ਮਾਨਾਂਵਾਲਾ: ਅੰਮ੍ਰਿਤਸਰ- ਜਲੰਧਰ ਜੀਟੀ ਰੋਡ 'ਤੇ ਮਾਨਾਂਵਾਲਾ ਵਿਖੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ।
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੀ ਕਾਰ ਹੋਈ ਹਾਸਦਾਗ੍ਰਸਤ
ਮਾਨਾਂਵਾਲਾ ਵਿਖੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ ਉਨ੍ਹਾਂ ਦਾ ਪਰਿਵਾਰ ਵਾਲ-ਵਾਲ ਬਚ ਗਿਆ।
ਕਾਰ ਹੋਈ ਹਾਸਦਾਗ੍ਰਸਤ
ਜਾਣਕਾਰੀ ਮੁਤਾਬਕ ਉਨ੍ਹਾਂ ਦੀ ਕਾਰ ਅਵਾਰਾ ਗਾਂ ਨਾਲ ਜਾ ਟਕਰਾਈ। ਕਾਰ 'ਚ ਮਨੀਸ਼ਾ ਗੁਲਾਟੀ, ਉਨ੍ਹਾਂ ਦੇ ਪਤੀ ਮੁਕੇਸ਼ ਗੁਲਾਟੀ ਤੇ ਮੁੰਡਾ ਨਕੁਲ ਗੁਲਾਟੀ ਸਵਾਰ ਸਨ। ਹਾਦਸੇ ਦੌਰਾਨ ਗੁਲਾਟੀ ਪਰਿਵਾਰ ਦੇ ਜੀਅ ਵਾਲ-ਵਾਲ ਬਚ ਗਏ। ਏਐਸਆਈ ਜਗਤਾਰ ਸਿੰਘ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਣ ਵਾਲਿਆਂ ਨੇ ਪੁਲਿਸ ਨੂੰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ।