ਅੰਮ੍ਰਿਤਸਰ: ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਵੱਲੋਂ ਭਾਜਪਾ ਦੇ ਮੈਂਬਰ ਬਣੋ ਮੁਹਿੰਮ ਬੜੇ ਜ਼ੋਰਾਂ-ਸ਼ੋਰਾਂ ਨਾਲ ਚਲਾਈ ਜਾ ਰਹੀ ਹੈ। ਇਸਦੇ ਚਲਦਿਆਂ ਐਤਵਾਰ ਨੂੰ ਭਾਜਪਾ ਵਰਕਰਾਂ ਨੇ ਕੰਪਨੀ ਬਾਗ਼ ਵਿੱਚ ਕੈਂਪ ਲਗਾਇਆ ਅਤੇ ਸੈਰ ਕਰਨ ਆਏ ਲੋਕਾਂ ਨੂੰ ਭਾਜਪਾ ਦਾ ਮੈਂਬਰ ਬਣਾਇਆ।
ਸਿੱਧੂ ਤਾਂ ਨਕਾਰਿਆਂ ਹੋਇਆ ਨੇਤਾ-ਮਲਿਕ
ਭਾਰਤੀ ਜਨਤਾ ਪਾਰਟੀ ਵੱਲੋਂ ਭਾਜਪਾ ਦੇ ਮੈਂਬਰ ਬਣੋ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਪੰਜਾਬ ਤੋਂ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਅੰਮ੍ਰਿਤਸਰ ਦੇ ਕੰਪਨੀ ਬਾਗ਼ ਪੁੱਜੇ ਅਤੇ ਲੋਕਾਂ ਨੂੰ ਭਾਜਪਾ ਦਾ ਮੈਂਬਰ ਬਣਾਇਆ।
ਇਸ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਸਵੇਰੇ-ਸਵੇਰੇ ਕੰਪਨੀ ਬਾਗ਼ ਪੁੱਜੇ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਦੀ ਹੀ ਨਹੀਂ ਬਲਕਿ ਵਿਸ਼ਵ ਦੀ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ। ਪੰਜਾਬ ਵਿਚ ਦੋ ਲੱਖ ਮੈਂਬਰ ਬਣਨ ਦਾ ਜੋ ਟੀਚਾ ਸੀ ਉਸ ਤੋਂ ਵੀ ਵੱਧ ਮੈਂਬਰ ਬਣ ਗਏ ਹਨ।
ਉਨ੍ਹਾਂ ਅੱਗੇ ਕਿਹਾ ਕਿ ਭਾਰਤ 'ਚ ਇੱਕ ਹੀ ਪਾਰਟੀ ਹੋਵੇਗੀ। ਉੱਥੇ ਹੀ ਮੀਡੀਆ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਪੁੱਛੇ ਗਏ ਸਵਾਲ 'ਤੇ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਨਤਾ ਦੇ ਨਕਾਰੇ ਹੋਏ ਨੇਤਾ ਹਨ ਕਿਉਂਕਿ ਜਦੋਂ ਦਾ ਉਹ ਪਾਕਿਸਤਾਨ ਜਾ ਕੇ ਬਾਜਵਾ ਨਾਲ ਜੱਫੀ ਪਾ ਕੇ ਆਏ ਹਨ ਉਸ ਵੇਲੇ ਤੋਂ ਹੁਣ ਲੋਕ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ।