ਪੰਜਾਬ

punjab

ETV Bharat / state

ਮੰਦਬੁੱਧੀ ਔਰਤ ਨਾਲ ਪਿੰਡ ਦੇ ਗ੍ਰੰਥੀ ਵੱਲੋਂ 'ਮੂੰਹ ਕਾਲਾ'

ਪਿੰਡ ਕਿਲੀ ਵਾਲੇ ਝੁੱਗੇ ਦੇ ਗ੍ਰੰਥੀ ਵੱਲੋਂ ਇੱਕ ਮੰਦਬੁੱਧੀ ਔਰਤ ਨਾਲ ਸਰੀਰਕ ਸੰਬੰਧ (Sexual intercourse) ਬਣਾਉਣ ਦੀ ਇਕ ਵੀਡੀਓ ਵਾਇਰਲ ਹੋਣ ਦਾ ਮਾਮਲਾ ਗਰਮਾ ਗਿਆ ਹੈ। ਗ੍ਰੰਥੀ ਵੱਲੋਂ ਮੰਦਬੁੱਧੀ (Stupidity) ਔਰਤ ਨਾਲ ਸਰੀਰਕ ਸਬੰਧ ਬਣਾਏ ਜਾਣ ਸਬੰਧੀ ਕਿਸੇ ਵਿਅਕਤੀ ਵੱਲੋਂ ਵੀਡੀਓ ਬਣਾਈ ਗਈ ਸੀ। ਅਤੇ ਉਸ ਤੋਂ ਬਾਅਦ ਉਸ ਨੂੰ ਵਾਇਰਲ ਕਰ ਦਿੱਤਾ ਗਿਆ।

ਮੰਦਬੁੱਧੀ ਔਰਤ ਨਾਲ ਪਿੰਡ ਦੇ ਗ੍ਰੰਥੀ ਵੱਲੋਂ ਕੁਕਰਮ ਕਰਨ ਦਾ ਮਾਮਲਾ
ਮੰਦਬੁੱਧੀ ਔਰਤ ਨਾਲ ਪਿੰਡ ਦੇ ਗ੍ਰੰਥੀ ਵੱਲੋਂ ਕੁਕਰਮ ਕਰਨ ਦਾ ਮਾਮਲਾ

By

Published : Jun 20, 2021, 2:19 PM IST

ਗੁਰੂਹਰਸਹਾਏ: ਪਿੰਡ ਕਿਲੀ ਵਾਲੇ ਝੁੱਗੇ ਦੇ ਗ੍ਰੰਥੀ ਵੱਲੋਂ ਇੱਕ ਮੰਦਬੁੱਧੀ ਔਰਤ ਨਾਲ ਸਰੀਰਕ ਸੰਬੰਧ ਬਣਾਉਣ ਦੀ ਇਕ ਵੀਡੀਓ ਵਾਇਰਲ ਹੋਣ ਦਾ ਮਾਮਲਾ ਗਰਮਾ ਗਿਆ ਹੈ। ਗ੍ਰੰਥੀ ਵੱਲੋਂ ਮੰਦਬੁੱਧੀ ਔਰਤ ਨਾਲ ਸਰੀਰਕ ਸਬੰਧ ਬਣਾਏ ਜਾਣ ਸਬੰਧੀ ਕਿਸੇ ਵਿਅਕਤੀ ਵੱਲੋਂ ਵੀਡੀਓ ਬਣਾਈ ਗਈ ਸੀ। ਅਤੇ ਉਸ ਤੋਂ ਬਾਅਦ ਉਸ ਨੂੰ ਵਾਇਰਲ ਕਰ ਦਿੱਤਾ ਗਿਆ।

ਮੰਦਬੁੱਧੀ ਔਰਤ ਨਾਲ ਪਿੰਡ ਦੇ ਗ੍ਰੰਥੀ ਵੱਲੋਂ ਕੁਕਰਮ ਕਰਨ ਦਾ ਮਾਮਲਾ

ਹੈਰਾਨੀ ਦੀ ਗੱਲ ਇਹ ਹੈ, ਕਿ ਇਹ ਗ੍ਰੰਥੀ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਇਹ ਕੁਕਰਮ ਕਰ ਰਿਹਾ ਸੀ। ਇਸ ਦਾ ਪਿੰਡ ਵਾਲਿਆਂ ਵੱਲੋਂ ਵੀ ਸਖ਼ਤ ਵਿਰੋਧ ਕੀਤਾ ਗਿਆ, ਅਤੇ ਜਿਉਂ ਹੀ ਸਿੱਖ ਜਥੇਬੰਦੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਨੂੰ ਪਤਾ ਚੱਲਿਆ, ਅਤੇ ਉਨ੍ਹਾਂ ਨੇ ਭਾਈ ਜਸਪਾਲ ਸਿੰਘ ਦੀ ਅਗਵਾਈ ‘ਚ ਮੌਕੇ ‘ਤੇ ਪਹੁੰਚ ਕੇ ਇਸ ਘਟਨਾ ਦਾ ਸਖ਼ਤ ਨੋਟਿਸ ਲਿਆ।

ਉਨ੍ਹਾਂ ਨੇ ਘਟਨਾ ਸਥਾਨ ਉੱਤੇ ਪਹੁੰਚ ਕੇ ਇਸ ਘਟਨਾ ਦਾ ਜਾਇਜ਼ਾ ਲਿਆ, ਅਤੇ ਇਹ ਜਾਣ ਕੇ ਉਨ੍ਹਾਂ ਨੇ ਦੁਖੀ ਹਿਰਦੇ ਨਾਲ ਕਿਹਾ, ਕਿ ਜੋ ਇਹ ਕੁਕਰਮ ਕੀਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਦੇ ਆਸਣ ਦੇ ਕੋਲ ਕੀਤਾ ਗਿਆ ਹੈ, ਜਿਸ ਨਾਲ ਉਨ੍ਹਾਂ ਦਾ ਹਿਰਦਾ ਵਲੂੰਧਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਗ੍ਰੰਥੀ ਨੂੰ ਲੱਭ ਕੇ ਕਾਨੂੰਨੀ ਕਾਰਵਾਈ ਕਰਵਾਉਣਗੇ।

ਦੂਜੇ ਪਾਸੇ ਪਿੰਡ ਵਾਲਿਆਂ ਦਾ ਕਹਿਣਾ ਹੈ, ਕਿ ਉਨ੍ਹਾਂ ਲਈ ਸ਼ਰਮ ਦੀ ਗੱਲ ਹੈ, ਕਿ ਇਹ ਘਟਨਾ ਉਨ੍ਹਾਂ ਦੇ ਪਿੰਡ ਵਿੱਚ ਹੋਈ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਜਿਸ ਔਰਤ ਨਾਲ ਉਸ ਨੇ ਕੁਕਰਮ ਕੀਤਾ ਹੈ, ਉਹ ਔਰਤ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਹੈ। ਅਤੇ ਇਸ ਦਾ ਫ਼ਾਇਦਾ ਉਠਾਉਂਦਿਆਂ ਗ੍ਰੰਥੀ ਸਿੰਘ ਨੇ ਕੁਕਰਮ ਕੀਤਾ ਹੈ।

ਇਹ ਵੀ ਪੜ੍ਹੋ:Flying SIkh: ਮਿਲਖਾ ਸਿੰਘ ਦੀਆ ਅਸਥੀਆਂ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਕੀਤੀਆਂ ਜਲ ਪ੍ਰਵਾਹ

ABOUT THE AUTHOR

...view details