ਪੰਜਾਬ

punjab

By

Published : Nov 26, 2022, 9:40 AM IST

Updated : Nov 26, 2022, 10:09 AM IST

ETV Bharat / state

ਪਾਕਿਸਤਾਨ ਦੀ ਨਾਪਾਕ ਹਰਕਤ: ਅੰਮ੍ਰਿਤਸਰ ਵਿੱਚ BSF ਨੇ ਢੇਰ ਕੀਤਾ ਡਰੋਨ, ਪਠਾਨਕੋਟ ਵਿੱਚ ਦਿਖੇ ਸ਼ੱਕੀ

ਭਾਰਤੀ ਸੀਮਾ ਸੁਰੱਖਿਆ ਬਲ ਨੇ ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰੀ ਸਰਹੱਦ ਉੱਤੇ ਪਾਕਿਸਤਾਨੀ ਡਰੋਨ ਨੂੰ ਡੇਗ ਦਿੱਤਾ। ਫਿਲਹਾਲ ਸਰਹੱਦ ਖੇਤਰ ਉੱਤੇ ਤਲਾਸ਼ੀ ਮੁਹਿੰਮ ਚੱਲ ਰਹੀ ਹੈ।

BSF thwarts Pakistan infiltration attempt
ਭਾਰਤ ਸੀਮਾ ਅੰਦਰ ਦਾਖਿਲ ਹੁੰਦੇ ਡਰੋਨ ਨੂੰ ਬੀਐਸਐਫ ਨੇ ਡੇਗਿਆ

ਚੰਡੀਗੜ੍ਹ: ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਜਿਸ ਦੇ ਚੱਲਦੇ ਪਾਕਿਸਤਾਨ ਸਰਹੱਦ ਉੱਤੇ ਲਗਾਤਾਰ ਡਰੋਨ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਹਨ। ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਪਰ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਦੀਆਂ ਨਾਪਾਕ ਕੋਸ਼ਿਸ਼ਾਂ ਨੂੰ ਪੂਰਾ ਨਹੀਂ ਹੋਣ ਦਿੱਤਾ।

ਡਰੋਨ ਉੱਤੇ ਬੀਐਸਐਫ ਦੇ ਜਵਾਨਾਂ ਨੇ ਕੀਤੀ ਫਾਈਰਿੰਗ:ਦੱਸ ਦਈਏ ਕਿ ਬੀਤੀ ਰਾਤ ਸਰਹੱਦ ਉੱਤੇ ਤੈਨਾਤ ਬੀਐਸਐਫ ਦੇ ਜਵਾਨਾਂ ਨੂੰ ਪਿੰਡ ਦਾਉਂਕੇ ਨੇੜੇ ਭਾਰਤੀ ਖੇਤਰ ਵੱਲ ਦਾਖਲ ਹੁੰਦੇ ਹੋਏ ਸ਼ੱਕੀ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਜਿਸ ਉੱਤੇ ਬੀਐਸਐਫ ਦੇ ਜਵਾਨਾਂ ਨੇ ਫਾਈਰਿੰਗ ਕਰ ਦਿੱਤੀ। ਸਰਚ ਅਭਿਆਨ ਚਲਾਉਣ ਦੌਰਾਨ ਬੀਐਸਐਫ ਦੇ ਜਵਾਨਾਂ ਨੂੰ ਭਾਰਤੀ ਹੱਦ ਵਿੱਚੋਂ ਡਰੋਨ ਮਿਲਿਆ।

ਚੀਨੀ ਡਰੋਨ ਕੀਤਾ ਬਰਾਮਦ: ਦੱਸ ਦਈਏ ਕਿ ਬੀਐਸਐਫ ਨੇ ਸ਼ੁਰੂਆਤੀ ਤਲਾਸ਼ੀ ਦੌਰਾਨ, ਬੀਐਸਐਫ ਪਾਰਟੀ ਨੇ 01 ਕਵਾਡਕਾਪਟਰ ਡੀਜੇਆਈ ਮੈਟ੍ਰਿਸ 300 ਆਰਟੀਕੇ (ਚੀਨੀ ਡਰੋਨ) ਪਿੰਡ ਦਾਉਕੇ ਨੇੜੇ ਸਰਹੱਦੀ ਕੰਡਿਆਲੀ ਤਾਰ ਦੇ ਅੱਗੇ ਖੇਤਾਂ ਵਿੱਚ ਪਏ ਅੰਸ਼ਕ ਤੌਰ 'ਤੇ ਖਰਾਬ ਹਾਲਤ ਵਿੱਚ ਬਰਾਮਦ ਕੀਤਾ।

ਸਰਹੱਦ ਉੱਤੇ ਬੀਐਸਐਫ ਜਵਾਨ ਅਲਰਟ: ਬੀਐਸਐਫ ਦੇ ਅਲਰਟ ਜਵਾਨਾਂ ਨੇ ਇੱਕ ਵਾਰ ਫਿਰ ਡਰੋਨ ਨੂੰ ਕਾਬੂ ਕਰਕੇ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।

ਸਰਹੱਦ ਖੇਤਰ ਉੱਤੇ ਦੇਖੇ ਗਏ 2 ਸ਼ੱਕੀ ਵਿਅਕਤੀ: ਉੱਥੇ ਹੀ ਦੂਜੇ ਪਾਸੇ ਪਹਾੜੀਪੁਰ ਪੋਸਟ ਉੱਤੇ ਦੋ ਸ਼ੱਕੀ ਵਿਅਕਤੀ ਦੇਖਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਬੀਐਸਐਫ ਦੇ ਜਵਾਨਾਂ ਨੇ ਸਰਹੱਦ ਖੇਤਰ ਉੱਤੇ 2 ਸ਼ੱਕੀ ਵਿਅਕਤੀ ਦੇਖੇ। ਸੂਤਰਾਂ ਤੋਂ ਮਿਲੀ ਜਾਣਕਾਰੀ ਬੀਐਸਐਫ ਦੇ ਜਵਾਨਾਂ ਵੱਲੋਂ ਉਨ੍ਹਾਂ ਉੱਤੇ 7 ਰਾਉਂਡ ਫਾਇਰਿੰਗ ਕੀਤੀ। ਜਿਸ ਤੋਂ ਬਾਅਦ ਦੋਵੇਂ ਪਾਕਿਸਤਾਨ ਸਰਹੱਦ ਵਿੱਚ ਵਾਪਸ ਭੱਜ ਗਏ। ਫਿਲਹਾਲ ਬੀਐਸਐਫ ਦੇ ਜਵਾਨਾਂ ਵੱਲੋਂ ਭਾਰਤ ਪਾਕਿਸਤਾਨ ਸਰਹੱਦ ਉੱਤੇ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।

ਇਹ ਵੀ ਪੜੋ:SGPC ਦੇ ਮੈਨੇਜਰ ਨੇ ਬੀਬੀ ਜਾਗੀਰ ਕੌਰ ਨੂੰ ਭੇਜਿਆ ਕਾਨੂੰਨੀ ਨੋਟਿਸ, ਦਿੱਤੀ ਇਹ ਚਿਤਾਵਨੀ

Last Updated : Nov 26, 2022, 10:09 AM IST

ABOUT THE AUTHOR

...view details