ਅੰਮ੍ਰਿਤਸਰ :ਦੇਸ਼ ਦੇਰਾਸ਼ਟਰਪਤੀ ਦੀ ਸ੍ਰੀ ਅੰਮ੍ਰਿਤਸਰ ਸ਼ਹਿਰ ਵਿਖੇ ਹੋਣ ਵਾਲੀ ਆਮਦ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਦੀ ਸੁਰੱਖਿਆ ਨੂੰ 05 ਸੈਕਟਰਾਂ ਵਿੱਚ ਵੰਡ ਕੇ ਪੁਤਖਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਰਾਸ਼ਟਰਪਤੀ ਸ੍ਰੀ ਗੁਰੂ ਰਾਮਦਾਸ ਅੰਤਰ ਰਾਸ਼ਟਰੀ ਏਅਰਪੋਰਟ ਤੋਂ ਸ੍ਰੀ ਦਰਬਾਰ ਸਾਹਿਬ, ਜਲਿਆਵਾਲਾ ਬਾਗ, ਸ਼੍ਰੀ ਦੁਰਗਿਆਨਾ ਮੰਦਿਰ ਅਤੇ ਸ਼੍ਰੀ ਵਾਲਮੀਕਿ ਤੀਰਥ ਵਿਖੇ ਜਾਣਗੇ। ਇਹ ਜਾਣਕਾਰੀ ਡੀਸੀਪੀ ਨੇ ਕਿਹਾ ਕਿ ਇਸਨੂੰ ਮੱਦੇਨਜਰ ਰੱਖਦੇ ਹੋਏ ਪਬਲਿਕ ਨੂੰ ਕਿਸੇ ਤਰਾਂ ਦੀ ਟ੍ਰੈਫਿਕ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਪਬਲਿਕ ਦੀ ਸਹੂਲਤ ਲਈ ਅੰਮ੍ਰਿਤਸਰ ਸ਼ਹਿਰ ਦਾ ਟ੍ਰੈਫਿਕ ਪਲਾਨ ਤਿਆਰ ਕੀਤਾ ਗਿਆ ਹੈ, ਜੋ 9 ਮਾਰਚ ਯਾਨੀ ਅੱਜ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਏਅਰਪੋਰਟ ਤੋਂ ਹਾਲ ਗੇਟ ਤੋਂ ਸ਼੍ਰੀ ਦਰਬਾਰ ਸਾਹਿਬ ਤੱਕ ਦਾ ਰੂਟ ਬੰਦ ਰਹੇਗਾ।
ਇਹ ਰੂਟ ਰਹਿਣਗੇ ਬੰਦ :ਉਨ੍ਹਾਂ ਕਿਹਾ ਕਿ ਇਸੇ ਤਰਾਂ ਬਾਅਦ ਦੁਪਹਿਰ 3 ਵਜੇ ਤੋਂ 4 ਵਜੇ ਤੱਕ ਵਾਪਸੀ ਸਮੇਂ ਫਿਰ ਤੋਂ ਇਹ ਰੂਟ ਬੰਦ ਰਹੇਗਾ। ਇਸ ਲਈ ਅਜਨਾਲਾ ਸਾਈਡ ਤੋਂ ਅੰਮ੍ਰਿਤਸਰ ਆਉਣ ਵਾਲੀ ਟ੍ਰੈਫਿਕ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ, ਅੱਡਾ ਰਾਜਾਸਾਂਸੀ ਤੋਂ, ਜੀ.ਟੀ ਰੋਡ ਜਲੰਧਰ ਵਾਲੀ ਸਾਈਡ ਤੋਂ ਆਉਣ ਵਾਲੀ ਟ੍ਰੈਫਿਕ ਨੂੰ ਗੋਲਡਨ ਗੇਟ ਤੋਂ ਵੱਲ੍ਹਾ/ਵੇਰਕਾ ਬਾਈਪਾਸ ਸਾਈਡ ਨੂੰ, ਜਿਲ੍ਹਾ ਤਰਨ ਤਾਰਨ ਤੋਂ ਆਉਣ ਵਾਲੀ ਟ੍ਰੈਫਿਕ ਨੂੰ ਪੁਲ ਕੋਟ ਮਿੱਤ ਸਿੰਘ ਤੋਂ ਤਾਰਾ ਵਾਲੇ ਪੁਲ ਨੂੰ, ਗੇਟ ਹਕੀਮਾ/ਝਬਾਲ ਰੋਡ ਸਾਈਡ ਤੋਂ ਆਉਣ ਵਾਲੀ ਟ੍ਰੈਫਿਕ ਨੂੰ ਚੋਂਕ ਖਜਾਨਾ/ਲੋਹਗੜ੍ਹ ਤੋਂ, ਘਿਊ ਮੰਡੀ ਚੋਂਕ ਨੂੰ ਆਉਣ ਵਾਲੀ ਟ੍ਰੈਫਿਕ ਸੁਲਤਾਨਵਿੰਡ ਚੋਂਕ ਤੋਂ ਆਉਣ ਵਾਲੀ ਟ੍ਰੈਫਿਕ ਨੂੰ ਉਕਤ ਸਮੇਂ ਦੌਰਾਨ ਡਾਈਵਰਟ ਕੀਤਾ ਜਾਵੇਗਾ ਹੈਵੀ ਵਹੀਕਲਜ ਦੀ ਵੀ ਇਸ ਸਮੇਂ ਦੌਰਾਨ ਸ਼ਹਿਰ ਵਿੱਚ ਆਉਣ ਤੇ ਮੁਕੰਮਲ ਪਾਬੰਦੀ ਹੈ।