ਘਰੋਂ ਵਿਦੇਸ਼ ਜਾਣ ਲਈ ਨਿਕਲਿਆ ਸੀ ਨੌਜਵਾਨ, ਨਹਿਰ 'ਚੋਂ ਮਿਲੀ ਲਾਸ਼
ਅਜਨਾਲਾ ਤਹਿਸੀਲ ਦੇ ਅਧੀਨ ਆਉਂਦੇ ਪਿੰਡ ਰਾਏਪੁਰ ਦੀ ਨਹਿਰ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਘਰੋਂ ਵਿਦੇਸ਼ ਜਾਣ ਲਈ ਨਿਕਲਿਆ ਸੀ ਨੌਜਵਾਨ।
ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼
ਅੰਮ੍ਰਿਤਸਰ: ਅਜਨਾਲਾ ਤਹਿਸੀਲ ਦੇ ਅਧੀਨ ਆਉਂਦੇ ਪਿੰਡ ਰਾਏਪੁਰ ਦੀ ਨਹਿਰ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਦੀਪ ਸਿੰਘ ਵਾਸੀ ਪਿੰਡ ਨੰਗਲ ਵਜੋਂ ਹੋਈ ਹੈ।
ਇਸ ਸਬੰਧੀ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਦੀਪ ਵਿਦੇਸ਼ ਜਾਣ ਲਈ ਘਰੋਂ ਇੱਕ ਦਿਨ ਪਹਿਲਾਂ ਨਿਕਲਿਆ ਸੀ ਤੇ ਸਨਿੱਚਰਵਾਰ ਨੂੰ ਉਸ ਦੀ ਫ਼ਲਾਈਟ ਸੀ। ਉਸ ਨੇ ਕਿਹਾ ਕਿ ਕਿਸੇ ਨੂੰ ਕੁਝ ਵੀ ਅੰਦਾਜ਼ਾ ਨਹੀਂ ਕਿ ਦੀਪ ਸਿੰਘ ਨਾਲ ਕੀ ਹੋਈ ਤੇ ਨਾ ਹੀ ਉਸ ਦੇ ਭਰਾ ਦੀ ਕਿਸੇ ਨਾਲ ਕੋਈ ਦੁਸ਼ਮਣੀ ਸੀ।
ਦੂਜੇ ਪਾਸੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਸ ਘਟਨਾ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।