ਨਵੀਂ ਦਿੱਲੀ : ਦਿੱਲੀ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਦਿੱਲੀ ਪੁਲਿਸ ਵੱਲੋਂ ਚੈੱਕ ਬਾਉਂਸ ਕਰਨ ਵਾਲੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਸੀ। ਉੱਕਤ ਕਾਬੂ ਕੀਤੇ ਵਿਅਕਤੀ ਉੱਪਰ ਸਾਲ 2012 'ਚ ਸੰਸਦ ਮਾਰਗ ਥਾਣੇ ਵੱਲੋਂ ਕੇਸ ਦਰਜ ਕੀਤਾ ਗਿਆ ਸੀ।
ਡੀਸੀਪੀ ਇਸ਼ ਸਿੰਗਲਾ ਨੇ ਦੱਸਿਆ ਕਿ ਸੰਸਦ ਮਾਰਗ ਥਾਣੇ ਵਿੱਚ ਸਾਲ 2012 ਵਿੱਚ ਉਸ ਵਿਅਕਤੀ ਵਿਰੁੱਧ ਦੋ ਚੈੱਕਾਂ ਦੇ ਬਾਉਂਸ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੀ ਅਦਾਲਤ ਵੱਲੋਂ ਕਾਰਵਾਈ ਚੱਲ ਰਹੀ ਸੀ।
ਜਾਣਕਾਰੀ ਮੁਤਾਬਕ ਅਦਾਲਤ ਨੇ ਸਾਲ 2014 ਵਿੱਚ ਉਸ ਨੂੰ ਭਗੌੜਾ ਵੀ ਕਰਾਰ ਦੇ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਦਿੱਲੀ ਪੁਲਿਸ ਵੱਲੋਂ ਭਾਲ ਜਾਰੀ ਕਰ ਕੇ ਬਾਕੀ ਸੂਬਿਆਂ ਨੂੰ ਵੀ ਸੂਚਿਤ ਕੀਤਾ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਵਿਖੇ ਤਾਇਨਾਤ ਏਐੱਸਆਈ ਵਿਨੋਦ ਕੁਮਾਰ ਅਤੇ ਹਵਲਦਾਰ ਅਜੀਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਯਸ਼ ਉਰਫ਼ ਯਸ਼ਪਾਲ ਜੋ ਕਿ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਲੁੱਕਿਆ ਹੋਇਆ ਹੈ। ਪੁਲਿਸ ਵੱਲੋਂ ਉਸ ਉੱਤੇ ਛਾਪਾ ਮਾਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਮੁਜ਼ਰਮ ਨੇ ਦੱਸਿਆ ਕਿ ਉਹ ਦਿੱਲੀ ਤੋਂ ਭੱਜ ਕੇ ਅੰਮ੍ਰਿਤਸਰ ਆ ਗਿਆ ਅਤੇ ਇੱਥੇ ਉਹ ਲੁੱਕ-ਛਿਪ ਕੇ ਰਹਿ ਰਿਹਾ ਸੀ ਅਤੇ ਇੱਥੇ ਹੀ ਇਸ਼ਤਿਹਾਰ ਦਾ ਕੰਮ ਕਰ ਰਿਹਾ ਸੀ।