ਅੰਮ੍ਰਿਤਸਰ: ਪੰਜਾਬ ਸਰਕਾਰ ਦਾ 6ਵੇਂ ਪੇਅ ਕਮਿਸ਼ਨਰ ਨੂੰ ਲੈਕੇ ਵਿਰੋਧ ਲਗਾਤਾਰ ਜਾਰੀ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆ ਤੇ ਸ਼ਹਿਰਾਂ ਵਿੱਚ ਡਾਕਟਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰਾਂ ਨੇ ਓ.ਪੀ.ਡੀ. ਬੰਦ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਜ਼ਾਹਿਰ ਕੀਤਾ।
ਇਸ ਮੌਕੇ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ, ਕਿ ਉਹ ਆਪਣਾ ਇਹ ਫੈਸਲਾ ਜਲਦ ਤੋਂ ਜਲਦ ਵਾਪਸ ਲੈਣ, ਨਾਲ ਹੀ ਡਾਕਟਰਾਂ ਵੱਲੋਂ ਪੰਜਾਬ ਸਰਕਾਰ ਨੂੰ ਚਿੰਤਾਵੀ ਦਿੱਤੀ ਗਈ ਹੈ, ਕਿ ਜੇਕਰ ਉਨ੍ਹਾਂ ਨੇ ਆਪਣਾ ਫੈਸਲਾ ਵਾਪਸ ਨਾ ਲਿਆ, ਤਾਂ ਪੰਜਾਬ ਸਰਕਾਰ ਖ਼ਿਲਾਫ਼ ਪੰਜਾਬ ਭਾਰ ਦੇ ਡਾਕਟਰਾਂ ਵੱਲੋਂ ਵੱਡੇ ਪੱਧਰ ‘ਤੇ ਕੰਮਕਾਰ ਛੱਡ ਕੇ ਰੋਸ ਮੁਜਹਾਰੇ ਕੀਤੇ ਜਾਣਗੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰਾਂ ਨੇ ਕਿਹਾ, ਕਿ ਇੱਕ ਪਾਸੇ ਤਾਂ ਅਸੀਂ ਕੋਰੋਨਾ ਮਹਾਂਮਾਰੀ ਦੌਰਾਨ ਦਿਨ-ਰਾਤ ਆਪਣੀਆਂ ਸੇਵਾਵਾਂ ਫਰੰਟ ਲਾਇਨ ‘ਤੇ ਨਿਭਾ ਰਹੇ ਹਾਂ, ਅਤੇ ਸਾਨੂੰ ਕੋਰੋਨਾ ਯੋਧੇ ਕਿਹਾ ਗਿਆ, ਤੇ ਸਾਡੇ ਤੋਂ 24-24 ਘੰਟੇ ਕੰਮ ਲਿਆ ਗਿਆ, ਦੂਜੇ ਪਾਸੇ ਸਾਨੂੰ ਕੰਮ ਬਦਲੇ ਕੋਈ ਐਵਾਰਡ ਦੇਣ ਦੀ ਬਜਾਏ ਸਾਡੇ ਤੋਂ ਖੋਏ ਜਾ ਰਹੇ ਹਨ।