Daily Hukamnama 14 April : ਸ਼ੁੱਕਰਵਾਰ, ੧ ਵੈਸਾਖ ੧੪ ਅਪ੍ਰੈਲ, ੨੦੩ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ ਅੱਜ ਦਾ ਮੁੱਖਵਾਕ
ਪੰਜਾਬੀ ਵਿਆਖਿਆ: ਸਲੋਕੁ ਮਃ ੩ ॥
ਹੇ ਚੁੱਕੇ ਚੁਕਾਏ ਸ਼ੇਖ਼, ਇਸ ਮਨ ਨੂੰ ਇਕ ਟਿਕਾਣੇ ਉੱਤੇ ਲਿਆ, ਵਿੰਗੀਆਂ ਟੇਢੀਆਂ ਗੱਲਾਂ ਛੱਡ ਕੇ ਸਤਿਗੁਰੂ ਦੇ ਸ਼ਬਦ ਨੂੰ ਸਮਝ। ਹੇ ਸ਼ੇਖਾ, ਜੋ ਸਭ ਦਾ ਜਾਣੂ ਸਤਿਗੁਰੂ ਸਭ ਕੁਝ ਸਮਝਦਾ ਹੈ, ਉਸ ਦੀ ਚਰਨੀਂ ਲਗ, ਆਸਾਂ ਅਤੇ ਮਨ ਦੀਆਂ ਦੌੜਾਂ ਨੂੰ ਮਿਟਾ ਕੇ ਆਪਣੇ ਆਪ ਨੂੰ ਜਗਤ ਵਿੱਚ ਪ੍ਰਾਹੁਣਾ ਸਮਝ। ਜੇ ਤੂੰ ਸਤਿਗੁਰੂ ਦੇ ਭਾਣੇ ਵਿੱਚ ਚੱਲੇਗਾ, ਤਾਂ ਰੱਬ ਦੀ ਦਰਗਾਹ ਵਿੱਚ ਆਦਰ ਪਾਵੇਗਾ।
ਇਹ ਵੀ ਪੜ੍ਹੋ:Prices of beer in Punjab: ਆਬਕਾਰੀ ਵਿਭਾਗ ਵੱਲੋਂ ਪੰਜਾਬ 'ਚ ਬੀਅਰ ਦੀਆਂ ਘੱਟੋ-ਘੱਟ ਅਤੇ ਵੱਧ ਤੋਂ ਵੱਧ ਕੀਮਤਾਂ ਤੈਅ
ਹੇ ਨਾਨਕ, ਜੋ ਮਨੁੱਖ ਨਾਮ ਨਹੀਂ ਸਿਮਰਦੇ, ਉਨ੍ਹਾਂ ਦਾ ਚੰਗਾ ਖਾਣਾ ਤੇ ਚੰਗਾ ਪਹਿਨਣਾ ਫਿਟਕਾਰਯੋਗ ਹੈ।੧। ਹਰੀ ਦੇ ਗੁਣ ਬਿਆਨ ਕਰਦਿਆਂ ਉਹ ਗੁਣ ਮੁੱਕਦੇ ਨਹੀਂ, ਅਤੇ ਨਾ ਹੀ ਇਹ ਦੱਸਿਆ ਜਾ ਸਕਦਾ ਹੈ ਕਿ ਇਨ੍ਹਾਂ ਗੁਣਾਂ ਨੂੰ ਵਿਹਾਝਣ ਲਈ ਮੁੱਲ ਕੀ ਹੈ, ਪਰ ਹੇ ਨਾਨਕ! ਗੁਰਮੁਖ ਜਿਹੜੇ ਹਰਿ ਦੇ ਗੁਣ ਗਾਉਂਦੇ ਹਨ। ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾਉਂਦਾ ਹੈ, ਉਹ ਗੁਣਾਂ ਵਿੱਚ ਲੀਨ ਹੋਇਆ ਰਹਿੰਦਾ ਹੈ।੨।
ਇਹ ਮਨੁੱਖ ਸਰੀਰ, ਮੰਨੋ, ਚੋਲੀ ਹੈ, ਜੋ ਪ੍ਰਭੂ ਨੇ ਬਣਾਈ ਹੈ ਤੇ ਭਗਤੀ ਰੂਪ ਕਸੀਦਾ ਕੱਢ ਕੇ ਇਹ ਚੋਲੀ ਪਹਿਨਣ-ਯੋਗ ਬਣਦੀ ਹੈ। ਇਸ ਚੋਲੀ ਨੂੰ ਬਹੁਤ ਤਰ੍ਹਾਂ ਕਈ ਵੰਨਗੀਆਂ ਦਾ ਹਰਿ ਨਾਮ ਪੱਟ ਲੱਗਾ ਹੋਇਆ ਹੈ। ਇਸ ਭੇਤ ਨੂੰ ਮਨ ਵਿੱਚ ਵਿਚਾਰ ਕਰ ਕੇ ਕੋਈ ਵਿਰਲਾ ਸਮਝਣ ਵਾਲਾ ਹੀ ਸਮਝਦਾ ਹੈ। ਇਸ ਵਿਚਾਰ ਨੂੰ ਉਹ ਸਮਝਦਾ ਹੈ ਜਿਸ ਨੂੰ ਹਰਿ ਪ੍ਰਭੂ ਆਪ ਸਮਝਾਵੇ। ਦਾਸ ਨਾਨਕ ਇਹ ਵਿਚਾਰ ਦੱਸਦਾ ਹੈ ਕਿ ਸਦਾ ਸਥਿਰ ਰਹਿਣ ਵਾਲਾ ਹਰਿ ਗੁਰੂ ਦੇ ਰਾਹੀਂ ਸਿਮਰਿਆ ਜਾ ਸਕਦਾ ਹੈ।੧੧।
ਸਾਰੀ ਸਿੱਖ ਸੰਗਤ ਨੂੰ ਖ਼ਾਲਸਾ ਸਾਜਣਾ ਦਿਵਸ ਤੇ ਵੈਸਾਖੀ ਦੀਆਂ ਲੱਖ-ਲੱਖ ਵਧਾਈਆਂ।
ਇਹ ਵੀ ਪੜ੍ਹੋ:ਅੱਜ ਹੈ ਵਿਸਾਖੀ ਦਾ ਤਿਉਹਾਰ, ਜਾਣੋ ਕਿਉਂ ਮਨਾਈ ਜਾਂਦੀ ਹੈ ਵਿਸਾਖੀ, ਕੀ ਹੈ ਇਤਿਹਾਸ ?