ਪੰਜਾਬ

punjab

By

Published : Oct 19, 2022, 7:28 PM IST

ETV Bharat / state

ਅੰਮ੍ਰਿਤਸਰ ਤੋਂ ਤਿਆਰ ਹੋ ਕੇ ਦੂਰ-ਦੂਰ ਸ਼ਹਿਰਾਂ ਦੇ ਵਿੱਚ ਜਾਂਦੇ ਹਨ ਮਿੱਟੀ ਦੇ ਦੀਵੇ

ਅੰਮ੍ਰਿਤਸਰ ਦੇ ਵਿੱਚ ਦੀਵਾਲੀ ਦੇ ਤਿਉਹਾਰ ਤੋਂ ਕੁਝ ਦਿਨ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਅੰਮ੍ਰਿਤਸਰ ਦੇ ਵਿੱਚ ਤਿਆਰ ਹੋਏ ਦੀਵੇ ਦੂਰ ਦਰਾਜ ਸ਼ਹਿਰਾਂ ਵਿੱਚ ਜਾਂਦੇ ਹਨ।

Clay lamps are prepared from Amritsar and go to distant cities
Clay lamps are prepared from Amritsar and go to distant cities prepared from Amritsar and go to distant cities

ਅੰਮ੍ਰਿਤਸਰ:ਰੋਸ਼ਨੀਆਂ ਦਾ ਤਿਉਹਾਰ ਦੀਵਾਲੀ ਨੂੰ ਪੂਰੇ ਵਿਸ਼ਵ ਭਰ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਸ਼ੁਰੂ ਤੋਂ ਹੀ ਇਸ ਦਿਨ ਲੋਕੀ ਘਰਾਂ ਨੂੰ ਰੁਸ਼ਨਾਉਣ ਲਈ ਦੀਵੇ ਦੀ ਵਰਤੋ ਕਰਦੇ ਸਨ ਕਿਉਂਕਿ ਲੋਕਾਂ ਵੱਲੋਂ ਦੀਵਿਆਂ ਵਿੱਚ ਤੇਲ ਪਾ ਕੇ ਜਾਂ ਦੇਸੀ ਘੀ ਪਾ ਕੇ ਇਹ ਦੀਵੇ ਜਗਾਏ ਜਾਂਦੇ ਸਨ।

Clay lamps are prepared from Amritsar and go to distant cities

ਦੱਸ ਦਈਏ ਕਿ ਜਦੋਂ ਸ੍ਰੀ ਰਾਮ ਚੰਦਰ ਜੀ ਬਨਵਾਸ ਕੱਟ ਕੇ ਅਯੁੱਧਿਆ ਵਾਪਸ ਆਏ ਸੀ ਤੇ ਲੋਕਾਂ ਨੇ ਮਿੱਟੀ ਦੇ ਦੀਵਿਆਂ ਵਿੱਚ ਘਿਓ ਪਾ ਕੇ ਰੋਸ਼ਨੀ ਕੀਤੀ ਸੀ ਤੇ ਉੱਥੇ ਹੀ ਮਿਟੀ ਦੀਵੇ ਕਾਫ਼ੀ ਹੱਦ ਤੱਕ ਪਵਿੱਤਰ ਮੰਨੇ ਜਾਂਦੇ ਹਨ ਕਿਉਂਕਿ ਇਸ ਦਿਨ ਲਕਸ਼ਮੀ ਦੀ ਪੂਜਾ ਵੀ ਕੀਤੀ ਜਾਂਦੀ ਹੈ ਤੇ ਇਸ ਦੀਵਿਆਂ ਦੇ ਨਾਲ ਹੀ ਕੀਤੀ ਜਾਂਦੀ ਹੈ।

ਇਸੇ ਤਹਿਤ ਗੱਲਬਾਤ ਦੌਰਾਨ ਇੱਕ ਕਾਰੀਗਰ ਨੇ ਦੱਸਿਆ ਕਿ ਚਾਈਨਾ ਲੜੀ ਦੇ ਨਾਲ ਕਾਰੋਬਾਰ ਨੂੰ ਕਾਫੀ ਫਰਕ ਪਿਆ ਹੈ ਪਰ ਕਈ ਲੋਕ ਨੇ ਜਿਹੜੇ ਦੀਵੇ ਅਜੇ ਵੀ ਆਪਣੇ ਘਰਾਂ ਵਿੱਚ ਜਗਾਉਂਦੇ ਹਨ। ਜਿਸ ਨਾਲ ਘਰ ਜਗਮਗਾਉਣ ਲੱਗ ਜਾਂਦੇ ਹਨ ਪਰ ਜੋ ਇਸ ਦੀਵੇ ਦੀ ਜਗਮਗਾਹਟ ਹੈ। ਉਹ ਚਾਈਨਾ ਦੀ ਲੜੀ ਦੀ ਜਗਮਗਾਹਟ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਹੁਣ ਸਾਡਾ ਕਾਰੋਬਾਰ ਬਹੁਤ ਘੱਟ ਰਹਿ ਗਿਆ।

