੁਸਤਰਕਾ ਜਮੀਨ 'ਤੇ ਹਾਈਕੋਰਟ ਦੇ ਫੈਸਲੇ 'ਤੇ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਅਸੈਂਬਲੀ ਵਿਚ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਕਾਨੂੰਨ ਸੋਧ ਕੀਤੀ ਸੀ। ਸਰਕਾਰ ਦਾ ਫਰਜ਼ ਬਣਦਾ ਉਹ ਅਸੈਂਬਲੀ ਦਾ ਇਜਲਾਸ ਕਰੇ ਅਤੇ ਨੋਟੀਫਿਕੇਸ਼ਨ ਨੂੰ ਰੱਦ ਕੀਤਾ ਜਾਵੇ। ਮੋਰਚੇ ਕਿਨੇਂ ਲੰਬੇ ਚੱਲਣਗੇ ਪੁੱਛਣ 'ਤੇ ਆਗੂਆਂ ਨੇ ਕਿਹਾ ਕਿ ਇਹ ਗੱਲ ਦਾ ਫੈਸਲਾ ਸਰਕਾਰ ਨੇ ਕਰਨਾ ਹੈ ਇਹ ਧਰਨੇ ਪ੍ਰਦਰਸ਼ਨ ਕਰਨਾ ਸਾਡੀ ਅਣਖ ਦਾ ਸਵਾਲ ਨਾ ਹੋ ਕੇ ਸਾਡੀ ਮਜ਼ਬੂਰੀ ਹੈ। ਸਰਕਾਰ ਅੱਜ ਮਸਲਿਆਂ ਦਾ ਹੱਲ ਕਰਦੀ ਹੈ ਮੋਰਚੇ ਅੱਜ ਚੱਕੇ ਜਾ ਸਕਦੇ ਹਨ। ਜੇਕਰ ਅਗਰ ਸਰਕਾਰ ਮਹੀਨੇਆਂ ਬੱਧੀ ਮੋਰਚੇ ਚਲਵਾਉਣਾ ਚਾਹੁੰਦੀ ਹੈ ਤਾਂ ਅਸੀਂ ਉਸ ਲਈ ਵੀ ਤਿਆਰ ਬਰ ਤਿਆਰ ਹਾਂ।