ਪੰਜਾਬ

punjab

ETV Bharat / state

ਕਾਂਗਰਸੀ ਵਿਧਾਇਕ ਵੱਲੋਂ ਸਿਵਲ ਹਸਪਤਾਲ ਨੂੰ ਆਕਸੀਜਨ ਕੰਨਸਟ੍ਰੇਟਰ (Oxygen concentrator) ਤੇ ਐਂਬੂਲੈਂਸ ਭੇਂਟ

ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇੇ ਮਰੀਜ਼ਾਂ ਲਈ ਨਿਊਜੀਲੈਂਡ ਦੀ ਇੰਡੋ ਗਲੋਬਲ ਕੇਅਰ ਸਰਵਿਸਜ ਐਨ.ਜੀ.ਓ. ਵੱਲੋਂ 10 ਲੀਟਰ ਆਕਸੀਜਨ ਕੰਨਸਟ੍ਰੇਟਰ ਤੇ ਐਂਬੂਲੈਂਸ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਭੇਂਟ ਕੀਤੀ।

ਕਾਂਗਰਸੀ ਵਿਧਾਇਕ ਵੱਲੋਂ ਸਿਵਲ ਹਸਪਤਾਲ ਨੂੰ ਆਕਸੀਜਨ ਕੰਸਲਟੇਟਰ ਤੇ ਐਂਬੂਲੈਂਸ ਭੇਂਟ
ਕਾਂਗਰਸੀ ਵਿਧਾਇਕ ਵੱਲੋਂ ਸਿਵਲ ਹਸਪਤਾਲ ਨੂੰ ਆਕਸੀਜਨ ਕੰਸਲਟੇਟਰ ਤੇ ਐਂਬੂਲੈਂਸ ਭੇਂਟ

By

Published : Jun 12, 2021, 7:15 PM IST

ਅੰਮ੍ਰਿਤਸਰ:ਕੋਰੋਨਾ ਕਹਿਰ ਦੇ ਮੱਦੇਨਜ਼ਰ ਆਕਸੀਜ਼ਨ ਦੀ ਸਪਲਾਈ ਲਗਾਤਾਰ ਮਰੀਜ਼ਾਂ ਨੂੰ ਦੇਣ ਲਈ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇੇ ਮਰੀਜ਼ਾਂ ਲਈ ਨਿਊਜੀਲੈਂਡ ਦੀ ਇੰਡੋ ਗਲੋਬਲ ਕੇਅਰ ਸਰਵਿਸਜ ਐਨ.ਜੀ.ਓ. ਵੱਲੋਂ 10 ਲੀਟਰ ਦੀ ਆਕਸੀਜਨ ਕੰਸਲਟੇਟਰ ਤੇ ਐਂਬੂਲੈਂਸ ਮਸ਼ੀਨ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਭੇਂਟ ਕੀਤੀ।

ਕਾਂਗਰਸੀ ਵਿਧਾਇਕ ਵੱਲੋਂ ਸਿਵਲ ਹਸਪਤਾਲ ਨੂੰ ਆਕਸੀਜਨ ਕੰਸਲਟੇਟਰ ਤੇ ਐਂਬੂਲੈਂਸ ਭੇਂਟ

ਗੱਲਬਾਤ ਕਰਦਿਆਂ ਵਿਧਾਇਕ ਭਲਾਈਪੁਰ ਨੇ ਦੱਸਿਆ ਕਿ ਅੱਜ ਇੰਡਅਨ ਗਲੋਬਲ ਬਿਜਨਸ ਚੈਂਬਰ ਐਨ.ਜੀ.ਓ ਨਿਊਜੀਲੈਂਡ ਦੇ ਚੇਅਰਮੈਨ ਰਣਜੈ ਸਿੱਕਾ, ਅਨੁਜ ਸਿੱਕਾ ਵੱਲੋਂ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦੀ ਟੀਮ ਦੇ ਉੱਦਮ ਸਦਕਾ 10 ਲੀਟਰ ਦਾ ਆਕਸੀਜਨ ਕੰਨਸਟ੍ਰੇਟਰ ਸਾਨੂੰ ਮਿਲਿਆ ਹੈ। ਜਿਸ ਲਈ ਉਹ ਐਨ.ਜੀ.ਓ ਅਤੇ ਸਮੂਹ ਸਟਾਫ ਦੇ ਧੰਨਵਾਦੀ ਹਨ।

ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿੱਚ ਕੰਸਨਟੇਟਰ ਹੋਣ ਨਾਲ ਹੁਣ ਆਕਸੀਜਨ ਪੱਖੋਂ ਨਾਜੁਕ ਹਾਲਤ ਦੇ ਮਰੀਜ਼ਾਂ ਨੂੰ ਐਮਰਜੈਂਸੀ ਮੌਕੇ, ਇਸ ਸੇਵਾ ਦਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅੰਰਿੰਦਰ ਸਿੰਘ ਵੱਲੋਂ ਸਿਹਤ ਸਹੂਲਤਾਂ ਨੂੰ ਆਪਣੇ ਕਾਰਜਕਾਲ 'ਚ ਬਹੁਤ ਸੁਧਾਰ ਕੀਤਾ ਗਿਆ ਹੈ।

ਜਿਕਰਯੋਗ ਹੈ, ਕਿ ਇਸ ਤੋਂ ਪਹਿਲਾਂ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਆਕਸੀਜਨ ਸਿਲੰਡਰ ਤਾਂ ਜਰੂਰ ਮੌਜੂਦ ਸਨ। ਪਰ ਆਕਸੀਜਨ ਕੰਸਲਟੇਟਰ ਹੋਣ ਨਾਲ ਹੁਣ ਹਲਕਾ ਬਾਬਾ ਬਕਾਲਾ ਸਾਹਿਬ ਦੇ ਮਰੀਜਾਂ ਨੂੰ ਹੋਰ ਵੀ ਸਹੂਲੀਅਤ ਮਿਲੇਗੀ, ਅਤੇ ਅੰਮ੍ਰਿਤਸਰ ਰੈਫਰ ਕਰਨ ਦੀ ਬਜਾਏ ਹੁਣ ਲੋੜਵੰਦ ਮਰੀਜ਼ਾਂ ਨੂੰ ਇਹ ਸੇਵਾ ਬਾਬਾ ਬਕਾਲਾ ਸਾਹਿਬ ਵਿੱਚ ਹੀ ਮਿਲ ਪਾਏਗੀ।
ਇਹ ਵੀ ਪੜ੍ਹੋਂ:- IMA POP: ਪੰਜਾਬ ਦੇ 32 ਜੈਂਟਲਮੈਨ ਕੈਡੇਟਸ ਬਣੇ ਫੌਜ 'ਚ ਅਧਿਕਾਰੀ

ABOUT THE AUTHOR

...view details