ਉਨ੍ਹਾਂ ਕਿਹਾ ਕਿ ਇਸ ਵਿੱਚ ਮਿਹਨਤ ਬਹੁਤ ਜ਼ਿਆਦਾ ਤੇ ਖਰਚਾ ਬਹੁਤ ਆਉਂਦਾ ਹੈ, ਪਰ ਸਾਨੂੰ ਇਸ ਦਾ ਮੁੱਲ ਵੀ ਨਹੀਂ ਮੁੜਦਾ ਪਰ ਫਿਰ ਵੀ ਸਾਡਾ ਇਹ ਖਾਨਦਾਨੀ ਪੇਸ਼ਾ ਹੈ। ਇਹ ਸ਼ੁਰੂ ਤੋਂ ਕਰਦੇ ਆ ਰਹੇ ਹਨ ਇਸ ਕਰਕੇ ਦੀਵਾਲੀ ਤੋਂ ਕੁਝ ਦਿਨ ਪਹਿਲੋਂ ਹੀ ਦੀਵੇ ਬਣਾਉਣੇ ਸ਼ੁਰੂ ਕਰਦੇ ਹੁਣ ਤੱਕ ਤਾਂ ਕੀ ਦੀਵਾਲੀ ਤੱਕ ਦੀਵੇ ਵਿਕ ਸਕਣ ਉਨ੍ਹਾਂ ਕਿਹਾ ਕਿ ਅਸੀਂ ਬਾਹਰੋਂ ਕਾਰੀਗਰ ਕੋਈ ਨਹੀਂ ਲਗਾਉਂਦੇ ਕਿਉਂਕਿ ਜੇਕਰ ਅਸੀਂ ਕਾਰੀਗਰ ਲਗਾਵਾਂਗੇ ਤੇ ਸਾਨੂੰ ਉਹ ਦੀਵਿਆਂ ਦਾ ਮੁੱਲ ਨਹੀਂ ਮਿਲਦਾ ਅਸੀਂ ਆਪਣੇ ਪਰਿਵਾਰ ਦੇ ਨਾਲ ਹੀ ਸਾਰੇ ਪਰਿਵਾਰ ਦੇ ਜੀਅ ਮਿਹਨਤ ਕਰਕੇ ਇਹ ਦੀਵੇ ਬਣਾ ਕੇ ਤੇ ਰੰਗ ਰੋਗਨ ਕਰਕੇ ਇਸ ਨੂੰ ਤਿਆਰ ਕਰਦੇ ਹਾਂ ਤਾਂ ਕਿ ਇਨ੍ਹਾਂ ਨੂੰ ਮਾਰਕੀਟ ਵਿੱਚ ਵੇਚਿਆ ਜਾ ਸਕੇ।

ਇਸੇ ਦੌਰਾਨ ਉਨ੍ਹਾਂ ਕਿਹਾ ਕਿ ਛੋਟਾ ਦੀਵਾ ਇੱਕ ਰੁਪਏ ਦਾ ਹੈ। ਇਹ ਵੱਡਾ ਦੀਵਾ ਪੰਜ ਰੁਪਏ ਦਾ ਬਾਕੀ ਦੀਵਿਆਂ ਦੇ ਤੇ ਦੀਵਾਲੀ ਦੇ ਵੱਖ-ਵੱਖ ਰੇਟ ਹਨ। ਜਿਹੜੇ ਛੋਟੇ ਦੀਵੇ ਹਨ ਉਹ 12 ਮਹੀਨੇ ਹੀ ਬਾਜ਼ਾਰ ਵਿੱਚ ਵਿਕਦੇ ਹਨ ਪਰ ਇਸ ਵਾਰ ਬਜ਼ਾਰ ਵਿੱਚ ਖੁਸ਼ਹਾਲੀ ਨਜ਼ਰ ਆ ਰਹੀ ਹੈ, ਜਿੱਥੇ ਕਦੇ ਸਾਨੂੰ ਵੀ ਥੋੜ੍ਹੀ ਆਸ ਜਾਗੀ ਹੈ।

ਇਹ ਵੀ ਪੜ੍ਹੋ:ਸੀਐੱਮ ਰਿਹਾਇਸ਼ ਬਾਹਰ ਕਿਸਾਨਾਂ ਦਾ ਧਰਨਾ ਜਾਰੀ, ਕਿਸਾਨਾਂ ਨੇ ਭਲਕੇ ਵੱਡਾ ਇਕੱਠ ਕਰਨ ਦੀ ਦਿੱਤੀ ਚਿਤਾਵਨੀ

ABOUT THE AUTHOR

...view details