ਅੰਮ੍ਰਿਤਸਰ: ਪੰਜਾਬ ਵਿੱਚ ਲਗਾਤਾਰ ਵੱਧ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਤੋਂ ਬਾਅਦ ਪੰਜਾਬ ਦੀ ਕਾਨੂੰਨ ਵਿਵਸਥਾ (Law and order of Punjab) ਪੂਰੀ ਤਰੀਕੇ ਨਾਲ ਫੇਲ੍ਹ ਹੁੰਦੀ ਦਿਖਾਈ ਦੇ ਰਹੀ ਅਤੇ ਲੋਕਾਂ ਨੇ ਮਨਾਂ ਵਿੱਚ ਕਾਨੂੰਨ ਦਾ ਕੋਈ ਵੀ ਖੋਫ ਦਿਖਾਈ ਨਹੀਂ ਦੇ ਰਿਹਾ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਅਧੀਨ ਪੈਂਦੇ ਤਰਸਿਕਾ ਇਲਾਕੇ ਦਾ ਹੈ, ਜਿੱਥੇ ਕਿ ਗੁੱਜਰਾਂ ਦੇ ਡੇਰੇ ਉੱਪਰ ਕੁੱਝ ਗੁੱਜਰਾਂ ਵੱਲੋਂ ਹੀ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਹਮਲਾਵਰਾਂ ਵੱਲੋਂ ਗੁੱਜਰਾਂ ਦੀ ਨਵੀ ਵਿਆਹੀ ਔਰਤ ਅਤੇ ਇੱਕ ਕੁੜੀ ਨੂੰ ਵੀ ਅਗਵਾ ਕਰ ਲਿਆ ਗਿਆ।
Deadly attack Gujjar community: ਗੁੱਜਰ ਭਾਈਚਾਰੇ ਦੇ ਡੇਰੇ ਉੱਤੇ ਤੜਕਸਾਰ ਹਮਲਾ, ਨਵੀਂ ਵਿਆਹੀ ਲਾੜੀ ਸਮੇਤ ਇੱਕ ਕੁੜੀ ਕੀਤੀ ਅਗਵਾ - ਅੰਮ੍ਰਿਤਸਰ ਕ੍ਰਾਈਮ ਨਿਊਜ਼
ਜੰਡਿਆਲਾ ਗੁਰੂ ਅਧੀਨ ਪੈਂਦੇ ਤਰਸਿਕਾ ਇਲਾਕੇ ਵਿੱਚ ਗੁੱਜਰ ਭਾਈਚਾਰੇ ਦੇ ਡੇਰੇ ਉੱਤੇ (Attack on the camp of Gujjar community) ਪੁਰਾਣੀ ਰੰਜਿਸ਼ ਤਹਿਤ ਗੁੱਜਰ ਬਰਾਦਰੀ ਦੇ ਹੀ ਇੱਕ ਧੜੇ ਵੱਲੋਂ ਹਮਲਾ ਕਰ ਦਿੱਤਾ ਗਿਆ। ਹਮਲੇ ਦੇ ਪੀੜਤਾਂ ਨੇ ਪੁਲਿਸ ਉੱਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਾਏ ਹਨ।
Published : Nov 7, 2023, 8:06 AM IST
ਪੰਜਾਬ ਸਰਕਾਰ ਅੱਗੇ ਇਨਸਾਫ ਦੀ ਗੁਹਾਰ: ਇਸ ਮਾਮਲੇ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਗੁੱਜਰ ਭਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਉਹਨਾਂ ਦੇ ਡੇਰੇ ਉੱਤੇ ਉਨ੍ਹਾਂ ਦੀ ਜਾਤੀ ਦੇ ਹੀ ਕੁੱਝ ਵਿਅਕਤੀਆਂ ਵੱਲੋਂ ਆ ਕੇ ਸਵੇਰੇ ਤੜਕਸਾਰ ਜਾਨਲੇਵਾ ਹਮਲਾ (Deadly attack) ਕੀਤਾ ਗਿਆ ਅਤੇ ਉਹਨਾਂ ਦੀ ਨਵੀ ਵਿਆਹੀ ਔਰਤ ਨੂੰ ਅਤੇ ਉਹਨਾਂ ਦੀ ਪੋਤਰੀ ਨੂੰ ਵੀ ਗੁੱਜਰ ਅਗਵਾ ਕਰਕੇ ਲੈ ਗਏ। ਜਿਸ ਤੋਂ ਬਾਅਦ ਉਹਨਾਂ ਵੱਲੋਂ ਇਸ ਦੀ ਜਾਣਕਾਰੀ ਥਾਣਾ ਤਰਸਿੱਕਾ ਦੀ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਫਿਲਹਾਲ ਥਾਣਾ ਤਰਸਿੱਕਾ ਦੀ ਪੁਲਿਸ ਵੱਲੋਂ ਵੀ ਕਿਸੇ ਵੀ ਤਰੀਕੇ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਰਕੇ ਉਹਨਾਂ ਨੇ ਮੀਡੀਆ ਦੇ ਜ਼ਰੀਏ ਪੰਜਾਬ ਸਰਕਾਰ (Punjab Govt) ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ।
- Education Challenges For Children: ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਦੀ ਪੜ੍ਹਾਈ ਦੇ ਰਾਹ 'ਚ ਭਾਸ਼ਾ ਬਣੀ ਅੜਿੱਕਾ,'ਸਿੱਖਿਆ ਦਾ ਚਾਨਣ' ਫੈਲਾ ਰਹੀ NGO
- Attack On Ragi Of Darbar Sahib: ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਦੀ ਕਾਰ ਉੱਤੇ ਦਾਤਰ ਨਾਲ ਹਮਲਾ, ਨਸ਼ੇ 'ਚ ਚੂਰ ਹਮਲਾਵਰਾਂ ਨੇ ਰਾਗੀ ਦੀ ਕਾਰ ਨੂੰ ਬਣਾਇਆ ਨਿਸ਼ਾਨਾ
- Bathinda Case On Farmers: ਪ੍ਰਸ਼ਾਸਨਿਕ ਅਫ਼ਸਰ ਕੋਲੋਂ ਪਰਾਲੀ ਨੂੰ ਅੱਗ ਲਗਵਾਉਣ ਵਾਲੇ 9 ਕਿਸਾਨਾਂ ਖਿਲਾਫ਼ ਪਰਚਾ ਦਰਜ, ਗ੍ਰਿਫ਼ਤਾਰ ਕਰਨ ਲਈ ਬਣੀਆਂ 4 ਟੀਮਾਂ
ਗ੍ਰਿਫਤਾਰੀ ਲਈ ਛਾਪੇਮਾਰੀ: ਇਸ ਸਾਰੇ ਮਾਮਲੇ ਵਿੱਚ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਗੁੱਜਰਾਂ ਦੇ ਡੇਰੇ ਦੇ ਉੱਪਰ ਕੁੱਝ ਹੋਰ ਗੁੱਜਰਾਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ ਨਵੀਂ ਵਿਆਹੀ ਔਰਤ ਨੂੰ ਅਗਵਾ ਕਰਨ ਦੀ ਵੀ ਗੱਲ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਫਿਲਹਾਲ ਜੰਡਿਆਲਾ ਗੁਰੂ ਪੁਲਿਸ (Jandiala Guru Police) ਵੱਲੋਂ ਕੁੱਝ ਲੋਕਾਂ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਗ੍ਰਿਫਤਾਰੀ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਉੱਤੇ ਜੋ ਕਾਰਵਾਈ ਨਾ ਕਰਨ ਦਾ ਇਲਜ਼ਾਮ ਲਗਾਏ ਗਏ ਹਨ ਉਹ ਬਿਲਕੁਲ ਬੇਬੁਨਿਆਦ ਹਨ।