ਅੰਮ੍ਰਿਤਸਰ:ਗੁਰੂ ਨਗਰੀ ਵਿੱਚ ਹੋ ਰਹੇ G20 ਸੰਮੇਲਨ ਦਾ ਅੱਜ ਪਹਿਲਾ ਦਿਨ ਹੈ। ਪਹਿਲੇ ਦਿਨ ਮੁੱਖਮੰਤਰੀ ਭਗਵੰਤ ਮਾਨ ਵੱਲੋਂ ਅੰਮ੍ਰਿਤਸਰ ਪਹੁੰਚ ਕੇ ਆਪਣੀ ਸ਼ਮੂਲੀਅਤ ਦਰਜ ਕਰਵਾਈ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੀਤੇ ਸਮੇਂ ਵਿੱਚ ਪੰਜਾਬ ਫੇਰੀ ਦਰਮਿਆਨ ਹੋਈ ਸੁਰੱਖਿਆ ਵਿਚ ਹੋਈ ਅਣਗਹਿਲੀ ਪਿੱਛੇ ਜਿਸ ਕਿਸੇ ਵਿਅਕਤੀ ਦਾ ਵੀ ਹੱਥ ਹੋਵੇਗਾ, ਉਸਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸਦੀ ਸਾਰੀ ਰਿਪੋਰਟ ਗ੍ਰਹਿ ਮੰਤਰਾਲੇ ਨੂੰ ਦਿੱਤੀ ਜਾਵੇਗੀ ਅਤੇ ਮਾਨ ਸਰਕਾਰ ਉਸ ਖ਼ਿਲਾਫ਼ ਜ਼ਰੂਰ ਕਾਰਵਾਈ ਕਰੇਗੀ ਉਨ੍ਹਾਂ ਕਿਹਾ ਕਿ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੇ ਹੀ ਨਾਗਰਿਕ ਹਨ, ਪਰ ਸੁਰੱਖਿਆ ਵਿੱਚ ਕੁਤਾਹੀ ਨਹੀਂ ਬਰਦਾਸ਼ਤ ਕੀਤੀ ਜਾਵੇਗੀ।
ਅੰਮ੍ਰਿਤਸਰ ਵਿੱਚ ਜੀ-20 ਸਮੇਲਨ :ਮਾਨ ਨੇ ਕਿਹਾ ਕਿ ਕਿ ਪੰਜਾਬ ਅਤੇ ਅੰਮ੍ਰਿਤਸਰ ਵਾਸਤੇ ਵੈਸੇ ਹੀ ਬਹੁਤ ਵੱਡੀ ਉਪਲਬਧੀ ਹੈ ਕਿ ਅੰਮ੍ਰਿਤਸਰ ਵਿੱਚ ਜੀ-20 ਸਮੇਲਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਇੱਕ ਪਵਿੱਤਰ ਨਗਰੀ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਇਸਨੂੰ ਹੋਰ ਨਿਖਾਰਿਆ ਜਾਵੇ ਅਤੇ ਸਕੂਲੀ ਸਿੱਖਿਆ ਅਤੇ ਉਚੇਰੀ ਸਿੱਖਿਆ ਲਈ ਇਸ ਵਾਰ ਪਹਿਲੀ ਵਾਰ ਪੰਜਾਬ ਬਜਟ ਵਿਚ 17 ਹਜ਼ਾਰ ਕਰੋੜ ਰੁਪਿਆ ਰੱਖਿਆ ਗਿਆ ਹੈ। ਪੰਜਾਬ ਦਾ ਹਰ ਇਕ ਨੌਜਵਾਨ ਪੜ ਲਿਖਕੇ ਅੱਗੇ ਵਧੇ ਤਾਂ ਜੋ ਕਿ ਪੰਜਾਬ ਤਰੱਕੀ ਹੋ ਸਕੇ। ਮਾਨ ਨੇ ਕਿਹਾ ਕਿ G20 ਸੰਮੇਲਨ ਦੇ ਆਖਰੀ ਦਿਨਾਂ ਵਿਚ ਮਜ਼ਦੂਰ ਵਰਗ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ ਤਾਂ ਜੋ ਕਿ ਦਿੱਲੀ ਦੀ ਤਰਜ਼ ਤੇ ਉਹਨਾਂ ਨੂੰ ਵਧੀਆ ਰੁਜ਼ਗਾਰ ਹੈ ਸਕੇ।