ਅੰਮ੍ਰਿਤਸਰ: ਸ਼ਹਿਰ ਦੇ ਥਾਣਾ ਡੀ-ਡਵੀਜ਼ਨ ਦੇ ਅਧੀਨ ਪੈਂਦੇ ਇਲਾਕਾ ਨਮਕ ਮੰਡੀ 'ਚ ਅਣਪਛਾਤੇ ਲੁਟੇਰੀਆਂ ਵੱਲੋਂ ਘਰ ਦੇ ਅੰਦਰ ਦਾਖ਼ਲ ਹੋ ਕੇ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ ਗਿਆ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਮ੍ਰਿਤਕਾ ਦੀ ਪਛਾਣ ਰਮਾ ਅਰੋੜਾ ਵਜੋਂ ਹੋਈ ਹੈ। ਮ੍ਰਿਤਕਾ ਦੇ ਪਤੀ ਨੇ ਦੱਸਿਆ ਕਿ ਉਹ ਸ਼ਾਮ ਵੇਲੇ ਘਰ ਤੋਂ ਬਾਹਰ ਕਿਸੇ ਕੰਮ ਲਈ ਗਿਆ ਹੋਇਆ ਸੀ। ਜਦ ਉਹ ਵਾਪਸ ਪਰਤਿਆ ਤਾਂ ਉਸ ਦੇ ਘਰ ਦੇ ਦਰਵਾਜ਼ੇ ਬੰਦ ਸਨ, ਪਰ ਵਾਰ-ਵਾਰ ਅਵਾਜ਼ ਦੇਣ ਤੋਂ ਬਾਅਦ ਵੀ ਉਸ ਦੀ ਪਤਨੀ ਨੇ ਦਰਵਾਜਾ ਨਹੀਂ ਖੋਲ੍ਹਿਆ। ਉਸ ਨੂੰ ਸ਼ੱਕ ਹੋਇਆ ਤਾਂ ਉਸ ਨੇ ਗੁਆਂਢ 'ਚ ਰਹਿੰਦੇ ਇੱਕ ਬੱਚੇ ਨੂੰ ਛੱਤ ਰਾਹੀਂ ਘਰ ਦੇ ਅੰਦਰ ਦਾਖਲ ਹੋਣ ਲਈ ਕਿਹਾ। ਬੱਚੇ ਨੇ ਘਰ ਦੇ ਅੰਦਰ ਦਾਖਲ ਹੋ ਕੇ ਘਰ ਦਾ ਮੇਨ ਦਰਵਾਜਾ ਖੋਲ੍ਹਿਆ। ਇਸ ਤੋਂ ਬਾਅਦ ਉਸ ਨੂੰ ਪਤਨੀ ਦੇ ਕਤਲ ਬਾਰੇ ਪਤਾ ਲਗਾ। ਉਸ ਦੀ ਪਤਨੀ ਦੇ ਸਰੀਰ ਉੱਤੇ ਪਾਏ ਗਹਿਣੇ ਗਾਇਬ ਸਨ। ਪੀੜਤ ਨੇ ਪੁਲਿਸ ਨੂੰ ਅਣਪਛਾਤੇ ਲੁੱਟੇਰਿਆਂ ਵੱਲੋਂ ਪਤਨੀ ਦਾ ਕਤਲ ਕੀਤੇ ਜਾਣ ਦੀ ਸੂਚਨਾ ਦਿੱਤੀ।