ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ 'ਚ ਵਿਆਖਿਆ ਕੇਂਦਰ ਬਣਾਇਆ ਗਿਆ ਹੈ, ਜੋ ਕਿ ਸ਼ਰਧਾਲੂਆਂ ਦੇ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਵਿਆਖਿਆ ਕੇਂਦਰ ਵਿੱਚ ਸਿੱਖੀ ਸਿਧਾਤਾਂ ਤੇ ਦੱਸਾਂ ਪਾਤਸ਼ਾਹੀਆਂ ਦੀ ਜੀਵਨੀ ਬਾਰੇ ਜਣਕਾਰੀ ਦਿੰਦਾ ਹੈ। ਦੱਸਣਯੋਗ ਹੈ ਕਿ ਇਹ ਵਿਆਖਿਆ ਕੇਂਦਰ 2016 'ਚ ਸ਼ੁਰੂ ਕੀਤਾ ਗਿਆ ਸੀ ਜਿਸ 'ਚ ਹੁਣ ਤੱਕ 4 ਲੱਖ ਦੇ ਕਰੀਬ ਸੰਗਤਾਂ ਲਾਹਾ ਲੈ ਚੁੱਕੀਆਂ ਹਨ। ਹਰ ਰੋਜ਼ ਕਰੀਬ 5 ਹਜ਼ਾਰ ਦੇ ਕਰੀਬ ਸੰਗਤਾਂ ਵਿਆਖਿਆ ਕੇਂਦਰ ਨੂੰ ਦੇਖਦੀਆਂ ਹਨ।
ਦਰਬਾਰ ਸਾਹਿਬ ਦੇ ਵਿਆਖਿਆ ਕੇਂਦਰ ਦੇ ਵਿੱਚ ਚਾਰ ਵੱਖ-ਵੱਖ ਤਰ੍ਹਾਂ ਦੀਆਂ ਗੈਲਰੀਆਂ ਹਨ ਜੋ ਕਿ 270 ਡਿਗਰੀ ਦੀ ਸਕਰੀਨ 'ਤੇ ਉਪਲਬਧ ਹਨ। ਇਸ ਦੇ ਨਾਲ ਹੀ ਵਿਆਖਿਆ ਕੇਂਦਰ ਦੇ ਵਿੱਚ ਟੇਬਲ ਤੇ ਕੁਰਸੀਆਂ ਲਗੀਆਂ ਹੋਈਆਂ ਹਨ ਜਿਸ ਨਾਲ ਸ਼ਰਧਾਲੂ ਆਰਾਮ ਨਾਲ ਇਨ੍ਹਾਂ ਗੈਲਰੀਆਂ ਦਾ ਆਨੰਦ ਮਾਣ ਸਕਦੇ ਹਨ।
ਵਿਆਖਿਆ ਕੇਂਦਰ ਦੇ ਮੈਨੇਜਰ ਚਰਨਜੀਤ ਸਿੰਘ ਨੇ ਦੱਸਿਆ ਕਿ ਇਹ ਗੈਲਰੀਆਂ ਆਡੀਓ ਤੇ ਵੀਡੀਓ ਦੇ ਤਰੀਕੇ ਨਾਲ ਦਿਖਾਇਆ ਗਈਆਂ ਹਨ ਤੇ ਇਹ ਗੈਲਰੀਆਂ ਪੂਰੇ 13 ਮਿੰਟ ਦੀਆਂ ਹਨ। ਇਸ ਦੀ ਪਹਿਲੀ ਗੈਲਰੀ ਦੇ ਵਿੱਚ ਦੱਸਾਂ ਗੁਰੂਆਂ ਦੇ ਬਾਰੇ ਦੱਸਿਆ ਗਿਆ ਹੈ। ਇਸ ਦੀ ਦੂਜੀ ਗੈਲਰੀ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਬਾਰੇ ਦੱਸਿਆ ਗਿਆ ਹੈ, ਤੇ ਤੀਜੀ ਗੈਲਰੀ ਦੀ ਵਿਆਖਿਆ ਦਰਬਾਰ ਸਾਹਿਬ ਦੀ ਦੁੱਖ ਭੰਜਨੀ ਬੇਰੀ ਨੇ ਕੀਤੀ ਹੈ।